Jammu Kashmir PDP Manifesto : PDP ਨੇ ਜਾਰੀ ਕੀਤਾ ਮੈਨੀਫੈਸਟੋ, ਮਹਿਬੂਬਾ ਮੁਫਤੀ ਦਾ ਵਾਅਦਾ-ਬਿਜਲੀ ਮਿਲੇਗੀ ਮੁਫਤ,12 ਸਿਲੰਡਰ ਮਿਲਣਗੇ

By : BALJINDERK

Published : Aug 24, 2024, 5:16 pm IST
Updated : Aug 24, 2024, 5:16 pm IST
SHARE ARTICLE
ਮਹਿਬੂਬਾ ਮੁਫਤੀ, ਪੀਡੀਪੀ ਨੇਤਾਵਾਂ ਨਾਲ ਸ਼੍ਰੀਨਗਰ ’ਚ ਆਪਣਾ ਪਾਰਟੀ ਮੈਨੀਫੈਸਟੋ ਜਾਰੀ ਕਰਦੇ ਹੋਏ
ਮਹਿਬੂਬਾ ਮੁਫਤੀ, ਪੀਡੀਪੀ ਨੇਤਾਵਾਂ ਨਾਲ ਸ਼੍ਰੀਨਗਰ ’ਚ ਆਪਣਾ ਪਾਰਟੀ ਮੈਨੀਫੈਸਟੋ ਜਾਰੀ ਕਰਦੇ ਹੋਏ

Jammu Kashmir PDP Manifesto : ਮਹਿਬੂਬਾ ਨੇ ਚੋਣਾਂ ਨੂੰ ਲੈ ਕੇ ਰਣਨੀਤੀ ਸਪੱਸ਼ਟ ਕੀਤੀ 

Jammu Kashmir PDP Manifesto :ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਆਪਣੀਆਂ ਤਿਆਰੀਆਂ 'ਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਗਠਜੋੜ 'ਤੇ ਤੰਜ ਕੱਸਿਆ ਹੈ। ਨਾਲ ਹੀ, ਉਸਨੇ ਚੋਣਾਂ ਲਈ ਕਈ ਵਾਅਦੇ ਕੀਤੇ ਹਨ। 

ਇਹ ਵੀ ਪੜੋ:Health Tips : ਜੇਕਰ ਪੈਰਾਂ ’ਚ ਹੋ ਰਿਹਾ ਹੈ ਦਰਦ ਤਾਂ ਹੋ ਜਾਓ ਸਾਵਧਾਨ?  ਹੋ ਸਕਦੀ ਹੈ ਇਹ ਵੱਡੀ ਬਿਮਾਰੀ

ਸ੍ਰੀਨਗਰ ਵਿਚ ਮੀਡੀਆ ਨਾਲ ਗੱਲ ਕਰਦਿਆਂ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ, "ਗਠਜੋੜ ਅਤੇ ਸੀਟਾਂ ਦੀ ਵੰਡ ਤਾਂ ਬਹੁਤ ਦੂਰ ਦੀ ਗੱਲ ਹੈ। ਜੇਕਰ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਸਾਡਾ ਏਜੰਡਾ ਅਪਣਾਉਣ ਲਈ ਤਿਆਰ ਹਨ, ਤਾਂ ਅਸੀਂ ਕਹਾਂਗੇ ਕਿ ਉਨ੍ਹਾਂ ਨੂੰ ਸਾਰੀਆਂ ਸੀਟਾਂ 'ਤੇ ਚੋਣ ਲੜਨੀਆਂ ਚਾਹੀਦੀਆਂ ਹਨ। ਅਸੀਂ ਉਨ੍ਹਾਂ ਦੇ ਪਿੱਛੇ ਚਲਾਂਗੇ।'' ਕਿਉਂਕਿ ਮੇਰੇ ਲਈ ਕਸ਼ਮੀਰ ਸਮੱਸਿਆ ਦਾ ਹੱਲ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ, ਜਦੋਂ ਅਸੀਂ  ਭਾਜਪਾ ਨਾਲ ਗਠਜੋੜ ਕੀਤਾ ਸੀ, ਸਾਡੇ ਕੋਲ ਇੱਕ ਏਜੰਡਾ ਸੀ ਜਿਸ 'ਤੇ ਉਹ ਸਹਿਮਤ ਸਨ। ਪ੍ਰੰਤੂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਵਿਚ ਗਠਜੋੜ ਏਜੰਡੇ ’ਤੇ ਨਹੀਂ ਹੋ ਰਿਹਾ।  ਜਿਸ ਵਿਚ ਸਿਰਫ ਸੀਟਾਂ ਦੀ ਵੰਡ ਹੋਵੇ। ਗਠਜੋੜ ਏਜੰਡਾ ’ਤੇ ਹੋਣਾ ਚਾਹੀਦਾ ਅਤੇ ਸਾਡਾ ਏਜੰਡਾ ਜੰਮੂ-ਕਸ਼ਮੀਰ ਦੀ ਸਮੱਸਿਆ ਦਾ ਹੱਲ ਕਰਨਾ ਹੈ। 
ਮਹਿਬੂਬਾ ਨੇ ਰਣਨੀਤੀ ਸਪੱਸ਼ਟ ਕੀਤੀ

