
ਟਰੰਪ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ
ਨਵੀਂ ਦਿੱਲੀ- ਅਮਰੀਕਾ ਰਾਸ਼ਟਰਪਤੀ ਦੇ ਇਕ ਨਜ਼ਦੀਕੀ ਸਲਾਹਕਾਰ ਨੇ ਕਿਹਾ ਕਿ ਡੋਨਾਲਡ ਟਰੰਪ ਆਪਣੇ ਮਨ ਤੋਂ ਘੜ ਕੇ ਗੱਲਾਂ ਨਹੀਂ ਕਰਦੇ। ਉਹਨਾਂ ਨੇ ਇਹ ਗੱਲ ਟਰੰਪ ਦੇ ਉਸ ਮੁੱਦੇ ਤੇ ਕਹੀ ਜਿਸ ਵਿਚ ਟਰੰਪ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਟਰੰਪ ਦੇ ਇਸ ਦਾਅਵੇ ਦਾ ਭਾਰਤ ਨੇ ਚੰਗੀ ਤਰ੍ਹਾਂ ਖੰਡਨ ਕੀਤਾ।
Larry Kudlow
ਟਰੰਪ ਨੇ ਆਪਣੇ ਸਲਾਹਕਾਰ ਲੈਰੀ ਕੁਡੇਲੋ ਤੋਂ ਵਾਈਟ ਹਾਊਸ ਵਿਚ ਜਦੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ''ਇਹ ਬਹੁਤ ਹਾ ਗਲਤ ਸਵਾਲ ਹੈ, ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਆਪਣੀਆਂ ਮਨਘੜਤ ਗੱਲਾਂ ਨਹੀਂ ਕਰਦੇ। ਮੇਰੀ ਵੱਲੋਂ ਇਹ ਬਹੁਤ ਹੀ ਗਲਤ ਸਵਾਲ ਹੈ ਮੈਂ ਇਸ ਦਾ ਕੋਈ ਜਵਾਬ ਨਹੀਂ ਦਵਾਂਗਾਂ ਇਹ ਮੇਰੇ ਪੱਖ ਤੋਂ ਬਾਹਰ ਹੈ।'' ਉਹਨਾਂ ਕਿਹਾ ਕਿ '' ਇਹ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ, ਵਿਦੇਸ਼ ਮੰਤਰੀ ਪੋਪੀਓ ਅਤੇ ਰਾਸ਼ਟਰਪਤੀ ਲਈ ਹੈ। ਇਸ ਲਈ ਮੈਂ ਉਸ ਤੇ ਕੋਈ ਟਿੱਪਣੀ ਨਹੀਂ ਕਰਨ ਜਾ ਰਿਹਾ।
white House
ਰਾਸ਼ਟਰਪਤੀ ਕੋਈ ਵੀ ਮਨਘੜਤ ਗੱਲਾਂ ਨਹੀਂ ਕਰਦੇ। ਇਕ ਦਿਨ ਪਹਿਲਾਂ ਵਾਈਟ ਹਾਊਸ ਵਿਚ ਜਦੋਂ ਟਰੰਪ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮਿਲੇ ਸੀ ਤਾਂ ਉਹਨਾਂ ਨੇ ਕਸ਼ਮੀਰ ਮੁੱਦੇ ਤੇ ਭਾਰਤ ਅਤੇ ਪਾਕਿਸਤਾਨ ਵਿਚ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਟਰੰਪ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਜਪਾਨ ਦੇ ਓਸਾਕਾ ਵਿਚ ਜੀ-20 ਸ਼ਿਖਰ ਸੰਮੇਲਨ ਨਾਲ ਹੋਰ ਮੁਲਾਕਾਤ ਦੌਰਾਨ ਉਹਨਾਂ ਨੂੰ ਕਸ਼ਮੀਰ ਮੁੱਦੇ ਤੇ ਵਿਚੋਲਗੀ ਕਰਨ ਨੂੰ ਕਿਹਾ ਸੀ।
S Jaishankar
ਉਧਰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਦੇ ਇਸ ਤਰ੍ਹਾਂ ਦੀ ਪੇਸ਼ਕਸ਼ ਕੀਤੀ ਸੀ। ਉਹਨਾਂ ਨੇ ਸੰਸਦ ਦੇ ਇਕ ਬਿਆਨ ਵਿਚ ਕਿਹਾ ਕਿ ''ਮੈਂ ਸਦਨ ਨੂੰ ਸਪੱਸ਼ਟ ਤੌਰ ਤੇ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਪ੍ਰਧਾਨਮੰਤਰੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਜਿਹੀ ਕੋਈ ਪੇਸ਼ਕਸ਼ ਨਹੀਂ ਕੀਤੀ ਮੈਂ ਦੁਬਾਰਾ ਫਿਰ ਕਹਿੰਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਜਿਹੀ ਕੋਈ ਵਿਚੋਲਗੀ ਦੀ ਪੇਸ਼ਕਸ਼ ਨਹੀਂ ਕੀਤੀ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