
ਆਈ.ਪੀ.ਐਸ. ਲਈ ਹੋਈ ਚੋਣ
ਸੁਨਾਮ: ਯੂ.ਪੀ.ਐਸ.ਸੀ. ਵਲੋਂ ਐਲਾਨੇ ਸਿਵਲ ਸਰਵਿਸਜ਼ ਪ੍ਰੀਖਿਆਂ 2022 ਦੇ ਨਤੀਜੇ ਵਿਚੋਂ ਡਾ. ਦੇਵ. ਰਾਜ. ਡੀ.ਏ.ਵੀ. ਸੀਨੀ. ਸੈਕੰ. ਪਬਲਿਕ ਸਕੂਲ, ਖਾਈ/ਲਹਿਰਾਗਾਗਾ ਵਿਚੋਂ ਸਿਖਿਆ ਗ੍ਰਹਿਣ ਕਰ ਚੁੱਕੇ ਰੋਬਿਨ ਬਾਂਸਲ ਸਪੁੱਤਰ ਵਿਜੈ ਕੁਮਾਰ ਲੈਕਚਰਾਰ/ਸ੍ਰੀਮਤੀ ਰੇਨੂ ਬਾਲਾ ਵਾਸੀ ਲਹਿਰਾਗਾਗਾ ਨੇ 135ਵਾਂ ਰੈਂਕ ਪ੍ਰਾਪਤ ਕਰ ਕੇ ਪਰਵਾਰ ਦੇ ਨਾਂ ਨੂੰ ਚਾਰ ਚੰਨ ਲਾਏ ਹਨ ਅਤੇ ਉਸ ਦੀ ਆਈ.ਪੀ.ਐਸ. ਲਈ ਚੋਣ ਹੋਈ ਹੈ।
ਇਹ ਵੀ ਪੜ੍ਹੋ: 2000 ਦੇ ਨੋਟਾਂ ਦੀ ‘ਨੋਟਬੰਦੀ’ ਵੀ ਪਿਛਲੀ ਨੋਟਬੰਦੀ ਵਾਂਗ ਕਾਹਲੀ ਵਿਚ ਨਹੀਂ ਲੈ ਲਈ ਗਈ?
ਸੁਨਾਮ ਤੋਂ ਸਮਾਜ ਸੇਵੀ ਮੁਕੇਸ਼ ਕਾਸਲ ਦੇ ਭਾਣਜੇ ਰੋਬਿਨ ਦੀ ਇਸ ਕਾਰਗੁਜ਼ਾਰੀ ਦੀ ਮੁੱਖ ਮੰਤਰੀ ਸਮੇਤ ਹੋਰਨਾਂ ਨੇ ਵਧਾਈਆਂ ਦਿਤੀਆਂ। ਇਸ ਸਬੰਧੀ ਸਿਟੀ ਪ੍ਰੈੱਸ ਕਲੱਬ ਸੁਨਾਮ ਦੇ ਪ੍ਰਧਾਨ ਤਰੁਣ ਬਾਂਸਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਭੂਸ਼ਣ ਕਾਸਲ, ਸਿਟੀ ਜਿਮਖਾਨਾ ਕਲੱਬ ਦੇ ਪ੍ਰਧਾਨ ਪੁਨੀਤ ਮਿੱਤਲ ਤੇ ਨੇਤਰ ਦਾਨ ਸਮਿਤੀ ਸੁਨਾਮ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਇਸ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਰੋਬਿਨ ਬਾਂਸਲ ਦੀ ਭੈਣ ਐਲਿਜਾ ਬਾਂਸਲ ਨੇ ਵੀ ਮੈਡੀਕਲ ਪ੍ਰੀਖਿਆ ਵਿਚ ਦੇਸ਼ ਭਰ ਵਿਚੋਂ ਪਹਿਲਾ ਥਾਂ ਹਾਸਲ ਕਰ ਕੇ ਪਰਵਾਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਸੀ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (24 ਮਈ 2023)
ਰੋਬਿਨ ਬਾਂਸਲ ਦੀ ਇਸ ਸ਼ਾਨਾਮਤੀ ਪ੍ਰਾਪਤੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡਿਪਟੀ ਕਮਿਸ਼ਨਰ, ਸੰਗਰੂਰ ਸੂਬਾ ਸਿੰਘ ਐਸ.ਡੀ.ਐਮ. ਲਹਿਰਾ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਕੈਬਿਨੇਟ ਮੰਤਰੀ ਅਮਨ ਅਰੋੜਾ, ਐਡਵੋਕੇਟ ਬਰਿੰਦਰ ਗੋਇਲ ਵਿਧਾਇਕ ਹਲਕਾ ਲਹਿਰਾ, ਘਣਸ਼ਿਆਮ ਕਾਸਲ ਰੋਟਰੀ ਗਵਰਨਰ (2023-24) ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਰੋਬਿਨ ਬਾਂਸਲ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹਾ ਕਰ ਕੇ ਬਾਂਸਲ ਨੇ ਇਲਾਕੇ ਦੇ ਮਾਣ-ਸਨਮਾਨ ਵਿਚ ਵਾਧਾ ਕੀਤਾ ਹੈ।