
ਜ਼ਮਾਨਤ ਨੂੰ ਹਾਈ ਕੋਰਟ ਵਿਚ ਦਿਤੀ ਜਾਵੇਗੀ ਚੁਨੌਤੀ
ਚੰਡੀਗੜ੍ਹ: ਹਰਿਆਣਾ ਭਾਜਪਾ ਆਗੂ ਸੋਨਾਲੀ ਫੋਗਾਟ ਦੇ ਕਤਲ ਮਾਮਲੇ ਵਿਚ ਮੁਲਜ਼ਮ ਪੀਏ ਸੁਧੀਰ ਸਾਂਗਵਾਨ ਨੂੰ ਕੱਲ੍ਹ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਉਹ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਦੂਜੇ ਪਾਸੇ ਸੋਨਾਲੀ ਦੇ ਭਰਾ ਰਿੰਕੂ ਢਾਕਾ ਦਾ ਕਹਿਣਾ ਹੈ ਕਿ ਉਹ ਇਸ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਹੇਠਲੀ ਅਦਾਲਤ ਕਤਲ ਕੇਸ ਵਿਚ ਜ਼ਮਾਨਤ ਨਹੀਂ ਦੇ ਸਕਦੀ। ਹਾਈ ਕੋਰਟ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ: ਗੁਜਰਾਤ ਵਿਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, 3 ਲੋਕਾਂ ਦੀ ਮੌਤ ਅਤੇ 5 ਜ਼ਖ਼ਮੀ
ਇਸ ਫ਼ੈਸਲੇ ਦੇ ਵਿਰੋਧ ਵਿਚ ਉਹ ਜਲਦੀ ਹੀ ਅਪਣੇ ਵਕੀਲਾਂ ਨਾਲ ਸਲਾਹ ਕਰਕੇ ਹਾਈ ਕੋਰਟ ਤਕ ਪਹੁੰਚ ਕਰਨਗੇ। ਰਿੰਕੂ ਦਾ ਦਾਅਵਾ ਹੈ ਕਿ ਸੀ.ਬੀ.ਆਈ. ਦੇ ਵਕੀਲ ਅਤੇ ਉਸ ਦੇ ਵਕੀਲ ਦੀਆਂ ਦਲੀਲਾਂ ਨੂੰ ਸਹੀ ਢੰਗ ਨਾਲ ਨਹੀਂ ਸੁਣਿਆ ਗਿਆ। ਗੋਆ ਵਿਚ ਉਸ ਦੇ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਥੋਂ ਦੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: ਅਸੀਂ ਕੋਚੇਲਾ 'ਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਨੱਚਦੇ ਹਾਂ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ
ਸਾਡੇ ਨਾਲ ਇਨਸਾਫ਼ ਨਹੀਂ ਹੋਇਆ: ਯਸ਼ੋਧਰਾ
ਸੋਨਾਲੀ ਦੀ ਧੀ ਯਸ਼ੋਧਰਾ ਵੀ ਇਨ੍ਹੀਂ ਦਿਨੀਂ ਫਤਿਹਾਬਾਦ 'ਚ ਅਪਣੇ ਨਾਨਕੇ ਘਰ ਰਹਿ ਰਹੀ ਹੈ। ਉਹ ਵੀ ਇਸ ਫ਼ੈਸਲੇ ਤੋਂ ਹੈਰਾਨ ਹੈ। ਯਸ਼ੋਧਰਾ ਦਾ ਕਹਿਣਾ ਹੈ ਕਿ ਸਾਡੇ ਨਾਲ ਇਨਸਾਫ਼ ਨਹੀਂ ਕੀਤਾ ਗਿਆ। ਸੋਨਾਲੀ ਦੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਵੀ ਪਾਈ ਗਈ ਹੈ, ਜਿਸ 'ਤੇ ਲਿਖਿਆ ਹੈ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਦੋਵਾਂ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਦੇਸ਼ 'ਚ ਨਿਆਂਪਾਲਿਕਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੋਸਟ ਦੇ ਨਾਲ ਮਾਂ-ਧੀ ਦੀ ਫੋਟੋ ਵੀ ਹੈ।
ਇਹ ਵੀ ਪੜ੍ਹੋ: IPS ਐਕਸ ਕੇਡਰ ਮਾਮਲਾ: 27 IPS ਨੂੰ ਬਣਾਇਆ ਗਿਆ ਧਿਰ, IG ਨੇ DGP ਨੂੰ ਲਿਖਿਆ ਪੱਤਰ
10 ਮਹੀਨੇ ਬਾਅਦ ਸੁਧੀਰ ਸਾਂਗਵਾਨ ਨੂੰ ਮਿਲੀ ਜ਼ਮਾਨਤ
ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਨੂੰ ਹੇਠਲੀ ਅਦਾਲਤ ਨੇ ਦਸ ਮਹੀਨਿਆਂ ਬਾਅਦ ਜ਼ਮਾਨਤ ਦੇ ਦਿਤੀ ਹੈ। ਅਦਾਲਤ ਦੀ ਸ਼ਰਤ ਮੁਤਾਬਕ ਸੁਧੀਰ ਸਾਂਗਵਾਨ ਨੂੰ ਗੋਆ 'ਚ ਹੀ ਰਹਿਣਾ ਹੋਵੇਗਾ। ਉਸ ਨੂੰ ਹਰ ਹਫ਼ਤੇ ਥਾਣੇ ਵਿਚ ਅਪਣੀ ਹਾਜ਼ਰੀ ਲਗਾਏਗਾ। ਉਸ ਨੂੰ ਗੋਆ ਪੁਲਿਸ ਨੇ ਪਿਛਲੇ ਸਾਲ 25 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਸੁਧੀਰ ਨੂੰ ਪਹਿਲਾਂ ਐਨ.ਡੀ.ਪੀ.ਐਸ. ਕੇਸ ਵਿਚ ਜ਼ਮਾਨਤ ਮਿਲ ਗਈ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 27 ਜੂਨ ਨੂੰ ਹੋਵੇਗੀ।