
ਕੋਵਿਡ-19 ਮਹਾਂਮਾਰੀ ਵਿਚ ਲੱਖਾਂ ਅਮਰੀਕੀ ਨਾਗਰਿਕਾਂ ਨੂੰ ਅਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ।
ਨਿਊਯਾਰਕ: ਕੋਵਿਡ-19 ਮਹਾਂਮਾਰੀ ਵਿਚ ਲੱਖਾਂ ਅਮਰੀਕੀ ਨਾਗਰਿਕਾਂ ਨੂੰ ਅਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਉੱਥੇ ਹੀ ਦੇਸ਼ ਦੇ ਅਰਬਪਤੀਆਂ ਦੀ ਜਾਇਦਾਦ ਵਿਚ ਕੁੱਲ 434 ਅਰਬ ਡਾਲਰ ਦਾ ਵਾਧਾ ਹੋਇਆ ਹੈ। ਐਮਾਜ਼ੋਨ ਦੇ ਸੀਈਓ ਜੈਫ ਬੇਜੋਸ ਦੀ ਜਾਇਦਾਦ 34.6 ਅਰਬ ਡਾਲਰ ਵਧੀ ਹੈ।
Mark Zuckerberg
ਉੱਥੇ ਹੀ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਜਾਇਦਾਦ ਵਿਚ 25 ਅਰਬ ਡਾਲਰ ਦਾ ਵਾਧਾ ਹੋਇਆ ਹੈ। ਟਾਪ ਦੇ ਪੰਜ ਅਮਰੀਕੀ ਅਰਬਪਤੀਆਂ-ਜੈਫ ਬੇਜੋਸ, ਬਿਲ ਗੇਟਸ, ਮਾਰਕ ਜ਼ੁਕਰਬਰਗ, ਵਾਰਨ ਬਫੇਟ ਅਤੇ ਓਰੇਕਲ ਦੇ ਲੈਰੀ ਐਲਿਸਨ ਦੀ ਕੁੱਲ ਜਾਇਦਾਦ ਵਿਚ 75.5 ਅਰਬ ਡਾਲਰ ਯਾਨੀ 19 ਫੀਸਦੀ ਦਾ ਵਾਧਾ ਹੋਇਆ ਹੈ।
Bill Gates
Americans for Tax Fairness ਅਤੇ Institute for Policy Studies ਅਨੁਸਾਰ, 'ਅਮਰੀਕਾ ਦੇ ਅਰਬਪਤੀ ਆਰਥਕ ਪੱਖੋਂ ਬਹੁਤ ਅੱਗੇ ਵਧੇ ਹਨ, ਜਦਕਿ ਬਾਕੀ ਅਮਰੀਕਾ ਕੋਰੋਨਾ ਵਾਇਰਸ ਕਾਰਨ ਪਹਿਲੇ ਦੋ ਮਹੀਨਿਆਂ ਦੌਰਾਨ ਬੰਦ ਸੀ'।
Corona Virus
ਆਈਪੀਐਸ ਪ੍ਰੋਗਰਾਮ ਦੇ ਡਾਇਰੈਕਟਰ ਚਕ ਬਿਲਿੰਸ ਅਤੇ ਇਸ ਅਸਮਾਨਤਾ ਬਾਰੇ 'ਬਿਲੀਅਨਰ ਬੋਨੰਜ਼ਾ 2020' ਦੀ ਰਿਪੋਰਟ ਦੇ ਸਹਿ-ਲੇਖਕ ਨੇ ਕਿਹਾ, "ਇਕ ਵਿਸ਼ਵਵਿਆਪੀ ਮਹਾਂਮਾਰੀ ਦੌਰਾਨ ਅਰਬਪਤੀਆਂ ਦੀ ਜਾਇਦਾਦ ਵਿਚ ਹੋਇਆ ਵਾਧਾ ਅਸਮਾਨ ਸੈਕ੍ਰੀਫਾਈਜ਼ ਨੂੰ ਦਰਸਾਉਂਦੀ ਹੈ।"
Corona Virus
ਫੋਰਬਸ ਦੇ ਅੰਕੜਿਆਂ ਦੇ ਸਮੂਹ ਦੇ ਵਿਸ਼ਲੇਸ਼ਣ ਦੇ ਅਧਾਰ 'ਤੇ 18 ਮਾਰਚ ਤੋਂ 19 ਮਈ ਦੌਰਾਨ 600 ਤੋਂ ਜ਼ਿਆਦਾ ਅਮਰੀਕੀ ਅਰਬਪਤੀਆਂ ਦੀ ਕੁੱਲ ਜਾਇਦਾਦ ਵਿਚ 434 ਅਰਬ ਡਾਲਰ ਯਾਨੀ 15 ਫੀਸਦੀ ਵਾਧਾ ਹੋਇਆ ਹੈ। ਇਸੇ ਸਮੇਂ ਦੌਰਾਨ 3.80 ਕਰੋੜ ਤੋਂ ਜ਼ਿਆਦਾ ਕੰਮਕਾਜੀ ਅਮਰੀਕੀਆਂ ਨੇ ਅਪਣੀ ਨੌਕਰੀ ਖੋ ਦਿੱਤੀ ਹੈ। ਉੱਥੇ ਹੀ ਲਗਭਗ 15 ਲੱਖ ਅਮਰੀਕੀ ਇਸ ਵਾਇਰਸ ਨਾਲ ਸੰਕਰਮਿਤ ਹੋਏ ਅਤੇ ਲਗਭਗ 90,000 ਲੋਕਾਂ ਦੀ ਮੌਤ ਹੋ ਗਈ ਹੈ।