
21 ਅਪ੍ਰੈਲ ਤੱਕ 11 ਯੂਰਪੀਅਨ ਦੇਸ਼ਾਂ ਅਤੇ ਅਮਰੀਕੀ ਮਹਾਂਦੀਪ ਦੇ ਇੱਕ ਦੇਸ਼ ਤੋਂ ਅਣਜਾਣ ਮੂਲ ਦੇ ਗੰਭੀਰ ਹੈਪੇਟਾਈਟਸ ਦੇ ਘੱਟੋ ਘੱਟ 169 ਕੇਸ ਆਏ ਹਨ।
ਮੁੰਬਈ - ਵਿਸ਼ਵਵਿਆਪੀ ਕੋਰੋਨਾ ਮਹਾਮਾਰੀ ਦੇ ਵਿਚਕਾਰ, ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਵਿਚ ਫੈਲਣ ਵਾਲੇ ਹੈਪੇਟਾਈਟਸ ਦੇ ਕੁਝ ਗੰਭੀਰ ਮਾਮਲਿਆਂ ਦੀ ਰਿਪੋਰਟ ਦਰਜ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਉਨ੍ਹਾਂ ਦੇ ਸਾਹਮਣੇ ਗੰਭੀਰ ਹੈਪੇਟਾਈਟਸ ਦੇ ਲਗਭਗ 170 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਮੂਲ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। WHO ਦਾ ਕਹਿਣਾ ਹੈ ਕਿ ਇਹਨਾਂ ਵਿਚੋਂ ਘੱਟੋ-ਘੱਟ ਇੱਕ ਦੀ ਮੌਤ ਹੋ ਗਈ ਹੈ।
ਡਬਲਯੂਐਚਓ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 21 ਅਪ੍ਰੈਲ ਤੱਕ 11 ਯੂਰਪੀਅਨ ਦੇਸ਼ਾਂ ਅਤੇ ਅਮਰੀਕੀ ਮਹਾਂਦੀਪ ਦੇ ਇੱਕ ਦੇਸ਼ ਤੋਂ ਅਣਜਾਣ ਮੂਲ ਦੇ ਗੰਭੀਰ ਹੈਪੇਟਾਈਟਸ ਦੇ ਘੱਟੋ ਘੱਟ 169 ਕੇਸ ਆਏ ਹਨ। ਬ੍ਰਿਟੇਨ ਤੋਂ ਲਗਭਗ 114, ਸਪੇਨ ਤੋਂ 13, ਇਜ਼ਰਾਈਲ ਤੋਂ 12, ਅਮਰੀਕਾ ਤੋਂ 9, ਡੈਨਮਾਰਕ ਤੋਂ 6, ਆਇਰਲੈਂਡ ਤੋਂ 5, ਨੀਦਰਲੈਂਡ ਤੋਂ 4, ਇਟਲੀ ਤੋਂ 4, ਨਾਰਵੇ ਤੋਂ 2, ਫਰਾਂਸ ਤੋਂ 2, ਰੋਮਾਨੀਆ ਤੋਂ 1 ਅਤੇ ਬੈਲਜੀਅਮ ਤੋਂ ਹੁਣ ਤੱਕ 1 ਮਾਮਲਾ ਸਾਹਮਣੇ ਆਇਆ ਹੈ।
Hepatitis C
WHO ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਵਿਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਦੀ ਉਮਰ 1 ਮਹੀਨੇ ਤੋਂ 16 ਸਾਲ ਦੇ ਵਿਚਕਾਰ ਹੈ। ਅਜਿਹੇ ਕਰੀਬ 17 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਲਿਵਰ ਟਰਾਂਸਪਲਾਂਟ ਦੀ ਸਖ਼ਤ ਲੋੜ ਹੈ। ਇਸ ਦੇ ਨਾਲ ਹੀ ਇੱਕ ਦੀ ਮੌਤ ਹੋ ਗਈ ਹੈ। ਲਗਭਗ 20 ਅਜਿਹੇ ਮਾਮਲਿਆਂ ਵਿਚ, ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦੋਂ ਕਿ 19 ਲੋਕਾਂ ਵਿਚ ਸਾਰਸ-ਕੋਵ-2 ਅਤੇ ਐਡੀਨੋਵਾਇਰਸ ਸਹਿ-ਸੰਕਰਮਣ ਪਾਏ ਗਏ ਹਨ।
