
ਡਿਜੀਟਲ ਲੈਣ-ਦੇਣ ਹੁਣ ਦਿੱਲੀ ਜਾਂ ਵੱਡੇ ਮਹਾਨਗਰਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਫੈਲ ਗਿਆ ਹੈ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿਚ ਹਰ ਰੋਜ਼ ਲਗਭਗ 20,000 ਕਰੋੜ ਰੁਪਏ ਦਾ "ਡਿਜੀਟਲ ਲੈਣ-ਦੇਣ" ਹੋ ਰਿਹਾ ਹੈ ਅਤੇ ਇਸ ਨਾਲ ਇੱਕ ਡਿਜੀਟਲ ਅਰਥਵਿਵਸਥਾ ਬਣ ਰਹੀ ਹੈ ਅਤੇ ਦੇਸ਼ ਵਿਚ ਇੱਕ ਸੱਭਿਆਚਾਰ ਵੀ ਵਿਕਸਤ ਹੋ ਰਿਹਾ ਹੈ। ਦਰਅਸਲ ਅੱਜ ਪੀਐੱਮ ਮੋਦੀ ਨੇ "ਮਨ ਕੀ ਬਾਤ" ਦੇ 88ਵੇਂ ਸੰਸਕਰਨ ਵਿਚ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਡਿਜੀਟਲ ਲੈਣ-ਦੇਣ ਵੀ ਸੁਵਿਧਾਵਾ ਵਧਾ ਰਿਹਾ ਹੈ ਅਤੇ ਦੇਸ਼ ਵਿਚ ਇਮਾਨਦਾਰੀ ਦਾ ਮਾਹੌਲ ਪੈਦਾ ਕਰ ਰਿਹਾ ਹੈ।
Digital transactions
ਪੀਐੱਮ ਮੋਦੀ ਨੇ ਦਿੱਲੀ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਸਾਗਰਿਕਾ ਅਤੇ ਪ੍ਰੇਕਸ਼ਾ ਦੇ "ਕੈਸ਼ਲੈਸ ਡੇਅ ਆਊਟ" ਦੇ ਸੰਕਲਪ ਨੂੰ ਸਾਂਝਾ ਕੀਤਾ ਅਤੇ ਦੇਸ਼ ਵਾਸੀਆਂ ਨੂੰ ਇਸ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ, "ਘਰੋਂ ਇਹ ਸੰਕਲਪ ਲੈ ਕੇ ਨਿਕਲੋ ਕਿ ਤੁਸੀਂ ਦਿਨ ਭਰ ਸ਼ਹਿਰ ਵਿਚ ਘੁੰਮੋਗੇ ਅਤੇ ਇੱਕ ਪੈਸੇ ਦਾ ਵੀ ਨਕਦ ਲੈਣ-ਦੇਣ ਨਹੀਂ ਕਰੋਗੇ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਹੁਣ ਦਿੱਲੀ ਜਾਂ ਵੱਡੇ ਮਹਾਨਗਰਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਫੈਲ ਗਿਆ ਹੈ।
Digital transactions
“ਯੂਪੀਆਈ ਰਾਹੀਂ ਲੈਣ-ਦੇਣ ਦੀ ਸਹੂਲਤ ਉਨ੍ਹਾਂ ਥਾਵਾਂ 'ਤੇ ਵੀ ਉਪਲੱਬਧ ਹੈ ਜਿੱਥੇ ਕੁਝ ਸਾਲ ਪਹਿਲਾਂ ਤੱਕ ਇੰਟਰਨੈੱਟ ਦੀ ਚੰਗੀ ਸਹੂਲਤ ਨਹੀਂ ਸੀ। ਹੁਣ ਤਾਂ ਛੋਟੇ-ਛੋਟੇ ਕਸਬਿਆਂ ਅਤੇ ਜ਼ਿਆਦਾਤਰ ਪਿੰਡਾਂ ਵਿਚ ਵੀ ਲੋਕ ਯੂਪੀਆਈ ਰਾਹੀਂ ਹੀ ਲੈਣ-ਦੇਣ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਅਜਾਇਬ ਘਰ ਵੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਅਜਾਇਬ ਘਰ ਨੌਜਵਾਨਾਂ ਨੂੰ ਦੇਸ਼ ਦੀ ਅਨਮੋਲ ਵਿਰਾਸਤ ਨਾਲ ਜੋੜ ਰਿਹਾ ਹੈ। ਉਨ੍ਹਾਂ ਕਿਹਾ- "ਇਸ ਵਾਰ ਨਵੇਂ ਪ੍ਰਧਾਨ ਮੰਤਰੀ ਦੇ ਅਜਾਇਬ ਘਰ ਤੋਂ ਸਭ ਤੋਂ ਵੱਧ ਚਿੱਠੀਆਂ ਆਈਆਂ ਹਨ। ਮਿਊਜ਼ੀਅਮ 'ਚ ਡਿਜੀਟਾਈਜੇਸ਼ਨ 'ਤੇ ਵੀ ਧਿਆਨ ਜ਼ਿਆਦਾ ਦਿੱਤ ਗਿਆ ਹੈ। 18 ਮਈ ਨੂੰ ਦੁਨੀਆ 'ਚ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਛੁੱਟੀ 'ਤੇ ਤੁਸੀਂ ਮਿਊਜ਼ੀਅਮ ਜਰੂਰ ਜਾਓ ਤੇ ਅਪਮਆ ਅਨੁਭਵ ਸਾਂਝਾ ਕਰੋ।
ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਵਧ ਰਹੀ ਗਰਮੀ ਨੂੰ ਲੈ ਕੇ ਗੱਲਬਾਤ ਕੀਤੀ ਤੇ ਕਿਹਾ ਕਿ “ਗਰਮੀ ਵਧਦੀ ਜਾ ਰਹੀ ਹੈ ਅਤੇ ਪਾਣੀ ਬਚਾਉਣ ਦੀ ਜ਼ਿੰਮੇਵਾਰੀ ਵੀ ਵਧਦੀ ਜਾ ਰਹੀ ਹੈ। ਅਜਿਹੇ ਬਹੁਤ ਸਾਰੇ ਜਲ ਸੰਕਟ ਵਾਲੇ ਖੇਤਰ ਹਨ, ਜਿੱਥੇ ਪਾਣੀ ਦੀ ਇੱਕ-ਇੱਕ ਬੂੰਦ ਕੀਮਤੀ ਹੈ।
Prime Ministers' Museum
ਪਾਣੀ ਦੀ ਸੰਭਾਲ ਵੀ ਅੰਮ੍ਰਿਤ ਮਹੋਤਸਵ ਦਾ ਸੰਕਲਪ ਹੈ। ਦੇਸ਼ ਦੇ ਹਰ ਜ਼ਿਲ੍ਹੇ ਵਿਚ 75 ਅੰਮਿ੍ਤ ਸਰੋਵਰ ਬਣਾਏ ਜਾਣਗੇ। ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਆਪਣੇ ਜ਼ਿਲ੍ਹੇ ਵਿਚ ਅਜਿਹਾ ਹੋਵੇਗਾ। ਨੌਜਵਾਨਾਂ ਨੂੰ ਇਸ ਮੁਹਿੰਮ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਤੁਸੀਂ ਇਸ ਵਿਚ ਆਜ਼ਾਦੀ ਘੁਲਾਟੀਏ ਦੀ ਯਾਦ ਨੂੰ ਵੀ ਜੋੜ ਸਕਦੇ ਹੋ। ਕਈ ਥਾਵਾਂ 'ਤੇ ਇਸ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਯੂਪੀ ਦੇ ਰਾਮਪੁਰ ਵਿਚ ਪਟਵਈ ਵਿਚ ਗ੍ਰਾਮ ਸਭਾ ਦੀ ਜ਼ਮੀਨ ਉੱਤੇ ਇੱਕ ਛੱਪੜ ਸੀ। ਗੰਦਗੀ ਨਾਲ ਭਰਿਆ ਹੋਇਆ ਸੀ। ਕੁਝ ਹਫ਼ਤਿਆਂ ਵਿਚ, ਸਥਾਨਕ ਨਾਗਰਿਕਾਂ ਅਤੇ ਸਕੂਲੀ ਬੱਚਿਆਂ ਨੇ ਛੱਪੜ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਨੂੰ ਫੁਹਾਰੇ, ਫੂਡ ਕੋਰਟ ਅਤੇ ਰੌਸ਼ਨੀ ਨਾਲ ਸਜਾਇਆ ਗਿਆ ਹੈ।
