ਨਾਲੇ ਦੀ ਗੈਸ ਨਾਲ ਧੜਾ-ਧੜ ਵਿਕ ਰਹੀ ਰਾਮੂ ਦੀ ਚਾਹ
Published : Aug 24, 2018, 1:06 pm IST
Updated : Aug 24, 2018, 1:06 pm IST
SHARE ARTICLE
Ramu Chaiwala's drainage gas
Ramu Chaiwala's drainage gas

ਹਿੰਦੁਸਤਾਨ ਦੀ ਮੌਜੂਦਾ ਸਿਆਸਤ ਦਾ ਰੁਖ਼ ਕੁੱਝ ਅਜਿਹਾ ਰਿਹਾ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਇਹਨਾਂ ਦੀ ਚਾਹ ਹਮੇਸ਼ਾ ...

ਗਾਜ਼ੀਆਬਾਦ : ਹਿੰਦੁਸਤਾਨ ਦੀ ਮੌਜੂਦਾ ਸਿਆਸਤ ਦਾ ਰੁਖ਼ ਕੁੱਝ ਅਜਿਹਾ ਰਿਹਾ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਇਹਨਾਂ ਦੀ ਚਾਹ ਹਮੇਸ਼ਾ ਗਰਮ ਰਹੀ ਹੈ। ਚਾਹ 'ਤੇ ਚਰਚਾ, ਪਕੌੜਿਆਂ ਨਾਲ ਰੁਜ਼ਗਾਰ ਤੋਂ ਬਾਅਦ ਹੁਣ ਇਹ ਚਾਹ ਨਾਲੇ ਦੀ ਗੈਸ ਨਾਲ ਗਰਮ ਹੋ ਰਹੀ ਹੈ ਅਤੇ ਇਸ ਨੂੰ ਬਣਾਉਣ ਵਾਲਾ ਹੈ ਸਾਹਿਬਾਬਾਦ ਦਾ ਰਾਮੂ ਚਾਹਵਾਲਾ। ਨਾਲੇ ਦੀ ਗੈਸ ਨਾਲ ਚਾਹ ਬਣਾਕੇ ਰਾਮੂ ਮਸ਼ਹੂਰ ਹੋ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਕੋਲ ਗਾਹਕਾਂ ਦੀ ਭੀੜ ਵੀ ਵੱਧ ਰਹੀ ਹੈ।  

Ramu Chaiwala's drainage gas Ramu Chaiwala's drainage gasਪਹਿਲਾਂ ਨਾਲੇ ਦੀ ਗੱਲ ਸੁਣਕੇ ਲੋਕ ਚੰਗਾ ਮਹਿਸੂਸ ਨਹੀਂ ਕਰਦੇ ਸਨ, ਪਰ ਚਾਹ ਦੇ ਸਵਾਦ ਵਿਚ ਕੋਈ ਫਰਕ ਨਾ ਲੱਗਣ 'ਤੇ ਹੁਣ ਆਰਾਮ ਨਾਲ ਚਾਹ ਦਾ ਸਵਾਦ ਲੈ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ "ਵਰਲਡ ਬਾਔਫਿਊਲ ਡੇ" 'ਤੇ ਆਪਣੇ ਭਾਸ਼ਣ ਵਿਚ ਨਾਲੇ ਤੋਂ ਨਿਕਲਣ ਵਾਲੀ ਗੈਸ ਨੂੰ ਸਟੋਰ ਕਰਕੇ ਕੁਕਿੰਗ ਵਿਚ ਵਰਤੋਂ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਭਾਸ਼ਣ ਲਗਾਤਾਰ ਟਰੋਲ ਹੁੰਦਾ ਰਿਹਾ।

Ramu Chaiwala's drainage gas Ramu Chaiwala's drainage gas

ਇਸ ਪਹਿਲ 'ਤੇ ਬਹਿਸ ਗਰਮ ਹੋਕੇ ਠੰਡੀ ਪੈਂਦੀ ਗਈ ਪਰ ਰਾਮੂ ਦੋ ਹਫਤੇ ਤੋਂ ਇਸ ਗੈਸ ਨਾਲ ਲਗਾਤਾਰ ਚਾਹ ਬਣਾ ਰਿਹਾ ਹੈ। ਇੰਦਰਪ੍ਰਸਥ ਇੰਜਿਨਿਅਰਿੰਗ ਕਾਲਜ' ਸਾਹਿਬਾਬਾਦ ਦੇ ਸਾਹਮਣੇ ਤੋਂ ਸੂਰਜ ਨਗਰ ਦਾ ਨਾਲਾ ਨਿਕਲ ਰਿਹਾ ਹੈ। ਕੜਕੜ ਮਾਡਲ ਨਿਵਾਸੀ ਰਾਮੂ ਦੱਸਦਾ ਹੈ ਕਿ ਰੋਜ਼ ਸਵੇਰੇ 7 ਵਜੇ ਉਹ ਆਪਣੀ ਸਾਇਕਲ 'ਤੇ ਘਰ ਤੋਂ ਚੁੱਲ੍ਹਾ ਅਤੇ ਹੋਰ ਸਮਾਨ ਲੈ ਕੇ ਨਿਕਲਦਾ ਹੈ। ਰੇਹੜੀ 'ਤੇ ਪੁੱਜਦੇ ਹੀ ਚਾਹ ਬਣਾਉਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਜਗ੍ਹਾ 'ਤੇ ਪਹਿਲਾਂ ਤੋਂ ਉਹ ਚਾਹ ਬਣਾਉਂਦਾ ਆ ਰਿਹਾ ਹੈ। ਪਹਿਲਾਂ ਮਹੀਨੇ ਵਿਚ 5 ਹਜ਼ਾਰ ਰੁਪਏ ਤੱਕ ਕਮਾਈ ਹੁੰਦੀ ਸੀ, ਜਿਸ ਵਿਚੋਂ 1200 ਰੁਪਏ ਸਲੰਡਰ 'ਤੇ ਹੀ ਖਰਚ ਹੋ ਜਾਂਦੇ ਸਨ।  10 ਦਿਨ ਪਹਿਲਾਂ ਕਾਲਜ ਦੇ ਵਿਦਿਆਰਥੀਆਂ ਦੀ ਮਦਦ ਨਾਲ ਉਨ੍ਹਾਂ ਨੇ ਨਾਲੇ ਦੀ ਗੈਸ ਨਾਲ ਚਾਹ ਬਣਾਉਣਾ ਸ਼ੁਰੂ ਕੀਤਾ। ਇਸ ਤੋਂ ਉਸ ਨੇ ਐਲਪੀਜੀ ਦਾ 1200 ਰੁਪਏ ਦਾ ਖਰਚ ਤਾਂ ਬਚਾ ਹੀ ਲਿਆ।

Ramu Chaiwala's drainage gas Ramu Chaiwala's drainage gas

10 ਦਿਨ ਵਿਚ ਹੀ 5 ਹਜ਼ਾਰ ਰੁਪਏ ਦੀ ਕਮਾਈ ਵੀ ਹੋ ਗਈ ਹੈ।  ਬੀ. ਟੈਕ ਦੇ ਦੋ ਵਿਦਿਆਰਥੀ ਅਭੀਸ਼ੇਕ ਵਰਮਾ ਅਤੇ ਅਭਿਨੇਂਦਰ ਪਟੇਲ ਹੋਸਟਲ ਦੀ ਛੱਤ ਤੋਂ ਰੋਜ਼ ਸੂਰਿਆ ਨਗਰ ਦੇ ਨਾਲੇ ਵਿਚ ਗੈਸ ਦੇ ਬੁਲਬੁਲੇ ਉਠਦੇ ਦੇਖਦੇ ਸਨ। ਉਨ੍ਹਾਂ ਨੇ ਸੋਚਿਆ ਕਿ ਇਸ ਗੈਸ ਨੂੰ ਕੁਕਿੰਗ ਵਿਚ ਵਰਤਿਆ ਜਾ ਸਕਦਾ ਹੈ। ਅਭੀਸ਼ੇਕ ਨੇ ਦੱਸਿਆ ਕਿ ਗੈਸ ਕਰੋਮੋਟਾਗਰਫੀ ਤੋਂ ਪਤਾ ਲੱਗਿਆ ਕਿ ਨਾਲਾ ਕਰੀਬ 60 ਤੋਂ 75 ਫ਼ੀਸਦੀ ਮਿਥੇਨ ਗੈਸ ਛੱਡ ਰਿਹਾ ਹੈ।

ਇਸ ਨੂੰ ਇਕੱਠਾ ਕਰਨ ਲਈ ਲੋਹੇ ਦੇ ਕੇਸ ਵਿਚ ਛੇ ਵੱਡੇ ਡਰਮ ਲਗਾਏ ਗਏ। ਇਨ੍ਹਾਂ ਸਾਰਿਆਂ ਨਾਲ ਜੁੜੀ ਇੱਕ ਪਾਇਪਲਾਇਨ ਗੈਸ ਸਟੋਵ ਤੱਕ ਆਉਂਦੀ ਹੈ ਅਤੇ ਕੁਕਿੰਗ ਲਈ ਬਾਲਣ ਦਾ ਕੰਮ ਕਰਦੀ ਹੈ। ਵਿਦਿਆਰਥੀਆਂ ਨੇ ਇਹ ਪ੍ਰਾਜੇਕਟ ਸਾਲ 2013 ਵਿਚ ਤਿਆਰ ਕਰ ਲਿਆ ਸੀ ਅਤੇ ਬਕਾਇਦਾ ਕੁਕਿੰਗ ਵਿਚ ਇਸ ਗੈਸ ਦੀ ਵਰਤੋਂ ਲਈ ਪ੍ਰਦਰਸ਼ਨੀ ਵੀ ਲਗਾਈ ਸੀ। ਇਸ ਦੌਰਾਨ ਇੱਥੇ ਮੌਜੂਦ ਇੱਕ ਚਾਹ ਵਿਕਰੇਤਾ ਸ਼ਿਵ ਪ੍ਰਸਾਦ ਨੇ ਚਾਹ ਬਣਾਕੇ ਵੀ ਦਿਖਾਈ ਸੀ,

Ramu Chaiwala's drainage gas Ramu Chaiwala's drainage gas

ਹਾਲਾਂਕਿ ਕੁੱਝ ਦਿਨ ਬਾਅਦ ਜੀਡੀਏ ਟੀਮ ਨੇ ਇਸ ਪ੍ਰਾਜੇਕਟ ਨੂੰ ਖ਼ਤਰਨਾਕ ਦੱਸਕੇ ਇੱਥੋਂ ਹਟਵਾ ਦਿੱਤਾ ਸੀ। ਸਾਲ 2014 ਵਿਚ ਜੀਡੀਏ ਨੇ ਇਸ ਪ੍ਰਾਜੇਕਟ ਨੂੰ ਕਬਾੜ ਅਤੇ ਵਿਅਰਥ ਦੱਸਕੇ ਹਟਵਾ ਦਿੱਤਾ ਸੀ, ਪਰ ਹੁਣ ਮਾਮਲਾ ਸੁਰਖੀਆਂ ਵਿਚ ਆਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਇਸ ਦੇ ਲਈ ਸ਼ਾਬਾਸ਼ੀ ਮਿਲ ਰਹੀ ਹੈ। ਕਾਲਜ ਪ੍ਰਸ਼ਾਸਨ ਦੇ ਅਨੁਸਾਰ ਇਸ ਨੂੰ ਵੱਡੇ ਪੱਧਰ 'ਤੇ ਤਿਆਰ ਕਰਨ ਲਈ ਐਮਐੱਸਐਮਈ ਦੀ ਮਦਦ ਮਿਲ ਰਹੀ ਹੈ ਅਤੇ ਵਰਕਸ਼ਾਪ ਪਲਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਐੱਸਡੀਐਮ ਪ੍ਰਸ਼ਾਂਤ ਤੀਵਾਰੀ ਨੇ ਵੀ ਵਿਦਿਆਰਥੀਆਂ ਦੀ ਸਰਾਹਨਾ ਕੀਤੀ ਹੈ। ਵਿਦਿਆਰਥੀ ਹੁਣ ਅਗਲਾ ਪ੍ਰਾਜੇਕਟ ਵਸੁੰਧਰਾ ਮੇਨ ਨਾਲੇ 'ਤੇ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਗੈਸ ਦੀ ਵਰਤੋਂ ਲਈ ਵੀ ਜਾਗਰੂਕ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement