
ਖੁਦਕੁਸ਼ੀ ਨੋਟ ਵਿਚ ਦੱਸਿਆ ਮੌਤ ਦਾ ਕਾਰਨ
ਨਵੀਂ ਦਿੱਲੀ: ਕੋਰੋਨਾ ਕਾਲ 'ਚ ਆਪਣੇ ਖੇਤ ਮਜ਼ਦੂਰਾਂ ਨੂੰ ਜਹਾਜ਼ ਰਾਹੀਂ ਉਨ੍ਹਾਂ ਦੇ ਘਰ ਭੇਜਣ ਵਾਲੇ ਕਿਸਾਨ ਪੱਪਨ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਉਹਨਾਂ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।
Farmer pappan singh
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੀ ਲਾਸ਼ ਘਰ ਦੇ ਸਾਹਮਣੇ ਸਥਿਤ ਮੰਦਿਰ ਦੇ ਪਗੋਡਾ ਵਿੱਚ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਨੂੰ ਉਥੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਅਜਿਹੇ ਵਿੱਚ ਪੁਲਿਸ ਵੱਲੋਂ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਉਹਨਾਂ ਨੇ ਸੁਸਾਈਡ ਨੋਟ ਵਿੱਚ ਖ਼ੁਦਕੁਸ਼ੀ ਦਾ ਕਾਰਨ ਬਿਮਾਰੀ ਦੱਸਿਆ ਹੈ।
Hanging Till Death
ਪੱਪਨ ਸਿੰਘ ਪੇਸ਼ੇ ਤੋਂ ਇੱਕ ਕਿਸਾਨ ਸਨ। ਕੋਰੋਨਾ ਕਾਲ ਵਿੱਚ ਜਦੋਂ ਦੇਸ਼ ਭਰ ਵਿੱਚ ਲਾਕਡਾਊਨ ਲੱਗਿਆ ਤਾਂ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਚੱਲ ਪਏ ਸੀ। ਅਜਿਹੇ ਸਮੇਂ ਵਿੱਚ ਪੱਪਨ ਸਿੰਘ ਸੁਰਖੀਆਂ ਵਿੱਚ ਆਏ ਸਨ। ਪੱਪਨ ਸਿੰਘ ਨੇ ਲਾਕਡਾਊਨ ਦੌਰਾਨ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹਵਾਈ ਜਹਾਜ਼ ਰਾਹੀਂ ਬਿਹਾਰ ਭੇਜਿਆ ਸੀ।