
ਪੀਐਮ ਕੇਅਰਜ਼ ਫੰਡ ਲਈ ਹਰ ਮਹੀਨੇ ਸੈਲਰੀ ਵਿਚੋਂ ਦੇਣਗੇ 50 ਹਜ਼ਾਰ ਰੁਪਏ
ਨਵੀਂ ਦਿੱਲੀ: ਕੋਰੋਨਾ ਵਇਰਸ ਖਿਲਾਫ ਜੰਗ ਵਿਚ ਪੂਰਾ ਦੇਸ਼ ਇਕਜੁੱਟ ਹੈ। ਇਸ ਖਤਰਨਾਕ ਵਾਇਰਸ ਨਾਲ ਲੜਨ ਲਈ ਹਰ ਕੋਈ ਮਦਦ ਲ਼ਈ ਅੱਗੇ ਆ ਰਿਹਾ ਹੈ। ਇਸ ਕੜੀ ਵਿਚ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਨ ਰਾਹਤ ਨੇ ਵੀ ਮਦਦ ਲਈ ਹੱਥ ਵਧਾਇਆ ਹੈ।
Photo
ਇਸ ਦੇ ਲਈ ਉਹ ਹਰ ਮਹੀਨੇ ਅਪਣੀ ਸੈਲਰੀ ਵਿਚੋਂ 50 ਹਜ਼ਾਰ ਰੁਪਏ ਪੀਐਮ ਕੇਅਰਜ਼ ਫੰਡ ਵਿਚ ਦੇਣਗੇ। ਨਿਊਜ਼ ਏਜੰਸੀ ਮੁਤਾਬਕ ਉਹਨਾਂ ਨੇ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ ਬਣਾਏ ਗਏ ਪੀਐਮ ਕੇਅਰਜ਼ ਫੰਡ ਵਿਚ ਅਗਲੇ ਇਕ ਸਾਲ ਤੱਕ ਹਰ ਮਹੀਨੇ ਅਪਣੀ ਸੈਲਰੀ ਵਿਚੋਂ 50 ਹਜ਼ਾਰ ਰੁਪਏ ਦਾ ਦਾਨ ਦੇਣਾ ਸ਼ੁਰੂ ਕਰ ਦਿੱਤਾ ਹੈ।
Photo
ਇਸ ਤਰ੍ਹਾਂ ਉਹ ਇਸ ਫੰਡ ਵਿਚ ਕੁੱਲ 6 ਲੱਖ ਰੁਪਏ ਦਾਨ ਦੇ ਤੌਰ 'ਤੇ ਦੇਣਗੇ। ਸੀਡੀਐਸ ਰਾਵਤ ਦੀ ਅਪ੍ਰੈਲ ਮਹੀਨੇ ਦੀ ਪਹਿਲੀ ਸੈਲਰੀ ਵਿਚੋਂ 50 ਹਜ਼ਾਰ ਰੁਪਏ ਦੀ ਕਟੌਤੀ ਵੀ ਹੋ ਚੁੱਕੀ ਹੈ। ਦੱਸ ਦਈਏ ਕਿ ਸੀਡੀਐਸ ਰਾਵਤ ਨੇ ਇਸ ਤੋਂ ਪਹਿਲਾਂ ਮਾਰਚ ਵਿਚ ਇਕ ਦਿਨ ਦੀ ਸੈਲਰੀ ਪੀਐਮ ਕੇਅਰਜ਼ ਫੰਡ ਵਿਚ ਦਾਨ ਕੀਤੀ ਸੀ।
Photo
ਇਸੇ ਮਹੀਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਇਸ ਫੰਡ ਦੀ ਸ਼ੁਰੂਆਤ ਹੋਈ ਸੀ। ਰੱਖਿਆ ਮੰਤਰਾਲੇ ਦੇ ਕਰਮਚਾਰੀਆਂ ਨੂੰ ਵਿਕਲਪ ਦਿੱਤਾ ਗਿਆ ਹੈ ਕਿ ਉਹ ਅਗਲੇ ਇਕ ਸਾਲ ਤੱਕ ਹਰ ਮਹੀਨੇ ਚਾਹੁਣ ਤਾਂ ਇਕ ਦਿਨ ਦੀ ਸੈਲਰੀ ਹਰ ਮਹੀਨੇ ਪੀਐਮ ਕੇਅਰਜ਼ ਵਿਚ ਜਮਾਂ ਕਰਵਾ ਸਕਦੇ ਹਨ।
Photo
ਇਸ ਤੋਂ ਪਹਿਲਾਂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੈਂਬਰ ਅਤੇ ਕੋਸਟ ਗਾਰਡ ਦੇ ਸਾਬਕਾ ਚੀਫ ਰਜਿੰਦਰ ਸਿੰਘ ਨੇ ਵੀ ਅਪਣੀ ਤਨਖ਼ਾਹ ਦਾ 30 ਫੀਸਦੀ ਹਿੱਸਾ ਪੀਐਮ ਕੇਅਰਜ਼ ਫੰਡ ਨੂੰ ਦਾਨ ਕੀਤਾ ਸੀ।