
ਹਾਪੁੜ ਜ਼ਿਲ੍ਹੇ ਦੇ ਪਿਲਖੁਵਾ ਵਿਚ ਭੀੜ ਨੇ ਦੋ ਲੋਕਾਂ 'ਤੇ ਇਸ ਲਈ ਹਮਲਾ ਕਰ ਦਿਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਅਪਣੇ ਨਾਲ ਗਾਂ ....
ਹਾਪੁੜ (ਉਤਰ ਪ੍ਰਦੇਸ਼) : ਹਾਪੁੜ ਜ਼ਿਲ੍ਹੇ ਦੇ ਪਿਲਖੁਵਾ ਵਿਚ ਭੀੜ ਨੇ ਦੋ ਲੋਕਾਂ 'ਤੇ ਇਸ ਲਈ ਹਮਲਾ ਕਰ ਦਿਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਅਪਣੇ ਨਾਲ ਗਾਂ ਅਤੇ ਵੱਛੀ ਨੂੰ ਹੱਤਿਆ ਕਰਨ ਦੇ ਮਕਸਦ ਨਾਲ ਲਿਜਾ ਰਹੇ ਸਨ। ਭੀੜ ਵਲੋਂ ਬੇਰਹਿਮੀ ਨਾਲ ਕੁੱਟੇ ਗਏ ਦੋਵੇਂ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਭੀੜ ਨੇ ਤਿੰਨ ਗਾਂਵਾਂ ਅਤੇ ਇਕ ਵੱਛੀ ਲਿਜਾ ਰਿਹੇ ਲੋਕਾਂ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਇਕ ਵਿਅਕਤੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
cowਹਾਪੁੜ ਦੇ ਪਿੰਡ ਬਝੇੜਾ ਖ਼ੁਰਦ ਦੇ ਪਿੰਡ ਵਾਸੀਆਂ ਨੂੰ ਚਾਰਾ ਕੱਟਣ ਵਾਲੀਆਂ ਔਰਤਾਂ ਨੇ ਸੂਚਨਾ ਦਿਤੀ ਕਿ ਚਾਰ ਲੋਕ ਗਊਆਂ ਨੂੰ ਹੱਤਿਆ ਕਰਨ ਲਈ ਲਿਜਾ ਰਹੇ ਹਨ। ਭੀੜ ਨੂੰ ਦੇਖ ਕੇ ਦੋ ਲੋਕ ਫਾਈਰਿੰਗ ਕਰਦੇ ਹੋਏ ਭੱਜ ਗਏ ਪਰ ਦੋ ਨੂੰ ਪਿੰਡ ਵਾਸੀਆਂ ਨੇ ਦਬੋਚ ਲਿਆ। ਜ਼ਖ਼ਮੀ ਨੂੰ ਹਾਪੁੜ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਰਿਪੋਰਟ ਮੁਤਾਬਕ ਭੀੜ ਵਲੋਂ ਕੁੱਟੇ ਜਾਣ ਤੋਂ ਬਾਅਦ ਦੋਹੇ ਵਿਅਕਤੀਆਂ ਨੂੰ ਪੁਲਿਸ ਵਲੋਂ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿਥੇ ਦੋਹਾਂ ਵਿਚੋਂ ਇਕ ਸਦੀਕਪੁਰਾ ਦੇ ਰਹਿਣ ਵਾਲੇ ਕਾਸਿਮ ਦੀ ਮੌਤ ਹੋ ਗਈ। ਮਦਾਪੁਰ ਦੇ ਰਹਿਣ ਵਾਲੇ ਸਮੈਦੀਨ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਹਨ। ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਦੀ ਧਾਰਾ ਵਿਚ ਰਿਪੋਰਟ ਦਰਜ ਕੀਤੀ ਗਈ ਹੈ।