ਪਾਣੀ ਦੀ ਉਪਲਬਧਤਾ ਅਤੇ ਕਮੀ ਕਿਸੇ ਵੀ ਦੇਸ਼ ਦੀ ਗਤੀ ਨੂੰ ਨਿਰਧਾਰਤ ਕਰਦੀ ਹੈ। ਮੈਂ ਮਨ ਕੀ ਬਾਤ ਵਿਚ ਇਸ ਬਾਰੇ ਵਾਰ-ਵਾਰ ਗੱਲ ਕਰਦਾ ਹਾਂ। ਧਰਮ-ਗ੍ਰੰਥਾਂ ਵਿਚ ਕਿਹਾ ਗਿਆ ਹੈ ਕਿ ਪਾਣੀ ਸੰਸਾਰ ਦੇ ਹਰ ਜੀਵ ਦੇ ਜੀਵਨ ਦਾ ਆਧਾਰ ਹੈ। ਪਾਣੀ ਹੀ ਸਭ ਤੋਂ ਵੱਡਾ ਸਰੋਤ ਹੈ। ਸਾਡੇ ਪੁਰਖਿਆਂ ਨੇ ਪਾਣੀ ਦੀ ਸੰਭਾਲ ਉੱਤੇ ਬਹੁਤ ਜ਼ੋਰ ਦਿੱਤਾ ਹੈ। ਵੇਦਾਂ ਅਤੇ ਪੁਰਾਣਾਂ ਵਿਚ ਹਰ ਥਾਂ ਪਾਣੀ ਨੂੰ ਬਚਾਉਣਾ ਮਨੁੱਖ ਦਾ ਸਮਾਜਿਕ ਅਤੇ ਅਧਿਆਤਮਿਕ ਫਰਜ਼ ਦੱਸਿਆ ਗਿਆ ਹੈ। ਇਤਿਹਾਸ ਦੇ ਵਿਦਿਆਰਥੀਆਂ ਨੂੰ ਪਤਾ ਹੋਵੇਗਾ ਕਿ ਸਿੰਧੂ, ਸਰਸਵਤੀ ਅਤੇ ਹੜੱਪਾ ਸਭਿਆਚਾਰਾਂ ਵਿਚ ਜਲ ਇੰਜੀਨੀਅਰਿੰਗ ਦਾ ਵਿਕਾਸ ਹੋਇਆ ਸੀ। ਇਹ ਉਹ ਸਮਾਂ ਸੀ, ਜਦੋਂ ਆਬਾਦੀ ਜ਼ਿਆਦਾ ਨਹੀਂ ਸੀ ਅਤੇ ਕੁਦਰਤੀ ਸਾਧਨਾਂ ਦੀ ਕੋਈ ਕਮੀ ਨਹੀਂ ਸੀ।
Water
“ਪਾਣੀ ਨਾਲ ਸਬੰਧਤ ਹਰ ਯਤਨ ਸਾਡੇ ਕੱਲ੍ਹ ਨਾਲ ਜੁੜਿਆ ਹੋਇਆ ਹੈ। ਇਹ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਸਦੀਆਂ ਤੋਂ ਵੱਖ-ਵੱਖ ਸਮਾਜ ਵੱਖੋ-ਵੱਖਰੇ ਯਤਨ ਕਰਦੇ ਆ ਰਹੇ ਹਨ। ਕੱਛ ਦੇ ਰਣ ਦਾ ਇੱਕ ਕਬੀਲਾ ਮਾਲਧਾਰੀ ਛੋਟੇ-ਛੋਟੇ ਖੂਹ ਬਣਾਉਂਦਾ ਹੈ, ਰੁੱਖ ਲਗਾਉਂਦਾ ਹੈ। ਮੱਧ ਪ੍ਰਦੇਸ਼ ਦੇ ਭੀਲ ਪਾਣੀ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਲੱਭਣ ਲਈ ਹਲਮਾ ਵਿਧੀ ਦਾ ਪਾਲਣ ਕਰਦੇ ਹਨ। ਉਹ ਇੱਕ ਥਾਂ ਇਕੱਠੇ ਹੁੰਦੇ ਹਨ। ਇਸ ਨਾਲ ਪਾਣੀ ਦਾ ਸੰਕਟ ਘਟਿਆ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ ਹੈ। ਜੇਕਰ ਅਜਿਹੀ ਫ਼ਰਜ਼ ਦੀ ਭਾਵਨਾ ਮਨ ਵਿਚ ਆ ਜਾਵੇ ਤਾਂ ਪਾਣੀ ਦੇ ਸੰਕਟ ਨਾਲ ਜੁੜੀਆਂ ਵੱਡੀਆਂ ਚੁਣੌਤੀਆਂ ਦਾ ਹੱਲ ਹੋ ਸਕਦਾ ਹੈ।