ਲ

ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ, "ਸਾਡੇ ਲਈ ਹਰ ਚੋਣ ਮਹੱਤਵਪੂਰਨ ਹੈ, ਭਾਵੇਂ ਉਹ ਨਿਗਮ ਚੋਣਾਂ ਹੋਣ, ਪੰਚਾਇਤ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਕਿਉਂਕਿ ਇਹ ਸਾਡੇ ਲਈ ਜੰਮੂ-ਕਸ਼ਮੀਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਇੱਕ ਤਰੀਕਾ ਹੈ, ਚਾਹੇ ਉਹ ਵਿਕਾਸ ਜਾਂ ਰੁਜ਼ਗਾਰ ਬਾਰੇ ਹੋਵੇ। ਇਹ ਇੱਕ ਰਾਸਤਾ ਹੈ, ਇਸ ਲਈ ਅਸੀਂ ਇਸਨੂੰ ਬੇਲੋੜਾ ਨਹੀਂ ਸਮਝਦੇ ਹਾਂ।"

ਇਹ ਵੀ ਪੜੋ:Changes in Rules : 1 ਸਤੰਬਰ ਤੋਂ ਹੋਣ ਜਾ ਰਿਹਾ ਹੈ ਵੱਡਾ ਬਦਲਾਅ, LPG ਅਤੇ DA ਤੋਂ ਆਧਾਰ 'ਚ ਬਦਲਣਗੇ ਨਿਯਮ 

ਮਹਿਬੂਬਾ ਮੁਫਤੀ ਨੇ ਕਿਹਾ ਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ 200 ਯੂਨਿਟ ਤੱਕ ਮੁਫ਼ਤ ਬਿਜਲੀ ਦੇਵਾਂਗੇ, ਅਸੀਂ ਪਾਣੀ 'ਤੇ ਟੈਕਸ ਖਤਮ ਕਰਨਾ ਚਾਹੁੰਦੇ ਹਾਂ, ਪਾਣੀ ਲਈ ਮੀਟਰ ਨਹੀਂ ਲੱਗਣੇ ਚਾਹੀਦੇ, ਗਰੀਬ ਜਿਨ੍ਹਾਂ ਦੇ ਘਰ ਕੋਲ 1 ਤੋਂ 6 ਲੋਕ ਹਨ, ਉਨ੍ਹਾਂ ਲਈ ਅਸੀਂ ਮੁਫਤੀ ਮੁਹੰਮਦ ਸਈਦ ਸਕੀਮ ਨੂੰ ਦੁਬਾਰਾ ਲਾਗੂ ਕਰਨਾ ਚਾਹੁੰਦੇ ਹਾਂ, ਕਿਉਂਕਿ ਉਨ੍ਹਾਂ ਨੂੰ ਜੋ ਚਾਵਲ ਅਤੇ ਰਾਸ਼ਨ ਮਿਲਦਾ ਹੈ, ਉਹ ਕਾਫੀ ਨਹੀਂ ਹੈ, ਇਸ ਲਈ ਅਸੀਂ ਗਰੀਬਾਂ ਨੂੰ ਇੱਕ ਸਾਲ ਵਿੱਚ 12 ਸਿਲੰਡਰ ਦੇਵਾਂਗੇ। ਅਸੀਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਆਦਿ ਵਰਗੀਆਂ ਸਮਾਜਿਕ ਸੁਰੱਖਿਆ ਨੂੰ ਦੁੱਗਣਾ ਕਰਾਂਗੇ।"

(For more news apart from  PDP released manifesto, Mehbooba Mufti's promise-free electricity, 12 cylinders will be provided News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement