
ਪਿਛਲੇ ਸਾਲ ਉਸ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਵਿਚ ਸਫ਼ਲਤਾ ਮਿਲੀ, ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ।
ਪੁੰਛ: ਜੰਮੂ ਦੇ ਸਰਹੱਦੀ ਜ਼ਿਲ੍ਹੇ ਪੁੰਛ ਦੀ ਰਹਿਣ ਵਾਲੀ ਪ੍ਰਸੰਨਜੀਤ ਕੌਰ ਨੇ ਇਹ ਸਾਬਤ ਕਰ ਦਿਤਾ ਹੈ ਕਿ ਹਾਲਾਤ ਜਿਵੇਂ ਦੇ ਮਰਜ਼ੀ ਹੋਣ, ਜੇਕਰ ਇਨਸਾਨ ਲਗਨ ਨਾਲ ਕੰਮ ਕਰੇ ਤਾਂ ਮੰਜ਼ਿਲ ਦੂਰ ਨਹੀਂ। ਪ੍ਰਸੰਨਜੀਤ ਕੌਰ ਨੇ ਸੰਘ ਲੋਕ ਸੇਵਾ ਕਮਿਸ਼ਨ ਦੀ ਸਿਵਲ ਸਰਵਿਸਜ਼ ਪ੍ਰੀਖਿਆ ਵਿਚ ਪੂਰੇ ਦੇਸ਼ ਵਿਚ 11ਵਾਂ ਰੈਂਕ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: 9 ਸਾਲਾ ਹਰਵੀਰ ਸਿੰਘ ਨੇ ‘ਇਨਫ਼ਲੂਐਂਸਰ ਬੁੱਕ ਆਫ ਦਿ ਵਰਲਡ ਰਿਕਾਰਡ’ ’ਚ ਦਰਜ ਕਰਵਾਇਆ ਨਾਂਅ
ਪ੍ਰਸੰਨਜੀਤ ਨੇ ਦਸਿਆ ਕਿ ਜਿਸ ਸਮੇਂ ਉਹ ਤਿਆਰੀ ਕਰ ਰਹੀ ਸੀ, ਉਸ ਸਮੇਂ ਪੁੰਛ ਵਿਚ ਨਾ ਤਾਂ ਇੰਟਰਨੈੱਟ ਦੀ ਸਹੂਲਤ ਸੀ ਅਤੇ ਨਾ ਹੀ ਕੋਈ ਵਧੀਆ ਕੋਚਿੰਗ ਸੈਂਟਰ, ਜਿਸ ਨਾਲ ਉਸ ਦੀ ਮਦਦ ਹੋ ਸਕਦੀ ਸੀ। ਉਸ ਨੂੰ ਕਈ ਮੁਸ਼ਕਲਾਂ ਆਈਆਂ ਪਰ ਇਸ ਦੌਰਾਨ ਪ੍ਰਵਾਰ, ਦੋਸਤਾਂ, ਸਕੂਲ ਅਧਿਆਪਕਾਂ ਅਤੇ ਕਾਲਜ ਦੇ ਪ੍ਰੋਫ਼ੈਸਰਾਂ ਦਾ ਪੂਰਾ ਸਹਿਯੋਗ ਮਿਲਿਆ।
ਇਹ ਵੀ ਪੜ੍ਹੋ: ਯੂ.ਕੇ. ’ਚ ਵਧਿਆ ਭਾਰਤ ਦਾ ਮਾਣ: ਭਾਰਤੀ ਮੂਲ ਦੇ ਯਾਕੂਬ ਪਟੇਲ ਬਣੇ ਪ੍ਰੈਸਟਨ ਸ਼ਹਿਰ ਦੇ ਮੇਅਰ
ਉਸ ਨੇ ਦਸਿਆ ਕਿ ਪਿਛਲੇ ਸਾਲ ਉਸ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਵਿਚ ਸਫ਼ਲਤਾ ਮਿਲੀ, ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ। ਉਸ ਦਾ ਇਕ ਹੀ ਸੁਪਨਾ ਸੀ ਆਈ.ਏ.ਐਸ. ਬਣਨਾ। ਉਸ ਨੇ ਅਪਣੇ ਸੁਪਨੇ ਨੂੰ ਪੂਰਾ ਕਰਨ ਲਈ ਸਾਰਾ ਧਿਆਨ ਅਪਣੀ ਪੜ੍ਹਾਈ 'ਤੇ ਲਗਾਇਆ।
ਇਹ ਵੀ ਪੜ੍ਹੋ: ਸਿਵਲ ਸਰਵਿਸਜ਼ ਪ੍ਰੀਖਿਆ 2022 ’ਚ ਸੁਨਾਮ ਦੇ ਰੋਬਿਨ ਬਾਂਸਲ ਨੇ ਪ੍ਰਾਪਤ ਕੀਤਾ 135ਵਾਂ ਰੈਂਕ
ਪ੍ਰਸੰਨਜੀਤ ਦੇ ਪਿਤਾ ਨਿਰਮਲ ਸਿੰਘ ਸਿਹਤ ਵਿਭਾਗ ਵਿਚ ਫਾਰਮਾਸਿਸਟ ਹਨ। ਉਨ੍ਹਾਂ ਕਿਹਾ ਕਿ ਪੁੰਛ ਸਰਹੱਦੀ ਅਤੇ ਪਛੜਿਆ ਜ਼ਿਲ੍ਹਾ ਹੈ। ਇਥੇ ਸਹੂਲਤਾਂ ਦੀ ਵੀ ਘਾਟ ਹੈ, ਫਿਰ ਵੀ ਉਨ੍ਹਾਂ ਦੀ ਧੀ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਇਹ ਕਾਮਯਾਬੀ ਹਾਸਲ ਕੀਤੀ। ਪ੍ਰਸੰਨਜੀਤ ਦੇ ਘਰ ਉਸ ਨੂੰ ਵਧਾਈ ਦੇਣ ਪਹੁੰਚੇ ਉਸ ਦੇ ਪ੍ਰੋਫ਼ੈਸਰ ਫਤਿਹ ਮੁਹੰਮਦ ਅੱਬਾਸੀ ਨੇ ਦਸਿਆ ਕਿ ਉਹ ਸ਼ੁਰੂ ਤੋਂ ਹੀ ਮਿਹਨਤੀ ਰਹੀ ਹੈ ਅਤੇ ਉਸ ਨੇ ਹਮੇਸ਼ਾ ਅਪਣੇ ਟੀਚੇ 'ਤੇ ਧਿਆਨ ਦਿਤਾ।