
ਕਿਵੇਂ ਹੋਈ ਗੜਬੜੀ
ਨਵੀਂ ਦਿੱਲੀ: ਤੇਲੁਗੁ ਦੇਸ਼ਮ ਪਾਰਟੀ ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ ਨੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਰਾਜ ਵਿਚ ਉਹਨਾਂ ਲਈ ਇੱਕ ਮੋਨ ਲਹਿਰ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਚੋਣ ਕਮਿਸ਼ਨਰ ਪ੍ਰਕਿਰਿਆ ਨੂੰ ਵੱਡਾ ਮਜ਼ਾਕ ਬਣਾ ਰਿਹਾ ਹੈ। ਨਾਇਡੂ ਨੇ 175 ਵਿਧਾਨਸਭਾ ਅਤੇ 25 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਣ ਤੋਂ ਅਗਲੇ ਦਿਨ ਇਕ ਪ੍ਰੈੱਸ ਕਾਂਨਫਰੈਂਸ ਕਰਕੇ ਚੋਣ ਪ੍ਰਕਿਰਿਆ ਨੂੰ ਅੰਜਾਮ ਦੇਣ ਦੇ ਤਰੀਕੇ ਤੇ ਸਵਾਲ ਉਠਾਇਆ ਹੈ।
EVM
ਉਹਨਾਂ ਅਰੋਪ ਲਗਾਇਆ ਕਿ ਰਾਜ ਵਿਚ 30-40 ਪ੍ਰਤੀਸ਼ਤ ਈਵੀਐਮ ਜਾਂ ਤਾਂ ਖਰਾਬ ਸਨ ਜਾਂ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸਨ। ਨਾਇਡੂ ਨੇ ਕਿਹਾ ਇਹ ਇੱਕ ਬਹੁਤ ਵੱਡਾ ਮਜ਼ਾਕ ਹੈ ਅਤੇ ਰਾਸ਼ਟਰ ਲਈ ਆਫ਼ਤ ਹੈ। ਮੈਂ ਕਹਿ ਸਕਦਾ ਹਾਂ ਇਹ ਬਹੁਤ ਵੱਡਾ ਵਹਿਮ ਹੈ, ਵੱਡੀ ਗੜਬੜ ਹੈ। ਉਹਨਾਂ ਦਾਅਵਾ ਕੀਤਾ ਕਿ ਅਧਿਕਾਰਿਕ ਜਾਣਕਾਰੀ ਅਨੁਸਾਰ ਰਾਜ ਵਿਚ 4583 ਈਵੀਐਮ ਰੁਕ ਗਈ ਅਤੇ ਇਹ ਇੱਕ ਵੱਡਾ ਸੰਕਟ ਸੀ।
EVM
ਉਹਨਾਂ ਉਪ ਚੋਣ ਕਮਿਸ਼ਨਰ ਦੇ ਉਸ ਸਪੱਸ਼ਟੀਕਰਨ ਤੇ ਵੀ ਨਾਰਾਜ਼ਗੀ ਜਤਾਈ ਕਿ ਆਂਧਰਾ ਪ੍ਰਦੇਸ਼ ਵਿਚ ਈਵੀਐਮ ਤੋਂ ਕੋਈ ਵੀ ਸਮੱਸਿਆ ਨਹੀਂ ਸੀ। ਤੇਦੇਪਾ ਮੁਖੀ ਨੇ ਕਿਹਾ ਮੈਂ ਅਜਿਹਾ ਅਸੰਵੇਦਨਸ਼ੀਲ, ਅਵਾਸਤਵਿਕ, ਗੈਰਜ਼ਿੰਮੇਵਾਰ ਅਤੇ ਬੇਕਾਰ ਚੋਣ ਕਮਿਸ਼ਨਰ ਕਦੇ ਨਹੀਂ ਵੇਖਿਆ। ਅਪਣੇ ਲੋਕਤੰਤਰ ਦਾ ਮਜ਼ਾਕ ਬਣਾ ਰੱਖਿਆ ਹੈ? ਚੋਣ ਕਮਿਸ਼ਨਰ ਭਾਜਪਾ ਦੇ ਦਫ਼ਤਰ ਵਿਚ ਬਦਲ ਗਿਆ ਹੈ।
EVM
ਵੀਵੀਪੈਟ ਜ਼ਰੀਏ ਇੱਕ ਪਰਚੀ ਨਿਕਲਦੀ ਹੈ, ਜਿਸ ਤੇ ਵੋਟਰ ਵੱਲੋਂ ਪਾਈ ਗਈ ਵੋਟ ਸਬੰਧੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਨਾਲ ਵੋਟਰ ਨੂੰ ਇਹ ਨਿਸ਼ਚਿਤ ਹੋ ਜਾਂਦਾ ਹੈ ਕਿ ਈਵੀਐਮ ਦਾ ਬਟਨ ਦੱਬ ਕੇ ਉਸ ਨੇ ਜਿਸ ਨੂੰ ਵੋਟ ਪਾਈ ਹੈ, ਵੋਟ ਉਸ ਉਮੀਦਵਾਰ ਨੂੰ ਹੀ ਗਈ ਹੈ। ਇਹ ਪਰਚੀ ਕੁਝ ਸਮੇਂ ਲਈ ਵੋਟਰ ਦੇ ਸਾਹਮਣੇ ਰਹਿੰਦੀ ਹੈ, ਫਿਰ ਬਾਕਸ 'ਚ ਵਾਪਸ ਚਲੀ ਜਾਂਦੀ ਹੈ।
ਲੋੜ ਪੈਣ 'ਤੇ ਇਨ੍ਹਾਂ ਪਰਚੀਆਂ ਦੀ ਗਿਣਤੀ ਵੀ ਕੀਤੀ ਜਾ ਸਕਦੀ ਹੈ ਅਤੇ ਈਵੀਐਮ ਜ਼ਰੀਏ ਪਈਆਂ ਵੋਟਾਂ ਨਾਲ ਇਨ੍ਹਾਂ ਦਾ ਮਿਲਾਨ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਤੇ ਚੋਣਾਂ ਹੁੰਦੀਆਂ ਹਨ ਤਾਂ ਵੋਟਰ ਬਿਨਾਂ ਕਿਸੇ ਡਰ ਅਤੇ ਦਬਾਅ ਤੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਇਹਨਾਂ ਮਸ਼ੀਨਾਂ ਨਾਲ ਚੋਣਾਂ ਦੌਰਾਨ ਕਥਿਤ ਤੌਰ ਤੇ ਛੇੜਛਾੜ ਵੀ ਕੀਤੀ ਜਾਂਦੀ ਹੈ। ਦਿੱਲੀ ਵਿਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।