uttar pradesh muslimਇਸ ਦੇ ਨਾਲ ਹੀ ਦੋਸ਼ੀਆਂ ਨੂੰ ਫੜਨ ਲਈ ਇਕ ਟੀਮ ਗਠਿਤ ਕੀਤੀ ਗਈ ਹੈ। ਮਦਾਪੁਰ ਅਤੇ ਬਝੇੜਾ ਖ਼ੁਰਦ ਪਿੰਡ ਵਿਚ ਪੁਲਿਸ ਤਾਇਨਾਤ ਕੀਤੀ ਗਈ ਹੈ। ਉਥੇ ਮਾਰਕੁੱਟ ਤੋਂ ਬਾਅਦ ਦੋਵੇਂ ਸਮਾਜ ਦੇ ਲੋਕਾਂ ਵਿਚਕਾਰ ਪੱਥਰਬਾਜ਼ੀ ਵੀ ਹੋਈ। ਜਿਸ ਕਾਰਨ ਤਣਾਅ ਨਾਲ ਨਿਪਟਣ ਲਈ ਪੁਲਿਸ ਨੇ ਦੋਹੇ ਪਿੰਡਾਂ ਵਿਚ ਪੁਲਿਸ ਤਾਇਨਾਤ ਕੀਤੀ ਹੈ। ਇਕ ਰਿਪੋਰਟ ਮੁਤਾਬਕ ਮਦਾਪੁਰ ਪਿੰਡ ਦੇ ਰਹਿਣ ਵਾਲੇ ਸਮੈਦੀਨ ਦੇ ਬਝੇੜਾ ਪਿੰਡ ਨਾਲ ਖੇਤ ਲਗਦੇ ਹਨ। ਉਸ ਦੇ ਖੇਤਾਂ ਵਿਚ ਦੋ ਗਾਵਾਂ ਅਤੇ ਇਕ ਵੱਛੀ ਦੇਖ ਕੇ ਪਿੰਡ ਵਾਸੀਆਂ ਨੂੰ ਗਊ ਹੱਤਿਆ ਦਾ ਸ਼ੱਕ ਹੋਇਆ।
cowਅਫ਼ਵਾਹ ਫ਼ੈਲਦੇ ਹੀ ਉਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਮੌਕੇ 'ਤੇ ਚਾਰ ਲੋਕ ਮੌਜੂਦ ਸਨ। ਮਾਰਕੁੱਟ ਦੀ ਸੂਚਨਾ 'ਤੇ ਦੂਜੇ ਸਮਾਜ ਦੇ ਲੋਕ ਵੀ ਪਹੁੰਚ ਗਏ ਅਤੇ ਪਥਰਾਅ ਸ਼ੁਰੂ ਹੋ ਗਿਆ। ਹਾਲਾਂਕਿ ਇਕ ਜਾਣਕਾਰੀ ਮੁਤਾਬਕ ਪੁਲਿਸ ਇਸ ਨੂੰ ਬਾਈਕ ਟੱਕਰ ਲੱਗਣ ਤੋਂ ਬਾਅਦ ਹੋਈ ਮਾਰਕੁੱਟ ਦਾ ਮਾਮਲਾ ਦੱਸ ਰਹੀ ਹੈ। ਉਥੇ ਸਮੈਦੀਨ ਦੇ ਭਰਾ ਯਾਸੀਨ ਨੇ 30-35 ਅਣਪਛਾਤੇ ਲੋਕਾਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ।
victimਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਡੇ ਭਰਾ ਸਮੈਦੀਨ ਅਪਣੇ ਦੋਸਤ ਕਾਮਿਸ ਨਾਲ ਬਾਈਕ ਤੋਂ ਪਿੰਡ ਆ ਰਹੇ ਸਨ। ਰਸਤੇ ਵਿਚ ਉਨ੍ਹਾਂ ਨੂੰ 30-35 ਲੋਕਾਂ ਨੇ ਘੇਰ ਕੇ ਬੇਰਹਿਮੀ ਨਾਲ ਮਾਰਕੁੱਟ ਕੀਤੀ। ਦਸ ਦਈਏ ਕਿ ਹਾਲ ਹੀ ਵਿਚ ਆਸਾਮ ਦੇ ਕਾਰਬੀ ਆਂਗਲਾਂਗ ਜ਼ਿਲ੍ਹੇ ਵਿਚ ਦੋ ਲੋਕਾਂ ਦੀ ਬੱਚਾ ਚੋਰ ਸਮਝ ਕੇ ਲੋਕਾਂ ਨੇ ਕੁੱਟ ਕੁੱਟ ਕੇ ਹੱਤਿਆ ਕਰ ਦਿਤੀ ਸੀ। ਇਸੇ ਤਰ੍ਹਾਂ ਝਾਰਖੰਡ ਦੇ ਗੋਡਾ ਜ਼ਿਲ੍ਹੇ ਵਿਚ ਪਸ਼ੂ ਚੋਰ ਸਮਝ ਕੇ ਭੀੜ ਨੇ ਦੋ ਲੋਕਾਂ ਦੀ ਮਾਰਕੁੱਟ ਕਰਕੇ ਹੱਤਿਆ ਕਰ ਦਿਤੀ ਸੀ।