MP News : ਮਜ਼ਦੂਰ ਦੀ ਚਮਕੀ ਕਿਸਮਤ ! ਮਿੱਟੀ ਪੁੱਟਦਿਆਂ ਮਿਲਿਆ 80 ਲੱਖ ਰੁਪਏ ਦਾ ਹੀਰਾ
Published : Jul 24, 2024, 10:12 pm IST
Updated : Jul 24, 2024, 10:12 pm IST
SHARE ARTICLE
MP Labourer found diamond
MP Labourer found diamond

ਕਿਹਾ, ਮਿਲੇ ਪੈਸੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਵਾਂਗਾ ਅਤੇ ਖੇਤੀ ਲਈ ਜ਼ਮੀਨ ਖ਼ਰੀਦਾਂਗਾ

MP News : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਬੁਧਵਾਰ ਨੂੰ ਇਕ ਮਜ਼ਦੂਰ ਨੂੰ 19.22 ਕੈਰਟ ਦਾ ਹੀਰਾ ਮਿਲਿਆ। ਇਕ ਅਧਿਕਾਰੀ ਨੇ ਦਸਿਆ ਕਿ ਸਰਕਾਰੀ ਨਿਲਾਮੀ ’ਚ ਇਸ ਹੀਰੇ ਦੀ ਕੀਮਤ ਕਰੀਬ 80 ਲੱਖ ਰੁਪਏ ਜਾਂ ਇਸ ਤੋਂ ਵੱਧ ਹੋਣ ਦੀ ਉਮੀਦ ਹੈ।

 ਮਜ਼ਦੂਰ ਰਾਜੂ ਗੌੜ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਮਿੱਟੀ ਪੁੱਟ ਰਿਹਾ ਹੈ ਪਰ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਸ ਦੀ ਕਿਸਮਤ ਚਮਕੇਗੀ। ਗੌੜ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਨਿਲਾਮੀ ਤੋਂ ਬਾਅਦ ਮੈਨੂੰ ਜੋ ਰਕਮ ਮਿਲੇਗੀ, ਉਹ ਮੇਰੀ ਵਿੱਤੀ ਤੰਗੀ ਨੂੰ ਘੱਟ ਕਰਨ ਅਤੇ ਮੇਰੇ ਬੱਚਿਆਂ ਦੀ ਪੜ੍ਹਾਈ ਦੇ ਖਰਚਿਆਂ ਨੂੰ ਪੂਰਾ ਕਰਨ ’ਚ ਮਦਦ ਕਰੇਗੀ।’’

ਮਜ਼ਦੂਰ ਨੇ ਕਿਹਾ ਕਿ ਉਹ ਕ੍ਰਿਸ਼ਨਾ ਕਲਿਆਣਪੁਰ ’ਚ ਸਥਿਤ ਖਾਨ ’ਚ ਹੀਰਾ ਲੱਭ ਕੇ ਬਹੁਤ ਖੁਸ਼ ਹੋਇਆ ਅਤੇ ਤੁਰਤ ਇਸ ਨੂੰ ਸਰਕਾਰੀ ਅਧਿਕਾਰੀਆਂ ਕੋਲ ਜਮ੍ਹਾਂ ਕਰਵਾ ਦਿਤਾ। ਪੰਨਾ ’ਚ ਹੀਰਾ ਦਫਤਰ ਦੇ ਇਕ ਅਧਿਕਾਰੀ ਅਨੁਪਮ ਸਿੰਘ ਨੇ ਦਸਿਆ ਕਿ ਹੀਰੇ ਨੂੰ ਅਗਲੀ ਨਿਲਾਮੀ ਵਿਚ ਵਿਕਰੀ ਲਈ ਰੱਖਿਆ ਜਾਵੇਗਾ।

 ਜ਼ਿਲ੍ਹਾ ਕੁਲੈਕਟਰ ਸੁਰੇਸ਼ ਕੁਮਾਰ ਨੇ ਦਸਿਆ ਕਿ ਖਾਨ ’ਚ ਮਿਲੇ 19.22 ਕੈਰਟ ਦੇ ਹੀਰੇ ਦੀ ਨਿਲਾਮੀ ’ਚ 80 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ ਮਿਲਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਦਸਿਆ ਕਿ ਹੀਰੇ ਨੂੰ ਅਗਲੀ ਨਿਲਾਮੀ ’ਚ ਖੁੱਲ੍ਹੀ ਬੋਲੀ ਲਈ ਰੱਖਿਆ ਜਾਵੇਗਾ।
ਗੌੜ ਨੇ ਕਿਹਾ ਕਿ ਜਿਸ ਖਾਨ ’ਚ ਉਸ ਹੀਰਾ ਮਿਲਿਆ ਸੀ ਉਸ ਨੂੰ ਉਸ ਨੇ ਦੋ ਮਹੀਨੇ ਪਹਿਲਾਂ ਹੀ ਲਿਆ ਸੀ। ਉਸ ਨੇ ਕਿਹਾ, ‘‘ਮੈਂ ਇਸ ਪੈਸੇ ਦੀ ਵਰਤੋਂ ਅਪਣੇ ਬੱਚਿਆਂ ਦੀ ਪੜ੍ਹਾਈ ’ਤੇ ਕਰਾਂਗਾ ਅਤੇ ਖੇਤੀ ਲਈ ਜ਼ਮੀਨ ਖਰੀਦਾਂਗਾ।’’

ਅਧਿਕਾਰੀਆਂ ਨੇ ਕਿਹਾ ਕਿ ਕੱਚੇ ਹੀਰੇ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਸਰਕਾਰੀ ਰਾਇਲਟੀ ਅਤੇ ਟੈਕਸਾਂ ਨੂੰ ਕੱਟਣ ਤੋਂ ਬਾਅਦ ਰਕਮ ਮਜ਼ਦੂਰ ਨੂੰ ਦਿਤੀ ਜਾਵੇਗੀ। ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਦੇ ਪੰਨਾ ਜ਼ਿਲ੍ਹੇ ’ਚ 12 ਲੱਖ ਕੈਰੇਟ ਦਾ ਹੀਰਾ ਭੰਡਾਰ ਹੋਣ ਦਾ ਅਨੁਮਾਨ ਹੈ।  

Location: India, Madhya Pradesh

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement