
ਨਵਾਂ ਪ੍ਰਧਾਨ ਲੱਭਣ ਦੀ ਪ੍ਰਕਿਰਿਆ ਕਰੋ ਸ਼ੁਰੂ: ਸੋਨੀਆ ਗਾਂਧੀ
ਨਵੀਂ ਦਿੱਲੀ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਵਿਚ ਸੋਮਵਾਰ ਨੂੰ ਆਹੁਦਾ ਛੱਡਣ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਰਟੀ ਦੇ ਕਈ ਆਗੂਆਂ ਨੇ ਉਸ ਨੂੰ ਆਹੁਦੇ ਤੇ ਰਹਿਣ ਦੀ ਅਪੀਲ ਕੀਤੀ।
Sonia Gandhi
ਇਸ ਬੈਠਕ ਵਿਚ ਸਾਬਕਾ ਪੀਐਮ ਮਨਮੋਹਨ ਸਿੰਘ, ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਏਕੇ ਅੰਟਨੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਹਨ। ਸੂਤਰਾਂ ਮੁਤਾਬਕ ਸੀਡਬਲਯੂਸੀ ਦੀ ਬੈਠਕ ਸ਼ੁਰੂ ਹੋਣ ਤੋਂ ਬਾਅਦ ਸੋਨੀਆ ਨੇ ਕਿਹਾ ਕਿ ਉਹ ਅੰਤਰਿਮ ਪ੍ਰਧਾਨ ਦੇ ਤੌਰ ਤੇ ਹੁਣ ਕੰਮ ਨਹੀਂ ਕਰਨਾ ਚਾਹੁੰਦੇ।
sonia gandhi
ਇਕ ਸੂਤਰ ਨੇ ਕਿਹਾ ਕਿ ਇਸ ਤੋਂ ਬਾਅਦ ਮਨਮੋਹਨ ਸਿੰਘ ਅਤੇ ਕੁੱਝ ਹੋਰ ਆਗੂਆਂ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਅਪਣਾ ਆਹੁਦਾ ਨਾ ਛੱਡਣ। ਅਗਵਾਈ ਦੇ ਮੁੱਦੇ ਤੇ ਕਾਂਗਰਸ ਦੇ ਦੋ ਪੜਾਵਾਂ ਵਿਚ ਨਜ਼ਰ ਆਉਣ ਦੀ ਸਥਿਤੀ ਬਣਨ ਦੇ ਚਲਦੇ ਪਾਰਟੀ ਦੀ ਸਰਵਉੱਚ ਨੀਤੀ ਨਿਰਮਾਣ ਇਕਾਈ, ਸੀਡਬਲਯੂਸੀ ਦੀ ਬੈਠਕ ਵੀਡੀਓ ਕਾਨਫਰੰਸ ਦੁਆਰਾ ਕੀਤੀ ਜਾ ਰਹੀ ਹੈ।
Sonia Gandhi with Rahul Gandhi
ਸੀਡਬਲਯੂਸੀ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਪਾਰਟੀ ਵਿਚ ਉਸ ਸਮੇਂ ਨਵਾਂ ਸਿਆਸੀ ਤੂਫ਼ਾਨ ਆ ਗਿਆ ਜਦੋਂ ਪੂਰਾ-ਵਾਰ ਅਤੇ ਜ਼ਮੀਨੀ ਪੱਧਰ ਤੇ ਸਰਗਰਮ ਪ੍ਰਧਾਨ ਬਣਨ ਅਤੇ ਸੰਗਠਨ ਵਿਚ ਉੱਪਰ ਤੋਂ ਲੈ ਕੇ ਹੇਠਾਂ ਤਕ ਬਦਲਾਅ ਦੀ ਮੰਗ ਨੂੰ ਲੈ ਕੇ ਸੋਨੀਆ ਗਾਂਧੀ ਨੂੰ 23 ਸੀਨੀਅਰ ਆਗੂਆਂ ਵੱਲੋਂ ਪੱਤਰ ਲਿਖੇ ਜਾਣ ਦੀ ਜਾਣਕਾਰੀ ਸਾਹਮਣੇ ਆਈ।
Sonia Gandhi, Rahul Gandhi, Manmohan Singh
ਹਾਲਾਂਕਿ ਇਸ ਪੱਤਰ ਦੀ ਖਬਰ ਸਾਹਮਣੇ ਆਉਣ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਅਤੇ ਨੌਜਵਾਨ ਆਗੂਆਂ ਨੇ ਸੋਨੀਆ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਰੋਸਾ ਜਤਾਇਆ ਅਤੇ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਗਾਂਧੀ ਪਰਿਵਾਰ ਹੀ ਪਾਰਟੀ ਨੂੰ ਇਕਜੁੱਟ ਰੱਖ ਸਕਦਾ ਹੈ।