
ਐਤਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੀ ਬੁਦਲ ਤਹਿਸੀਲ ਦੇ ਕੇਵਲ ਇਲਾਕੇ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਟੈਂਪੂ ਟ੍ਰੈਵਲਰ ਦੇ ਖੱਡ ਵਿਚ ਡਿੱਗਣ
ਨਵੀਂ ਦਿੱਲੀ : ਐਤਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੀ ਬੁਦਲ ਤਹਿਸੀਲ ਦੇ ਕੇਵਲ ਇਲਾਕੇ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਟੈਂਪੂ ਟ੍ਰੈਵਲਰ ਦੇ ਖੱਡ ਵਿਚ ਡਿੱਗਣ ਨਾਲ 7 ਯਾਤਰੀਆਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਚਾਲਕ ਵੀ ਸ਼ਾਮਲ ਹੈ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਕਿ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਪੁਲਿਸ ਦੇ ਨਾਲ ਮਿਲ ਕੇ ਫ਼ੌਜ ਦੇ ਜਵਾਨ ਵੀ ਘਟਨਾ ਸਥਾਨ 'ਤੇ ਪਹੁੰਚੇ। ਸਖ਼ਤ ਮਿਹਨਤ ਕਰਨ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਕੋਟਰੰਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
jammu kashmir tampu traveler fell into a 400 meter deep gorge
ਵਾਹਨ ਚਾਲਕ, ਕੁਲਵੰਤ ਸਿੰਘ ਨਿਵਾਸੀ ਕੰਗੋਟਾ (ਰਾਜੌਰੀ), ਮੁਹੰਮਦ ਤਾਜ ਨਿਵਾਸੀ ਮੇਂਢਰ (ਪੁੰਛ), ਅਬਦੁਲ ਰਸ਼ੀਦ ਨਿਵਾਸੀ ਦਰਹਾਲ (ਰਾਜੌਰੀ), ਸੁਨੀਤ ਸਿੰਘ ਨਿਵਾਸੀ ਤੁਲੀ (ਰਾਜੋਰੀ), ਮੁਹੰਮਦ ਫਾਰੂਕ ਨਿਵਾਸੀ ਰਿਆਸੀ, ਮੁਹੰਮਦ ਮੰਜੂਰ ਨਿਵਾਸੀ ਬੁਦਲ (ਰਾਜੌਰੀ), ਕੈਲਾਸ਼ ਦੇਵੀ ਨਿਵਾਸੀ ਚਸਾਨਾ (ਰਿਆਸੀ)
ਦੱਸਣਯੋਗ ਹੈ ਕਿ ਰਾਜੋਰੀ ਤੋਂ ਰਿਆਸੀ ਵੱਲ ਜਾ ਰਿਹਾ ਸੀ ਟੈਂਪੂ ਟ੍ਰੈਵਲਰ ਅਤੇ ਚਾਲਕ ਦਾ ਕੰਟਰੋਲ ਗੱਡੀ ਉੱਤੇ ਨਾ ਰਹਿਣ ਕਾਰਨ ਵਾਪਰੀ ਘਟਨਾ।