
ਲੋਕਾਂ ’ਚ ਫੈਲੀ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ
ਪੁਣੇ, 23 ਮਈ: ਪਾਲਤੂ ਜਾਨਵਰਾਂ ’ਚ ਕੋਰੋਨਾ ਵਾਇਰਸ ਫੈਲਣ ਦੇ ਡਰ ਤੋਂ ਲੋਕ ਉਨ੍ਹਾਂ ਨੂੰ ਸੜਕਾਂ ’ਤੇ ਛੱਡ ਰਹੇ ਹਨ। ਅਜਿਹੀ ਹਾਲਤ ’ਚ ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਪਾਲਤੂ ਜਾਨਵਰਾਂ ਨੂੰ, ਖ਼ਾਸ ਕਰ ਕੇ ਵਿਦੇਸ਼ ਨਸਲ ਦੇ ਕੁੱਤਿਆਂ ਨੂੰ ਬਚਾਉਣ ਲਈ ਕੁੱਝ ਲੋਕ ਅੱਗੇ ਆਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਸੜਕਾਂ ’ਤੇ ਛੱਡ ਦਿਤਾ ਸੀ। ਐਨੀਮਲ ਅਡਾਪਸ਼ਨ ਐਂਡ ਰੈਸਕਿਊ ਟੀਮ (ਏ.ਏ.ਆਰ.ਟੀ.) ਦੇ 50 ਸਵੈਮਸੇਵੀ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਪੁਣੇ ਦੀਆਂ ਸੜਕਾਂ ’ਤੇ ਗਸ਼ਤ ਕਰ ਕੇ ਛੱਡੇ ਗਏ ਪਾਲਤੂ ਜਾਨਵਰਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਖਾਣਾ ਦੇਣ ਦਾ ਕੰਮ ਕਰ ਰਹੇ ਹਨ।
File photo
ਐਨ.ਜੀ.ਓ. ਦੇ ਇਕ ਸਵੈਮਸੇਵੀ ਨੇ ਕਿਹਾ, ‘‘ਤਾਲਾਬੰਦੀ ਦੇ ਬਾਅਦ ਤੋਂ ਅਸੀਂ ਕੁੱਤਿਆਂ ਦੇ ਮਾਲਕਾਂ ਨੂੰ ਅਪਣੇ ਜਾਨਵਰਾਂ ਨੂੰ ਛੱਡ ਦੇਣ ਦੇ ਮਾਮਲਿਆਂ ਚ ਵਾਧਾ ਵੇਖਿਆ ਹੈ, ਖ਼ਾਸ ਕਰ ਕੇ ਵਿਦੇਸ਼ੀ ਨਸਲ ਜਿਵੇਂ ਡਾਬਰਮੈਨ, ਲੇਬਰੇਡੋਰ ਅਤੇ ਜਰਮਨ ਸ਼ੇਫ਼ਰਡ ਕੁੱਤੇ।’’ ਉਨ੍ਹਾਂ ਕਿਹਾ ਕਿ ਸੰਗਠਨ ਨੇ ਹੁਣ ਤਕ 40 ਅਜਿਹੇ ਕੁੱਤਿਆਂ ਨੂੰ ਸ਼ਹਿਰ ਦੇ ਵੱਖੋ-ਵੱਖ ਹਿੱਸਿਆਂ ਤੋਂ ਕਢਿਆ ਹੈ ਅਤੇ ਉਨ੍ਹਾਂ ਨੂੰ ਪੁਣੇ ਬਾਹਰ ਆਸਰਾ ਘਰਾਂ ’ਚ ਭੇਜਿਆ ਹੈ। (ਪੀਟੀਆਈ)