
ਪੁਲਿਸ ਦੀ ਮਾਰਕੁੱਟ ਨਾਲ ਜ਼ਖ਼ਮੀ ਹੋਏ ਮੀਟ ਕਾਰੋਬਾਰੀ ਸਲੀਮ ਕੁਰੈਸ਼ੀ ਉਰਫ਼ ਮੁੰਨਾ ਦੀ ਦਿੱਲੀ ਦੇ ਏਮਸ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਿਵੇਂ ਹੀ ...
ਬਰੇਲੀ : ਪੁਲਿਸ ਦੀ ਮਾਰਕੁੱਟ ਨਾਲ ਜ਼ਖ਼ਮੀ ਹੋਏ ਮੀਟ ਕਾਰੋਬਾਰੀ ਸਲੀਮ ਕੁਰੈਸ਼ੀ ਉਰਫ਼ ਮੁੰਨਾ ਦੀ ਦਿੱਲੀ ਦੇ ਏਮਸ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਿਵੇਂ ਹੀ ਸਲੀਮ ਦੀ ਮੌਤ ਦੀ ਖ਼ਬਰ ਪਹੁੰਚੀ, ਕਾਂਕਰਟੋਲਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਭੀੜ ਇਕੱਠੀ ਹੋ ਗਈ। ਬਵਾਲ ਦੇ ਸ਼ੱਕ ਨੂੰ ਦੇਖਦੇ ਹੋਏ ਇਲਾਕੇ ਵਿਚ ਕਈ ਥਾਣਿਆਂ ਦੀ ਫੋਰਸ ਤਾਇਨਾਤ ਕਰ ਦਿਤੀ ਗਈ। ਬਾਵਜੂਦ ਇਸ ਦੇ ਭੜਕੇ ਹੋਏ ਲੋਕਾਂ ਨੇ ਸ਼ਾਹਦਾਨਾ ਚੌਰਾਹੇ 'ਤੇ ਜਾਮ ਲਗਾ ਦਿਤਾ। ਪੁਲਿਸ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਜਾਮ ਖੁੱਲ੍ਹਵਾਇਆ।
UP Policeਸ਼ਾਮ ਨੂੰ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਲਾਸ਼ ਸਪੁਰਦ-ਏ-ਖ਼ਾਕ ਕੀਤੀ ਗਈ। ਕਾਂਕਰਟੋਲਾ ਨਿਵਾਸੀ ਮੀਟ ਕਾਰੋਬਾਰੀ ਮੁੰਨਾ ਕੁਰੈਸ਼ੀ ਉਰਫ਼ ਸਲੀਮ ਨੂੰ 13 ਜੂਨ ਨੂੰ ਕਾਂਕਰਟੋਲਾ ਪੁਲਿਸ ਚੌਕੀ ਦੇ ਸਿਪਾਹੀ ਸ੍ਰੀਪਾਲ ਅਤੇ ਪੁਲਿਸ ਲਾਈਨ ਵਿਚ ਤਾਇਨਾਤ ਦੋਸਤ ਹਰੀਸ਼ ਚੰਦਰ ਘਰ ਤੋਂ ਉਠਾ ਕੇ ਲੈ ਗਏ ਸਨ। ਉਸ ਨੂੰ ਇਕ ਬਰਾਤ ਘਰ ਵਿਚ ਲਿਜਾ ਕੇ ਉਸ ਨਾਲ ਜਮ ਕੇ ਕੁੱਟਮਾਰ ਕੀਤੀ। ਹਾਲਤ ਖ਼ਰਾਬ ਹੋਣ 'ਤੇ ਦੋਵੇਂ ਸਿਪਾਹੀ ਸਲੀਮ ਨੂੰ ਛੱਡ ਕੇ ਭੱਜ ਗਏ।
UP Policeਪਰਵਾਰ ਵਾਲਿਆਂ ਨੇ ਸਲੀਮ ਨੂੰ ਐਸਆਰਐਮਐਸ ਵਿਚ ਭਰਤੀ ਕਰਵਾਇਆ। ਹਾਲਤ ਵਿਚ ਸੁਧਾਰ ਨਾ ਹੋਣ 'ਤੇ ਉਸ ਨੂੰ ਦਿੱਲੀ ਰੈਫ਼ਰ ਕਰ ਦਿਤਾ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ। ਸਲੀਮ ਦੀ ਮੌਤ ਦੀ ਖ਼ਬਰ 'ਤੇ ਕਾਂਕਰਟੋਲਾ ਵਿਚ ਉਸ ਦੇ ਘਰ ਦੇ ਬਾਹਰ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਕਿਸੇ ਬਾਵਲ ਦੇ ਸ਼ੱਕ ਨੂੰ ਦੇਖਦੇ ਹੋਏ ਕਾਹਲੀ-ਕਾਹਲੀ ਵਿਚ ਕਾਂਕਰਟੋਲਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਕਈ ਥਾਣਿਆਂ ਦੀ ਪੁਲਿਸ ਤਾਇਨਾਤ ਕਰ ਦਿਤੀ ਗਈ। ਇਸ ਦੌਰਾਨ ਭੜਕੇ ਹੋਏ ਲੋਕਾਂ ਦੀ ਪੁਲਿਸ ਨਾਲ ਬਹਿਸ ਵੀ ਹੋਈ।
UP Policeਪਰਵਾਰ ਵਾਲਿਆਂ ਨੇ ਸਲੀਮ ਦੀ ਮਾਰਕੁੱਟ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹ ਭੇਜਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਭੀੜ ਨੂੰ ਸਮਝਾਇਆ ਕਿ ਦੋਹੇ ਸਿਪਾਹੀਆਂ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਕਮਲੇਸ਼ ਬਹਾਦੁਰ ਨੇ ਕਿਹਾ ਕਿ ਚੌਕੀ ਇੰਚਾਰਜ ਅਲੀ ਮਿਆਨ ਜੈਦੀ ਸਮੇਤ ਦੋਹੇ ਸਿਪਾਹੀਆਂ ਸ੍ਰੀਪਾਲ ਅਤੇ ਹਰੀਸ਼ੰਕਰ ਨੂੰ ਨੂੰ ਸਸਪੈਂਡ ਵੀ ਕਰ ਦਿਤਾ ਗਿਅ ਹੈ। ਮੌਤ ਤੋਂ ਬਾਅਦ ਹੁਣ ਮੁਕੱਦਮੇ ਵਿਚ ਧਾਰਾਵਾਂ ਵਧਾ ਦਿਤੀਆਂ ਜਾਣਗੀਆਂ।
UP Policeਪੀੜਤ ਪਰਵਾਰ ਦੀ ਆਰਥਿਕ ਮਦਦ ਲਈ ਗੱਲ ਕੀਤੀ ਜਾ ਰਹੀ ਹੈ, ਫਿਰ ਜਾ ਕੇ ਭੀੜ ਮੰਨੀ ਤਾਂ ਜਾ ਕੇ ਕਿਤੇ ਜਾਮ ਖੁੱਲ੍ਹਿਆ। ਪੋਸਟਮਾਰਟਮ 'ਤੇ ਸੀਓ ਸਿਟੀ ਅਤੇ ਕੋਤਵਾਲੀ, ਪ੍ਰੇਮਨਗਰ ਆਦਿ ਥਾਣਿਆਂ ਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਸ਼ੱਕ ਸੀ ਕਿ ਪੋਸਟਮਾਰਟਮ ਤੋਂ ਬਾਅਦ ਪਰਵਾਰ ਵਾਲੇ ਲਾਸ਼ ਨੂੰ ਰੱਖ ਕੇ ਕਿਤੇ ਹਾਈਵੇਅ ਜਾਮ ਨਾ ਕਰ ਦੇਣ। ਪੋਸਟਮਾਰਟਮ ਹੁੰਦੇ ਹੀ ਐਂਬੂਲੈਂਸ ਨੂੰ ਸਿੱਧੇ ਸਲੀਮ ਦੇ ਘਰ ਲਿਜਾਇਆ ਗਿਆ। ਅਜਿਹੀ ਹੀ ਇਕ ਘਟਨਾ ਯੂਪੀ ਦੇ ਹਾਪੁੜ ਵਿਚ ਵਾਪਰੀ ਹੈ, ਜਿੱਥੇ ਭੀੜ ਨੇ ਇਕ 45 ਸਾਲਾ ਕਾਸਿਮ ਨਾਂਅ ਦੇ ਵਿਅਕਤੀ ਨੂੰ ਗਊ ਹੱਤਿਆ ਦੇ ਸ਼ੱਕ ਵਿਚ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ ਜਦਕਿ ਇਕ ਦੀ ਹਾਲਤ ਗੰਭੀਰ ਹੈ ਅਤੇ ਉਹ ਹਸਪਤਾਲ ਵਿਚ ਭਰਤੀ ਹੈ।