Ahmedabad Plane Crash: ਬਰਤਾਨੀਆ ਦੇ ਦੋ ਪ੍ਰਵਾਰਾਂ ਨੂੰ ਗ਼ਲਤ ਲਾਸ਼ਾਂ ਮਿਲਣ ਦਾ ਦਾਅਵਾ ਭਾਰਤ ਵਲੋਂ ਰੱਦ
Published : Jul 24, 2025, 9:48 am IST
Updated : Jul 24, 2025, 9:48 am IST
SHARE ARTICLE
India rejects claim of wrong bodies being found by two British families
India rejects claim of wrong bodies being found by two British families

 Ahmedabad Plane Crash: ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸਾ ਮਾਮਲਾ

India rejects claim of wrong bodies being found by two British families: ਭਾਰਤ ਨੇ ਬੁਧਵਾਰ  ਨੂੰ ਬਿ੍ਰਟਿਸ਼ ਮੀਡੀਆ ਦੀ ਉਸ ਰੀਪੋਰਟ  ਨੂੰ ਖਾਰਜ ਕਰ ਦਿਤਾ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਅਹਿਮਦਾਬਾਦ ’ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਤਾਨੀਆਂ  ’ਚ ਦੋ ਦੁਖੀ ਪਰਵਾਰਾਂ ਨੂੰ ਮਿਲੀਆਂ ਹਨ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੀਆਂ ਲਾਸ਼ਾਂ ਨੂੰ ਪੂਰੀ ਪੇਸ਼ੇਵਰਤਾ ਅਤੇ ਮਿ੍ਰਤਕਾਂ ਦੀ ਇੱਜ਼ਤ ਦਾ ਪੂਰਾ ਧਿਆਨ ਰਖਦੇ  ਹੋਏ ਸੰਭਾਲਿਆ ਗਿਆ।

ਏਅਰ ਇੰਡੀਆ ਦਾ ਬੋਇੰਗ 787 ਡਰੀਮਲਾਈਨਰ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰਨ ਦੇ ਤੁਰਤ  ਬਾਅਦ ਇਕ ਇਮਾਰਤ ਨਾਲ ਟਕਰਾ ਗਿਆ ਸੀ, ਜਿਸ ਵਿਚ ਸਵਾਰ 241 ਲੋਕਾਂ ਦੀ ਮੌਤ ਹੋ ਗਈ ਸੀ ਅਤੇ 19 ਹੋਰ ਜ਼ਮੀਨ ਉਤੇ  ਮੌਜੂਦ ਸਨ। ਇਕ ਮੁਸਾਫ਼ਰ  ਬਚ ਗਿਆ। ਮਿ੍ਰਤਕਾਂ ’ਚ 53 ਬਿ੍ਰਟਿਸ਼ ਨਾਗਰਿਕ ਵੀ ਸ਼ਾਮਲ ਹਨ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਰੀਪੋਰਟ  ਦੇਖੀ ਹੈ ਅਤੇ ਜਦੋਂ ਤੋਂ ਇਨ੍ਹਾਂ ਚਿੰਤਾਵਾਂ ਅਤੇ ਮੁੱਦਿਆਂ ਨੂੰ ਸਾਡੇ ਧਿਆਨ ਵਿਚ ਲਿਆਂਦਾ ਗਿਆ ਹੈ, ਉਦੋਂ ਤੋਂ ਅਸੀਂ ਬਰਤਾਨੀਆਂ  ਦੇ ਪੱਖ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਦੁਖਦਾਈ ਹਾਦਸੇ ਦੇ ਮੱਦੇਨਜ਼ਰ ਸਬੰਧਤ ਅਧਿਕਾਰੀਆਂ ਨੇ ਸਥਾਪਤ ਪ੍ਰੋਟੋਕੋਲ ਅਤੇ ਤਕਨੀਕੀ ਜ਼ਰੂਰਤਾਂ ਅਨੁਸਾਰ ਪੀੜਤਾਂ ਦੀ ਪਛਾਣ ਕੀਤੀ ਸੀ। 

ਬਿ੍ਰਟਿਸ਼ ਅਖਬਾਰ ਨੇ ਦੋ ਅਣਪਛਾਤੇ ਪਰਵਾਰਾਂ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਹਾਦਸੇ ਵਿਚ ਮਾਰੇ ਗਏ ਬਿ੍ਰਟਿਸ਼ ਨਾਗਰਿਕਾਂ ਦੀ ਵਾਪਸੀ ’ਚ ‘ਬਹੁਤ ਗੜਬੜ’ ਕੀਤੀ ਗਈ ਹੈ।  ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਦੁਖੀ ਪਰਵਾਰਾਂ ਨੂੰ ਨਵਾਂ ਦਰਦ ਹੋ ਰਿਹਾ ਹੈ ਕਿਉਂਕਿ ਘਰ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਪਿਆਰਿਆਂ ਦੀਆਂ ਲਾਸ਼ਾਂ ਦੀ ਗਲਤ ਪਛਾਣ ਕੀਤੀ ਗਈ ਸੀ। 

ਇਕ ਪੀੜਤ ਦੇ ਰਿਸ਼ਤੇਦਾਰਾਂ ਨੂੰ ਅੰਤਿਮ ਸੰਸਕਾਰ ਦੀ ਯੋਜਨਾ ਛੱਡਣੀ ਪਈ ਕਿਉਂਕਿ ਉਨ੍ਹਾਂ ਨੂੰ ਦਸਿਆ  ਗਿਆ ਕਿ ਉਨ੍ਹਾਂ ਦੇ ਤਾਬੂਤ ਵਿਚ ਉਨ੍ਹਾਂ ਦੇ ਪਰਵਾਰਕ ਮੈਂਬਰ ਦੀ ਬਜਾਏ ਕਿਸੇ ਅਣਪਛਾਤੇ ਮੁਸਾਫ਼ਰ  ਦੀ ਲਾਸ਼ ਹੈ। ਰੀਪੋਰਟ  ਵਿਚ ਇਹ ਵੀ ਕਿਹਾ ਗਿਆ ਹੈ ਕਿ ਹਾਲਾਂਕਿ ਹੁਣ ਤਕ  ਗਲਤ ਪਛਾਣ ਦੇ ਦੋ ਮਾਮਲੇ ਸਾਹਮਣੇ ਆਏ ਹਨ, ਪਰ ਇਸ ਗੱਲ ਦਾ ਡਰ ਹੈ ਕਿ ਅਜਿਹੀਆਂ ਹੋਰ ਗਲਤੀਆਂ ਹੋ ਸਕਦੀਆਂ ਹਨ।     (ਪੀਟੀਆਈ)

(For more news apart from “India rejects claim of wrong bodies being found by two British families, ” stay tuned to Rozana Spokesman.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement