
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਾਇਡੂ ਨੇ ਅਪਣਾ ਅਸਤੀਫਾ ਰਾਜਪਾਲ ਨੂੰ ਸੌਪ ਦਿੱਤਾ ਹੈ। ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਵੀ ਹੋਈਆਂ ਸਨ। ਚੋਣਾਂ ਦੇ ਨਤੀਜਿਆਂ ਵਿਚ ਨਾਇਡੂ ਦੀ ਤੇਲੁਗੂ ਦੇਸ਼ਮ ਪਾਰਟੀ ਬਹੁਤ ਬੁਰੀ ਤਰ੍ਹਾਂ ਚੋਣ ਹਾਰ ਗਈ ਹੈ।
Telugu Desam Party
ਆਂਧਰਾ ਪ੍ਰਦੇਸ਼ ਵਿਚ ਨਾਇਡੂ ਦੀ ਤੇਲੁਗੂ ਦੇਸ਼ਮ ਪਾਰਟੀ ਨੇ ਕੋਈ ਖਾਸ ਪ੍ਰਦਰਸ਼ਨ ਨਹੀਂ ਕੀਤਾ। ਟੀਡੀਪੀ ਨੇ 25 ਸੀਟਾਂ ‘ਤੇ ਬਹੁਮਤ ਹਾਸਿਲ ਕੀਤੀ ਹੈ। ਸੂਬੇ ਵਿਚ ਵਾਈਐਸਆਰ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੂਬੇ ਦੀਆਂ 175 ਵਿਧਾਨ ਸਭਾ ਸੀਟਾਂ ਵਿਚੋਂ ਵਾਈਐਸਆਰ ਨੂੰ 151 ਸੀਟਾਂ ਮਿਲੀਆਂ ਹਨ। ਚੋਣ ਨਤੀਜਿਆਂ ਵਿਚ ਪਾਰਟੀ ਦਾ ਵੋਟ ਸ਼ੇਅਰ ਦੇਖਿਆ ਜਾਵੇ ਤਾਂ ਵਾਈਐਸਆਰ ਕਾਂਗਰਸ ਨੂੰ 50 ਫੀਸਦੀ ਅਤੇ ਟੀਡੀਪੀ ਨੂੰ 39.1 ਫੀਸਦੀ ਵੋਟਾਂ ਮਿਲੀਆਂ ਹਨ।
YSR Congress Party chief YS Jaganmohan Reddy
ਦੋਵੇਂ ਪਾਰਟੀਆਂ ਵਿਚ 11 ਫੀਸਦੀ ਵੋਟਾਂ ਦਾ ਅੰਤਰ ਸੀ। ਸੂਬੇ ਦੀਆਂ 25 ਲੋਕ ਸਭਾ ਸੀਟਾਂ ਵਿਚੋਂ ਵਾਈਐਸਆਰ ਨੂੰ 22 ਅਤੇ ਟੀਡੀਪੀ ਨੂੰ 3 ਸੀਟਾਂ ਮਿਲੀਆਂ ਹਨ। ਦੱਸ ਦਈਏ ਕਿ ਵਾਈਐਸਆਰ ਪਾਰਟੀ ਦੇ ਪ੍ਰਧਾਨ ਜਗਨਮੋਹਨ ਰੈਡੀ ਹਨ। ਆਂਧਰਾ ਪ੍ਰਦੇਸ਼ ਵਿਚ ਜਗਨਮੋਹਨ ਰੈਡੀ ਨੂੰ 25 ਤਰੀਕ ਨੂੰ ਨੇਤਾ ਚੁਣਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਜਗਨਮੋਹਰ ਰੈਡੀ 30 ਮਈ ਨੂੰ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕਣਗੇ।