
ਕਰਨਾਟਕ ਦੇ ਮੁੱਖ ਮੰਤਰੀ ਐਮ.ਐਮ.ਕੁਮਾਰਸਵਾਮੀ ਨੇ ਸ਼ੁੱਕਰਵਾਰ ਨੂੰ ਕਰਨਾਟਕ ਵਿਚ ਕਾਂਗਰਸ- ਜੇ.ਡੀ.ਐਸ ਗਠਜੋੜ ਸਰਕਾਰ ਦੇ ਭਵਿੱਖ ਬਾਰੇ ਬੋਲਦਿਆਂ
ਬੰਗਲੌਰ, ਕਰਨਾਟਕ ਦੇ ਮੁੱਖ ਮੰਤਰੀ ਐਮ.ਐਮ.ਕੁਮਾਰਸਵਾਮੀ ਨੇ ਸ਼ੁੱਕਰਵਾਰ ਨੂੰ ਕਰਨਾਟਕ ਵਿਚ ਕਾਂਗਰਸ- ਜੇ.ਡੀ.ਐਸ ਗਠਜੋੜ ਸਰਕਾਰ ਦੇ ਭਵਿੱਖ ਬਾਰੇ ਬੋਲਦਿਆਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤਕ ਤਾਂ ਘੱਟੋ ਘੱਟ ਕੋਈ ਵੀ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਨਹੀਂ ਸਕਦਾ 'ਤੇ ਇਹ ਗੱਠਜੋੜ ਸਰਕਾਰ ਸਥਿਰਤਾ ਨਾਲ ਚਲਦੀ ਰਹੇਗੀ।
Kumaraswamyਉਹਨਾਂ ਇਹ ਗੱਲ ਸਪੱਸਟ ਕਰ ਦਿਤੀ ਹੈ ਕਿ ਅਗਾਮੀ ਲੋਕ ਸਭਾ ਦੀਆਂ ਚੋਣਾਂ ਤੱਕ ਉਹ ਹੀ ਮੁੱਖ ਮੰਤਰੀ ਦੀ ਕੁਰਸੀ ਤੇ ਕਾਬਜ਼ ਰਹਿਣਗੇ। ਉਹਨਾਂ ਬੀਤੇ ਸੋਮਵਾਰ ਦਿੱਤੇ ਬਿਆਨਾਂ ਵਿਚ ਕਿਹਾ ਸੀ ਕਿ ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਨ ਤੇ ਜ਼ੋਰ ਪਾਇਆ ਸੀ ਜਦਕਿ ਉਹਨਾਂ ਦੇ ਪਿਤਾ ਅਤੇ ਜਨਤਾ ਦਲ (ਐਸ) ਦੇ ਮੁਖੀ ਐਚ ਡੀ ਦੇਵਗੌੜਾ ਨੇ ਕਿਹਾ ਸੀ ਕਿ ਕੁਮਾਰਸਵਾਮੀ ਦੀ ਸਿਹਤ ਕਾਫ਼ੀ ਸਮੇਂ ਤੋਂ ਠੀਕ ਨਹੀ ਅਤੇ ਕਈ ਵਾਰ ਉਹਨਾਂ ਦਾ ਇਲਾਜ ਵੀ ਹੋ ਚੁੱਕਾ ਹੈ 'ਤੇ ਉਹ ਆਪਣੀ ਪਾਰਟੀ ਵਿਚੋਂ ਹੀ ਕਿਸੇ ਨੂੰ ਇਹ ਅਹੁਦਾ ਦੇ ਦੇਣ ਪਰ ਕਾਂਗਰਸ ਨੇ ਇਹ ਗੱਲ ਮਨਜੂਰ ਨਾ ਕਰਦੇ ਹੌਏ ਉਹਨਾਂ ਤੇ ਹੀ ਮੁੱਖ ਮੰਤਰੀ ਬਣਨ ਲਈ ਦਬਾਅ ਬਣਾਇਆ।
Rahul Gandhiਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਤੋਂ ਹੀ ਕੁਮਾਰਸਵਾਮੀ ਵਿਰੋਧੀ ਧਿਰ ਵਿਰੁਧ ਬਿਆਨ ਬਾਜੀ ਵਿਚ ਵੀ ਕਾਫ਼ੀ ਸਰਗਰਮ ਰਹੇ ਹਨ। ਕੁੱਝ ਸਮਾਂ ਪਹਿਲਾਂ (ਅਸੀ ਫਿਟ ਤਾਂ ਇੰਡਿਆ ਫਿਟ) ਦੇ ਤਹਿਤ ਵਿਰਾਟ ਕੋਹਲੀ ਦੇ ਫਿਟਨਸ ਚੈਲੇਂਜ ਨੂੰ ਸਵੀਕਾਰ ਕਰਦੇ ਹੌਏ ਨਰੇਂਦਰ ਮੋਦੀ ਨੇ ਟਵਿਟਰ ਉੱਤੇ ਇੱਕ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਉਹ ਯੋਗ ਅਤੇ ਐਕਸਰਸਾਈਜ਼ ਕਰਦੇ ਦਿਖ ਰਹੇ ਹਨ।
Kumara Swamy ਉਹਨਾਂ ਨੇ ਅੱਗੇ ਇਹ ਫ਼ਿਟਨਸ ਚੈਲੇਂਜ ਕੁਮਾਰਸਵਾਮੀ ਨੂੰ ਵੀ ਦਿੱਤਾ ਸੀ ਇਸ ਚੈਲੇਂਜ ਦੇ ਜਬਾਵ ਵਿਚ ਕੁਮਾਰ ਸਵਾਮੀ ਨੇ ਮੋਦੀ ਨੂੰ ਉਹਨਾਂ ਦੀ ਸਿਹਤ ਦੀ ਚਿੱਤਾ ਕਰਨ ਲਈ ਧੰਨਵਾਦ ਕਰਦੇ ਹੌਏ ਕਿਹਾ ਕਿ ਉਹਨਾਂ ਨੂੰ ਆਪਣੇ ਨਾਲੋਂ ਆਪਣੇ ਰਾਜ ਦੇ ਵਿਕਾਸ ਦੇ ਫ਼ਿਟਨਸ ਦੀ ਜ਼ਿਆਦਾ ਚਿੰਤਾ ਹੈ।