
ਪਛਮੀ ਬੰਗਾਲ 'ਚ ਚੱਕਰਵਾਤ ਅੱਫ਼ਾਨ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 85 ਹੋ ਗਈ ਹੈ।
ਨਵੀਂ ਦਿੱਲੀ: ਪਛਮੀ ਬੰਗਾਲ 'ਚ ਚੱਕਰਵਾਤ ਅੱਫ਼ਾਨ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 85 ਹੋ ਗਈ ਹੈ। ਜਦਕਿ ਕੋਲਕਾਤਾ 'ਚ ਨਾਰਾਜ਼ ਲੋਕਾਂ ਨੇ ਤਿੰਨ ਦਿਨਾਂ ਬਾਅਦ ਵੀ ਸਥਿਤੀ ਆਮ ਕਰ ਸਕਣ 'ਚ ਪ੍ਰਸ਼ਾਸਨ ਦੀ ਅਸਫ਼ਲਤਾ ਵਿਰੁਧ ਪ੍ਰਦਰਸ਼ਨ ਕੀਤਾ ਅਤੇ ਸ਼ਹਿਰ ਦੇ ਵੱਖੋ-ਵੱਖ ਹਿੱਸਿਆਂ 'ਚ ਸੜਕਾਂ ਰੋਕ ਦਿਤੀਆਂ।
photo
ਚੱਕਰਵਾਤ ਕਰ ਕੇ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਮਗਰੋਂ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਸੂਬੇ ਦੇ ਵੱਖੋ-ਵੱਖ ਹਿੱਸਿਆਂ 'ਚ ਸਥਿਤੀ ਨੂੰ ਆਮ ਵਾਂਗ ਕਰਨ 'ਚ ਲੱਗੇ ਹੋਏ ਹਨ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੇਲ ਮੰਤਰਾਲੇ ਨੂੰ ਚੱਕਰਵਾਤੀ 'ਅੱਫ਼ਾਨ' ਦੇ ਮੱਦੇਨਜ਼ਰ 26 ਮਈ ਤਕ ਸੂਬੇ 'ਚ 'ਸ਼ਰਮਿਕ ਵਿਸ਼ੇਸ਼ ਟਰੇਨਾਂ' ਨੂੰ ਨਾ ਭੇਜਣ ਲਈ ਕਿਹਾ ਹੈ।
photo
ਸੂਬੇ ਦੇ ਮੁੱਖ ਸਕੱਤਰ ਰਾਜੀਵ ਸਿਨਹਾ ਵਲੋਂ ਰੇਲਵੇ ਬੋਰਡ ਦੇ ਮੁਖੀ ਵੀ.ਕੇ. ਯਾਦਵ ਨੂੰ 22 ਮਈ ਨੂੰ ਲਿਖੀ ਚਿੱਠੀ 'ਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਅਤੇ ਮੁੜਵਸੇਬਾ ਕੰਮਾਂ 'ਚ ਰੁੱਝਾ ਹੋਇਆ ਹੈ।
photo
ਇਸ ਲਈ ਅਗਲੇ ਕੁੱਝ ਦਿਨਾਂ ਤਕ ਵਿਸ਼ੇਸ਼ ਰੇਲ ਗੱਡੀਆਂ ਦੇ ਪਛਮੀ ਬੰਗਾਲ 'ਚ ਪਹੁੰਚਣ 'ਤੇ ਓਨਾ ਧਿਆਨ ਦੇਣਾ ਸੰਭਵ ਨਹੀਂ ਹੋਵੇਗਾ। ਇਸ ਲਈ ਇਹ ਅਪੀਲ ਕੀਤੀ ਜਾਂਦੀ ਹੈ ਕਿ 26 ਮਈ ਤਕ ਕੋਈ ਵੀ ਰੇਲ ਗੱਡੀ ਪਛਮੀ ਬੰਗਾਲ ਨਾ ਭੇਜੀ ਜਾਵੇ।
photo
ਸੂਬੇ ਦੀ ਸਰਕਾਰ ਨੇ ਚੱਕਰਵਾਤੀ ਤੂਫਾਨ ਅਮਫਾਨ ਨਾਲ ਪ੍ਰਭਾਵਿਤ ਇਲਾਕਿਆਂ 'ਚ ਜ਼ਰੂਰੀ ਸੇਵਾਵਾਂ ਨੂੰ ਫਿਰ ਤੋਂ ਬਹਾਲ ਕਰਨ ਲਈ ਸੈਨਾ ਦੀ ਮਦਦ ਵੀ ਮੰਗੀ ਹੈ। ਪੱਛਮੀ ਬੰਗਾਲ ਨੇ ਰੇਲਵੇ ਬੰਦਰਗਾਹ ਅਤੇ ਨਿਜੀ ਸੰਸਥਾਨਾਂ ਤੋਂ ਚੱਕਰਵਾਤੀ ਪ੍ਰਭਾਵਿਤ ਇਲਾਕਿਆਂ 'ਚ ਜਰੂਰੀ ਸੇਵਾਵਾਂ ਬਹਾਲ ਕਰਨ ਦੀ ਮਦਦ ਮੰਗੀ ਹੈ।
photo
ਪੱਛਮੀ ਬੰਗਾਲ 'ਚ ਬੁੱਧਵਾਰ ਸ਼ਾਮ ਨੂੰ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਏ ਭਿਆਨਕ ਚੱਕਰਵਾਤੀ ਤੂਫਾਨ ਅਮਫਾਨ ਦੇ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਅੱਫਾਨ ਨੇ ਸੂਬੇ ਦੇ ਕਈ ਹਿੱਸਿਆਂ 'ਚ ਕਹਿਰ ਵਰਸਾਇਆ ਹੈ। ਸੂਤਰਾਂ ਮੁਤਾਬਕ ਸੂਬੇ ਦੇ ਲਗਭਗ 1.5 ਕਰੋੜ ਲੋਕ ਸਿੱਧੇ ਤੌਰ 'ਤੇ ਪ੍ਰਭਾਵਤ ਹੋਏ ਹਨ ਅਤੇ ਚੱਕਰਵਾਤ ਕਰ ਕੇ 10 ਲੱਖ ਤੋਂ ਜ਼ਿਆਦਾ ਘਰ ਬਰਬਾਦ ਹੋ ਗਏ।
ਰਾਜਧਾਨੀ ਕੋਲਕਾਤਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਬਿਜਲੀ ਦੀ ਸਪਲਾਈ, ਬ੍ਰਾਂਡਬੈਂਡ ਸੇਵਾਵਾਂ ਅਤੇ ਮੋਬਾਇਲ ਨੈੱਟਵਰਕ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਕੋਲਕਾਤਾ ਨਗਰ ਨਿਗਮ ਦੇ ਮੁਤਾਬਕ ਪੂਰੇ ਸ਼ਹਿਰ 'ਚ 5000 ਤੋਂ ਜ਼ਿਆਦਾ ਰੁੱਖ ਤਬਾਹ ਹੋਏ ਹਨ ਅਤੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।