
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਰੇ ’ਚ ਮੰਗਲਵਾਰ ਨੂੰ ਅਤਿਵਾਦੀਆਂ ਨਾਲ ਹੋਏ ਮੁਕਾਬਲੇ ’ਚ ਮਹਾਰਾਸ਼ਟਰ ਦੇ ਸੋਲਾਪੁਰ ਦਾ ਰਹਿਣ ਵਾਲਾ ਇਕ
ਮੁੰਬਈ, 23 ਜੂਨ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਰੇ ’ਚ ਮੰਗਲਵਾਰ ਨੂੰ ਅਤਿਵਾਦੀਆਂ ਨਾਲ ਹੋਏ ਮੁਕਾਬਲੇ ’ਚ ਮਹਾਰਾਸ਼ਟਰ ਦੇ ਸੋਲਾਪੁਰ ਦਾ ਰਹਿਣ ਵਾਲਾ ਇਕ ਸੀਆਰਪੀਐਫ਼ ਜਵਾਨ ਸ਼ਹੀਦ ਹੋ ਗਿਆ। ਸੋਲਾਪੁਰ ਦੇ ਇਕ ਅਧਿਕਾਰੀ ਨੇ ਜ਼ਿਲ੍ਹੇ ਦੇ ਬਰਸੀ ਤਹਿਸੀਲ ਦੇ ਪਨਗਾਂਵ ਦੇ ਨਿਵਾਸੀ ਸੀਆਰਪੀਐਫ਼ ਜਵਾਨ ਸੁਨੀਲ ਕਾਲੇ ਦੇ ਪੁਲਵਾਮਾ ਮੁਕਾਬਲੇ ’ਚ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ।
ਪੁਲਿਸ ਨੇ ਦਸਿਆ ਕਿ ਸੀਅਰਪੀਐਫ਼ ਦੇ ਜਵਾਨ ਦੇ ਇਲਾਵਾ ਮੁਕਾਬਲੇ ਦੌਰਾਨ ਦੋ ਅਣਪਛਾਤੇ ਅਤਿਵਾਦੀ ਵੀ ਮਾਰੇ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲਣ ਦੇ ਬਾਅਦ ਸੁਰੱਖਿਆ ਬਲ ਨੇ ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਬੁੰਡਜ਼ੂ ’ਚ ਮੰਗਲਵਾਰ ਸਵੇਰੇ ਘੇਰਾਬੰਦੀ ਕਰ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦਸਿਆ ਕਿ ਇਸ ਦੌਰਾਨ ਅਤਿਵਾਦੀਆ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ ਅਤੇ ਇਹ ਮੁਹਿੰਮ ਮੁਕਾਬਲੇ ’ਚ ਤਬਦੀਲ ਹੋ ਗਈ। (ਪੀਟੀਆਈ)