ਡਬਲਯੂਐਚਓ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਆਮ ਵਾਇਰਸ ਜੋ ਗੰਭੀਰ ਵਾਇਰਲ ਹੈਪੇਟਾਈਟਸ (ਹੈਪੇਟਾਈਟਸ ਵਾਇਰਸ ਏ, ਬੀ, ਸੀ, ਡੀ ਅਤੇ ਈ) ਦਾ ਕਾਰਨ ਬਣਦੇ ਹਨ, ਇਹਨਾਂ ਵਿਚੋਂ ਕਿਸੇ ਵੀ ਕੇਸ ਵਿਚ ਖੋਜਿਆ ਨਹੀਂ ਗਿਆ ਹੈ।
ਫਿਲਹਾਲ ਮਿਲੀ ਜਾਣਕਾਰੀ ਦੇ ਆਧਾਰ 'ਤੇ ਉਹ ਅੰਤਰਰਾਸ਼ਟਰੀ ਯਾਤਰਾ ਜਾਂ ਦੂਜੇ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਕਰਦੇ।
ਜ਼ਿਕਰਯੋਗ ਹੈ ਕਿ ਹੈਪੇਟਾਈਟਸ ਜਿਗਰ ਨਾਲ ਜੁੜੀ ਇੱਕ ਬਿਮਾਰੀ ਹੈ, ਜੋ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਨਾਲ ਲੀਵਰ ਵਿਚ ਸੋਜ ਹੁੰਦੀ ਹੈ। ਹੈਪੇਟਾਈਟਸ ਵਿਚ 5 ਕਿਸਮ ਦੇ ਵਾਇਰਸ ਹੁੰਦੇ ਹਨ, ਏ, ਬੀ, ਸੀ, ਡੀ ਅਤੇ ਈ। ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਭ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ। ਜੇਕਰ ਇਹ ਵਿਗੜ ਗਿਆ ਤਾਂ ਇਹ ਮਹਾਮਾਰੀ ਦਾ ਰੂਪ ਵੀ ਲੈ ਸਕਦਾ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ।
WHO
ਪੇਟੀਟਿਸ ਬੀ ਅਤੇ ਸੀ ਲੱਖਾਂ ਲੋਕਾਂ ਵਿਚ ਪੁਰਾਣੀ ਬਿਮਾਰੀ ਦਾ ਕਾਰਨ ਬਣਦੇ ਹਨ। ਇਸ ਨਾਲ ਲੀਵਰ ਸਿਰੋਸਿਸ ਅਤੇ ਕੈਂਸਰ ਵੀ ਹੋ ਜਾਂਦਾ ਹੈ। ਜਨਮ ਤੋਂ ਬਾਅਦ ਬੱਚੇ ਨੂੰ ਵੈਕਸੀਨ ਦੇ ਕੇ ਹੈਪੇਟਾਈਟਸ ਨੂੰ ਰੋਕਿਆ ਜਾ ਸਕਦਾ ਹੈ। ਹੈਪੇਟਾਈਟਸ ਏ ਅਤੇ ਈ ਗੰਦਾ ਪਾਣੀ ਪੀਣ ਅਤੇ ਦੂਸ਼ਿਤ ਭੋਜਨ ਖਾਣ ਨਾਲ ਫੈਲਦਾ ਹੈ। ਹੈਪੇਟਾਈਟਸ ਬੀ ਵਾਇਰਸ ਟੀਕੇ, ਲਾਗ ਵਾਲੇ ਖੂਨ ਦੇ ਸੰਚਾਰ, ਜਾਂ ਅਸੁਰੱਖਿਅਤ ਸੈਕਸ ਦੁਆਰਾ ਵੀ ਫੈਲਦਾ ਹੈ। ਹੈਪੇਟਾਈਟਸ ਬੀ, ਸੀ ਅਤੇ ਡੀ ਕਿਸੇ ਲਾਗ ਵਾਲੇ ਵਿਅਕਤੀ ਦੇ ਖੂਨ ਜਾਂ ਹੋਰ ਕਿਸਮ ਦੇ ਤਰਲ ਦੇ ਸੰਪਰਕ ਦੁਆਰਾ ਫੈਲਦੇ ਹਨ।