
Bihar News : ਕਰੀਬ 50 ਲੋਕ ਇਕ ਕਿਸ਼ਤੀ 'ਤੇ ਸਵਾਰ ਹੋ ਕੇ ਗੰਡਕ ਦਿਆਰਾ 'ਚ ਪਸ਼ੂਆਂ ਦਾ ਲਿਆਉਣ ਜਾ ਰਹੇ ਸੀ ਚਾਰਾ
Bihar News : ਬਿਹਾਰ ਦੇ ਪੱਛਮ ਚੰਪਾਰਨ ਜ਼ਿਲ੍ਹੇ ਦੇ ਭਿਤਹਾ ਥਾਣਾ ਖੇਤਰ 'ਚ ਸ਼ਨੀਵਾਰ ਨੂੰ ਗੰਡਕ ਨਦੀ 'ਚ ਕਿਸ਼ਤੀ ਪਲਟ ਗਈ। ਇਸ ਹਾਦਸੇ 'ਚ ਇਕ ਔਰਤ ਸਮੇਤ 6 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਚੰਦਰਪੁਰ ਪਿੰਡ ਦੇ ਕਰੀਬ 50 ਲੋਕ ਇਕ ਕਿਸ਼ਤੀ 'ਤੇ ਸਵਾਰ ਹੋ ਕੇ ਗੰਡਕ ਦਿਆਰਾ ਖੇਤਰ 'ਚ ਪਸ਼ੂਆਂ ਦਾ ਚਾਰਾ ਲਿਆਉਣ ਜਾ ਰਹੇ ਸਨ।
ਇਹ ਵੀ ਪੜੋ:Punjab and Haryana High Court : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 25 ਸਾਲ ਪੁਰਾਣੇ ਕੇਸ ’ਚ ਸੁਣਾਇਆ ਫੈਸਲਾ
ਇਸ ਦੌਰਾਨ ਵਿਚ ਰਸਤੇ ਕਿਸ਼ਤੀ ਬੇਕਾਬੂ ਹੋ ਕੇ ਗੰਡਕ ਨਦੀ 'ਚ ਪਲਟ ਗਈ। ਇਸ ਘਟਨਾ 'ਚ ਕਿਸ਼ਤੀ ਸਵਾਰ ਇਕ ਔਰਤ ਸਮੇਤ 6 ਲੋਕ ਡੁੱਬ ਗਏ, ਜਦੋਂ ਕਿ ਹੋਰ ਤੈਰ ਕੇ ਬਾਹਰ ਆ ਗਏ।
ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਸਥਾਨਕ ਗੋਤਾਖੋਰ ਅਤੇ ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਦੀ ਟੀਮ ਡੁੱਬੇ ਲੋਕਾਂ ਦੀ ਭਾਲ ਕਰ ਰਹੀ ਹੈ।
(For more news apart from 6 people including a woman drowned after the boat overturned in Bihar Punjabi news News in Punjabi, stay tuned to Rozana Spokesman)