ਭਾਰਤ ਦੇ ਦੋ ਸਮਲਿੰਗੀਆਂ ਦਾ ਵਿਆਹ ਬਣਿਆ ਚਰਚਾ ਦਾ ਵਿਸ਼ਾ
Published : Jul 24, 2019, 5:11 pm IST
Updated : Jul 24, 2019, 5:11 pm IST
SHARE ARTICLE
Gay wedding same sex wedding between amit shah and aditya madiraju
Gay wedding same sex wedding between amit shah and aditya madiraju

ਅਮਰੀਕਾ ਵਿਚ ਕਰਵਾਇਆ ਵਿਆਹ

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਜਨਤਕ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਵਿਚ ਕੁੱਝ ਵਖਰੇ ਹੀ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਤਸਵੀਰਾਂ ਵਿਚ ਦੋ ਭਾਰਤੀਆਂ ਨੇ ਬੜੀ ਧੂਮਧਾਮ ਨਾਲ ਵਿਆਹ ਕਰਵਾਇਆ ਹੈ। ਅਮਿਤ ਸ਼ਾਹ ਤੇ ਆਦਿੱਤਿਆ ਮਦੀਰਾਜੂ ਨੇ ਅਮਰੀਕਾ ਦੇ ਨਿਊਜਰਸੀ ਵਿਚ ਮੌਜੂਦ ਸ਼੍ਰੀ ਸਵਾਮੀ ਨਾਰਾਇਣ ਮੰਦਰ ਵਿਚ ਵਿਆਹ ਕੀਤਾ। ਨਿਊਜਰਸੀ ਦੇ ਵਾਸੀ ਅਮਿਤ ਸ਼ਾਹ ਆਤਮਾ ਪਰਫਾਰਮਿੰਗ ਆਰਟਸ ਕੰਪਨੀ ਦੇ ਮਾਲਕ ਹਨ।

ਜਦਕਿ ਆਦਿੱਤਿਆ ਮਦੀਰਾਜੂ ਰਿਸਕ ਮੈਨੇਜਮੈਂਟ ਕੰਪਨੀ ਵਿਚ ਕੰਮ ਕਰਦੇ ਹਨ। ਦਸ ਦਈਏ ਕਿ ਦੋਵਾਂ ਦੀ ਮੁਲਾਕਾਤ ਤਿੰਨ ਸਾਲ ਪਹਿਲਾਂ 2016 ਵਿਚ ਹੋਈ ਸੀ। ਅਮਿਤ ਸ਼ਾਹ ਨੇ ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਉਹ ਤਿੰਨ ਸਾਲ ਪਹਿਲਾਂ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਮਿਲੇ ਸੀ। ਉਸ ਰਾਤ ਤੋਂ ਬਾਅਦ ਉਹ ਇਕੱਠੇ ਹਨ। ਉਹਨਾਂ ਦੇ ਵਿਅਕਤੀਤਵ ਬਿਲਕੁਲ ਵੱਖ ਹਨ, ਪਰ ਦਿਲਚਸਪੀ ਇੱਕ ਹੀ ਹੈ। ਆਦੀ ਕਾਫੀ ਕ੍ਰਿਏਟਿਵ ਹੈ।

ਇੱਕ ਸਾਲ ਇਕੱਠੇ ਰਹਿਣ ਤੋਂ ਬਾਅਦ ਉਹਨਾਂ ਵਿਆਹ ਦਾ ਫੈਸਲਾ ਲਿਆ। ਫੈਸ਼ਨ ਡਿਜ਼ਾਇਨਰ ਅਨੀਤਾ ਡੋਂਗਰਾ ਨੇ ਵੈਡਿੰਗ ਆਉਟਫਿੱਟ ਤਿਆਰ ਕੀਤੇ ਸੀ। ਦੋਵਾਂ ਨੇ ਅਨੀਤਾ ਡੋਂਗਰਾ ਦੀ ਬਣਾਈ ਆਉਟਫਿੱਟ ਪਾਈ ਸੀ। ਅਨੀਤਾ ਨੇ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦੋਵਾਂ ਨੇ ਹਿੰਦੂ ਰੀਤਾਂ ਮੁਤਾਬਕ ਵਿਆਹ ਕੀਤਾ।

ਮਹਿੰਦੀ ਤੇ ਸੰਗੀਤ ਦੀਆਂ ਰਸਮਾਂ ਅਮਿਤ ਤੇ ਆਦਿੱਤਿਆ ਦੇ ਘਰ ਵਿਚ ਹੋਈਆਂ। ਅਦਿੱਤਿਆ ਦਾ ਕਹਿਣਾ ਹੈ ਕਿ ਇਹ ਵਿਆਹ ਦੋਸਤਾਂ ਤੇ ਪਰਿਵਾਰਾਂ ਨਾਲ ਹੋਇਆ ਹੈ। ਅਸੀਂ ਪੂਜਾ ਕੀਤੀ, ਵਰਮਾਲਾ ਪਾਈ ਤੇ ਫੇਰੇ ਲਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement