ਵਿਅਕਤੀ ਨੇ ਰੈਸਟੋਰੈਂਟ 'ਚ ਖਾਧਾ 2800 ਰੁਪਏ ਖਾਣਾ, ਬਦਲੇ 'ਚ ਵੇਟਰ ਨੂੰ ਦਿੱਤੀ ਲੱਖਾਂ ਰੁਪਏ ਦੀ ਟਿੱਪ
Published : Jun 24, 2021, 7:39 pm IST
Updated : Jun 24, 2021, 7:39 pm IST
SHARE ARTICLE
Resturant
Resturant

ਨਿਊ ਹੈਂਪਸ਼ਾਇਰ ਦੇ ਇਕ ਰੈਸਟੋਰੈਂਟ 'ਚ ਇਕ ਵਿਅਕਤੀ ਨੇ ਹਾਲ ਹੀ 'ਚ 16,000 ਡਾਲਰ ਦੀ ਟਿਪ ਦੇਣ ਦਾ ਫੈਸਲਾ ਕੀਤਾ

ਨਵੀਂ ਦਿੱਲੀ-ਕੋਰੋਨਾ ਮਹਾਮਾਰੀ ਨੇ ਸਮੁੱਚੀ ਦੁਨੀਆ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ 'ਚੋਂ ਇਕ ਉਦਯੋਗ ਰਿਹਾ ਹੈ ਜਿਸ 'ਚ ਕਈ ਦੇਸ਼ਾਂ ਨੇ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਲਾਕਡਾਊਨ ਲਾਇਆ ਹੈ ਜਿਸ ਨਾਲ ਰੈਸਟੋਰੈਂਟ 'ਚ ਆਉਣ ਵਾਲਿਆਂ ਦੀ ਗਿਣਤੀ ਘੱਟ ਹੋ ਗਈ ਹੈ। ਜਦ ਨਿਊ ਹੈਂਪਸ਼ਾਇਰ ਦੇ ਇਕ ਰੈਸਟੋਰੈਂਟ 'ਚ ਇਕ ਵਿਅਕਤੀ ਨੇ ਹਾਲ ਹੀ 'ਚ 16,000 ਡਾਲਰ ਦੀ ਟਿਪ ਦੇਣ ਦਾ ਫੈਸਲਾ ਕੀਤਾ ਤਾਂ ਇੰਟਰਨੈੱਟ 'ਤੇ ਲੋਕਾਂ ਨੇ ਜੰਮ ਕੇ ਸਹਾਰਨਾ ਕੀਤੀ।

ਇਹ ਵੀ ਪੜ੍ਹੋ-ਪਾਕਿਸਤਾਨ ਦੇ ਕਰਾਚੀ 'ਚ ਉਤਰਿਆ ਸਭ ਤੋਂ ਲੰਬਾ ਤੇ ਭਾਰੀ ਜਹਾਜ਼ (ਵੀਡੀਓ)

ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦ ਨਿਊ ਹੈਂਪਸ਼ਾਇਰ ਦੇ ਲੰਡਨਡੇਰੀ 'ਚ ਰੈਸਟੋਰੈਂਟ ਦੇ ਮਾਲਕ ਸਟੰਬਲ ਇਨ ਬਾਰ ਐਂਡ ਗ੍ਰਿਲ ਨੇ ਇਸ ਸੋਮਵਾਰ ਨੂੰ ਫੇਸਬੁੱਕ 'ਤੇ ਬਿੱਲ ਦੀ ਇਕ ਫੋਟੋ ਸ਼ੇਅਰ ਕੀਤੀ। ਪੋਸਟ 'ਚ ਰੈਸਟੋਰੈਂਟ ਦੇ ਮਾਲਕ ਸਾਈਕਲ ਜ਼ਰੇਲਾ ਨੇ ਬਿਨ੍ਹਾਂ ਨਾਂ ਦੱਸੇ ਭੋਜਨ ਕਰਨ ਵਾਲੇ ਦੀ ਉਦਾਰਤਾ ਲਈ ਧੰਨਵਾਦ ਕੀਤਾ। ਫੋਟੋ ਸ਼ੇਅਰ ਕਰਦੇ ਹੋਏ ਜ਼ਰੇਲਾ ਨੇ ਲਿਖਿਆ 'ਸਟੰਬਲ ਇਨ 'ਚ ਇਕ ਬਹੁਤ ਉਦਾਰ ਗਾਹਕ ਆਇਆ ਸੀ ਅਸੀਂ ਉਸ ਦੀ ਉਦਾਰਤਾ ਲਈ ਧੰਨਵਾਦੀ ਹਾਂ। ਰਸੀਦ ਤੋਂ ਪਤਾ ਚੱਲਦਾ ਹੈ ਕਿ ਡਿਨਰ ਕਰਨ ਵਾਲੇ ਵਿਅਕਤੀ ਨੇ 16 ਹਜ਼ਾਰ ਡਾਲਰ ਦੀ ਟਿਪ ਦਿੱਤੀ ਹੈ ਜੋ ਕਿ 11 ਲੱਖ ਰੁਪਏ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ-ਰਿਲਾਇੰਸ ਨੇ ਗੂਗਲ ਨਾਲ ਮਿਲ ਕੇ ਲਾਂਚ ਕੀਤਾ JioPhone Next, ਹੋਵੇਗਾ ਸਭ ਤੋਂ ਸਸਤਾ ਸਮਾਰਟਫੋਨ

BillBill

ਜ਼ਰੇਲਾ ਨੇ ਸਵੀਕਾਰ ਕੀਤਾ ਕਿ ਜਦ ਉਨ੍ਹਾਂ ਨੇ ਪਹਿਲੀ ਵਾਰ 12 ਜੂਨ ਨੂੰ ਬਿੱਲ ਦੇਖਿਆ ਤਾਂ ਉਨ੍ਹਾਂ ਨੇ ਮੰਨ ਲਿਆ ਕਿ ਇਹ ਗਲਤੀ ਸੀ। ਜ਼ਰੇਲਾ ਨੇ ਕਿਹਾ ਕਿ ਜਦ ਤੱਕ ਉਸ ਨੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਉਸ ਵੇਲੇ ਤੱਕ ਉਹ ਇਕ ਨਿਯਮਿਤ ਖਾਣਾ ਖਾਣ ਵਾਲੇ ਦੀ ਤਰ੍ਹਾਂ ਲੱਗ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਕ ਸੱਜਨ ਬਾਰ 'ਚ ਆਏ ਅਤੇ ਆਰਡਰ ਕਰਨ ਤੋਂ ਬਾਅਦ ਚੈੱਕ ਮੰਗਿਆ ਅਤੇ ਉਸ ਨੂੰ ਦੇ ਕੇ ਚੱਲਾ ਗਿਆ। ਵਿਅਕਤੀ ਨੇ ਉਸ ਨੂੰ ਕਿਹਾ ਕਿ ਇਹ ਸਾਰਾ ਇਕ ਹੀ ਥਾਂ 'ਤੇ ਨਾ ਖਰਚ ਕਰੇ। ਉਸ ਵੇਲੇ ਬਾਰਟੈਂਡਰ ਨੇ ਬਿੱਲ ਨੂੰ ਨਹੀਂ ਦੇਖਿਆ ਅਤੇ ਇਹ ਸਾਰਾ ਇਕ ਥਾਂ ਖਰਚ ਨਾ ਕਰੇ ਗੱਲ ਨੇ ਉਸ ਦੀ ਉਤਸੁਕਤਾ ਨੂੰ ਵਧਾ ਦਿੱਤਾ।

ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹਰ ਵੈਰੀਐਂਟ ਵਿਰੁੱਧ ਹੇਵੇਗੀ ਅਸਰਦਾਰ

ਰਾਸ਼ੀ ਦੇਖ ਕੇ ਉਸ ਨੇ ਉਸ ਆਦਮੀ ਤੋਂ ਪੁੱਛਿਆ ਕਿ ਉਹ ਮਜ਼ਾਕ ਕਰ ਰਿਹਾ ਸੀ। ਜ਼ਰੇਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਵੀ ਉਹ ਵਿਅਕਤੀ ਕਈ ਵਾਰ ਰੈਸਟੋਰੈਂਟ ਦਾ ਦੌਰਾ ਕਰ ਚੁੱਕਿਆ ਹੈ। ਜ਼ਰੇਲਾ ਮੁਤਾਬਕ ਪੈਸੇ 8 ਬਾਰਟੈਂਡਰਾਂ ਦਰਮਿਆਨ ਵੰਡੇ ਜਾਣਗੇ ਜੋ ਆਊਟਲੇਟ 'ਤੇ ਸਰਵਰ ਦੇ ਰੂਪ 'ਚ ਵੀ ਦੁਗਣਾ ਹੈ। ਪੈਸਿਆਂ ਦਾ ਇਕ ਹਿੱਸਾ ਕਿਚਨ ਵਰਕਰਸ ਨਾਲ ਵੀ ਸਾਂਝਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

Location: India, Delhi, New Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement