ਗੁਜਰਾਤ ਵਿਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, 3 ਲੋਕਾਂ ਦੀ ਮੌਤ ਅਤੇ 5 ਜ਼ਖ਼ਮੀ
Published : Jun 24, 2023, 8:58 am IST
Updated : Jun 24, 2023, 8:58 am IST
SHARE ARTICLE
Three-storey building collapses in Jamnagar
Three-storey building collapses in Jamnagar

ਨਗਰ ਨਿਗਮ ਦਾ ਦਾਅਵਾ: ਪਹਿਲਾਂ ਹੀ ਅਸੁਰੱਖਿਅਤ ਐਲਾਨੀ ਗਈ ਸੀ ਇਮਾਰਤ



ਜਾਮਨਗਰ: ਗੁਜਰਾਤ ਦੇ ਜਾਮਨਗਰ ਦੀ ਸਾਧਨ ਕਾਲੋਨੀ ਵਿਚ ਸ਼ੁਕਰਵਾਰ ਨੂੰ ਇਕ ਇਮਾਰਤ ਡਿੱਗ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਅਸੀਂ ਕੋਚੇਲਾ 'ਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਨੱਚਦੇ ਹਾਂ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ

ਜਾਮਨਗਰ ਨਗਰ ਨਿਗਮ ਦੇ ਕਮਿਸ਼ਨਰ ਡੀਐਨ ਮੋਦੀ ਨੇ ਕਿਹਾ ਕਿ ਗੁਜਰਾਤ ਹਾਊਸਿੰਗ ਬੋਰਡ ਨੇ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਘੋਸ਼ਿਤ ਕਰ ਦਿਤਾ ਸੀ। ਇਥੇ ਰਹਿਣ ਵਾਲੇ ਲੋਕਾਂ ਨੂੰ ਵੀ ਚੇਤਾਵਨੀ ਦਿਤੀ ਗਈ ਸੀ। ਇਮਾਰਤ ਦੇ ਮਲਬੇ ਹੇਠ ਦੱਬੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਹਾਦਸੇ ਦਾ ਸ਼ਿਕਾਰ ਹੋਈ ਹੈ ਤਿੰਨ ਮੰਜ਼ਿਲਾ ਇਮਾਰਤ, ਵਿਚ ਛੇ ਫਲੈਟ ਹਨ। ਹਾਦਸੇ ਸਮੇਂ ਚਾਰਾਂ ਫਲੈਟਾਂ ਵਿਚ ਕੋਈ ਨਹੀਂ ਸੀ। ਜਦਕਿ ਦੋ ਫਲੈਟਾਂ 'ਚ 8 ਲੋਕ ਸਨ।

ਇਹ ਵੀ ਪੜ੍ਹੋ: IPS ਐਕਸ ਕੇਡਰ ਮਾਮਲਾ: 27 IPS ਨੂੰ ਬਣਾਇਆ ਗਿਆ ਧਿਰ, IG ਨੇ DGP ਨੂੰ ਲਿਖਿਆ ਪੱਤਰ 

ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਮਿੱਤਲਬੇਨ ਜੈਪਾਲ ਸਾਦੀਆ (35 ਸਾਲ), ਜੈਪਾਲ ਰਾਜੂਭਾਈ ਸਾਦੀਆ (35 ਸਾਲ), ਸ਼ਿਵਮ ਜੈਪਾਲ ਸਾਦੀਆ (4 ਸਾਲ) ਵਜੋਂ ਹੋਈ ਹੈ। ਇਸ ਦੇ ਨਾਲ ਹੀ ਕੰਚਨਬੇਨ ਮਨਸੁਖਭਾਈ ਜੋਯਸ਼ਰ, ਪਾਰੁਲਬੇਨ ਅਮਿਤਭਾਈ ਜੋਯਸ਼ਰ, ਹਿਤਾਂਸ਼ੀ ਜੈਪਾਲ, ਦੇਵੀਬੇਨ ਅਤੇ ਰਾਜੂਭਾਈ ਘੇਲਾਭਾਈ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜਾਮਨਗਰ ਦੀ ਸੰਸਦ ਮੈਂਬਰ ਪੂਨਮਬਾਹੇਨ, ਵਿਧਾਇਕ ਦਿਵਯੇਸ਼ ਅਕਬਰੀ, ਰਿਵਾਬਾ ਜਡੇਜਾ, ਮੇਅਰ ਬੀਨਾਬੇਨ ਕੋਠਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿਤਾ।

ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ਸਮੇਤ ਉਤਰੀ ਭਾਰਤ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਮਹੀਨੇ ਵਿਚ ਚੌਥੀ ਵਾਰ ਆਇਆ ਭੂਚਾਲ 

ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇਸ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ- ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪ੍ਰਵਾਰਾਂ ਪ੍ਰਤੀ ਮੇਰੀ ਸੰਵੇਦਨਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸੂਬਾ ਸਰਕਾਰ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ।

Location: India, Gujarat, Jamnagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement