21 ਜੁਲਾਈ ਨੂੰ ਦਿੱਲੀ ਤੋਂ ਅਗਵਾ ਹੋਈ ਸੀ ਲੜਕੀ
ਨਵੀਂ ਦਿੱਲੀ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਅੱਜ ਇਕ ਬਲਾਤਕਾਰ ਪੀੜਤਾ ਨਾਲ ਮੁਲਾਕਾਤ ਕੀਤੀ ਸੀ। ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਉਹਨਾਂ ਨੇ ਪੁਲਿਸ ਨੂੰ ਨੋਟਿਸ ਭੇਜਿਆ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਸਵਾਤੀ ਮਾਲੀਵਾਲ ਨੇ ਟਵੀਟ ਕਰ ਕੇ ਜਾਣਕਾਰੀ ਵੀ ਸਾਂਝੀ ਕੀਤੀ ਹੈ।
ਸਵਾਤੀ ਮਾਲੀਵਾਲ ਨੇ ਟਵੀਟ ਵਿਚ ਲਿਖਿਆ ਕਿ, ''ਅਸੀਂ 21 ਜੁਲਾਈ ਨੂੰ ਦਿੱਲੀ ਤੋਂ ਅਗਵਾ ਹੋਈ 13 ਸਾਲਾ ਲੜਕੀ ਨੂੰ ਛੁਡਵਾਇਆ। ਉਸ ਦੀ ਮਾਂ 18 ਅਗਸਤ ਨੂੰ ਡੀਸੀਡਬਲਿਊ ਆਈ ਸੀ। ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਅਗਲੇ ਦਿਨ ਹੀ ਲੜਕੀ ਲਖੀਮਪੁਰ ਖੇੜੀ 'ਚ ਮਿਲੀ। ਉਸ ਨਾਲ ਬਲਾਤਕਾਰ ਵੀ ਕੀਤਾ ਗਿਆ। 1 ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੁਲਿਸ ਨੂੰ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਨੋਟਿਸ ਦਿੱਤਾ ਗਿਆ ਹੈ।''