
ਕਿਸਾਨਾਂ ਨੂੰ ਆਪਣੀ ਫ਼ਸਲ ਦੀ ਉਪਜ ਵੇਚਣ ਲਈ ਕਿਧਰੇ ਹੋਰ ਜਾਣ ਦੀ ਜ਼ਰੂਰਤ ਨਹੀਂ
ਨਵੀਂ ਦਿੱਲੀ - ਖੇਤੀ ਆਰਡੀਨੈਂਸ ਲੋਕ ਸਭਾ ਅਤੇ ਰਾਜ ਸਭ ਵਿਚ ਪਾਸ ਹੋ ਗਏ ਹਨ ਤੇ ਇਹਨਾਂ ਆਰਡੀਨੈਸਾਂ ਦਾ ਵਿਰੋਧ ਕਿਸਾਨਾਂ ਵਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਵਿਰੋਧ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਨ੍ਹਾਂ ਬਿੱਲਾਂ ਨੂੰ ਲੈ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਬਿੱਲਾਂ ਦੇ ਲਾਗੂ ਹੋਣ ਨਾਲ ਉਨ੍ਹਾਂ ਦੇ ਜੀਵਨ 'ਚ ਕ੍ਰਾਂਤੀਕਾਰੀ ਬਦਲਾਅ ਆਵੇਗਾ।
Farmers Protest
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤ 'ਚ ਇੱਕ ਤੋਂ ਬਾਅਦ ਇੱਕ ਕਦਮ ਚੁੱਕੇ ਗਏ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਜਦੋਂ ਤੱਕ ਕਾਨੂੰਨਾਂ 'ਚ ਬਦਲਾਅ ਨਹੀਂ ਹੁੰਦਾ, ਉਦੋਂ ਤੱਕ ਕਿਸਾਨ ਦੇ ਬਾਰੇ 'ਚ ਜੋ ਤਰੱਕੀ ਅਸੀਂ ਸੋਚ ਰਹੇ ਹਾਂ, ਉਹ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਉਤਪਾਦ ਅਤੇ ਸਨਅਤ ਨੂੰ ਉਤਸ਼ਾਹਿਤ ਕਰਨ ਅਤੇ ਸੁਖਾਲਾ ਬਣਾਉਣ ਬਾਰੇ, ਕਿਸਾਨਾਂ ਦੇ ਸਸ਼ਕਤੀਕਰਨ, ਰਾਖੀ ਲਈ ਕੀਮਤਾਂ ਦੇ ਭਰੋਸੇ ਅਤੇ ਖੇਤੀਬਾੜੀ ਸੇਵਾਵਾਂ ਦੇ ਬਾਰੇ ਹਨ।
Narendra Singh Tomar
ਤੋਮਰ ਨੇ ਕਿਹਾ ਕਿ ਇਹ ਬਿੱਲ ਯਕੀਨੀ ਤੌਰ 'ਤੇ ਕਿਸਾਨ, ਜਿਹੜਾ ਕਿ ਏ. ਪੀ. ਐੱਮ. ਸੀ. ਦੀਆਂ ਜ਼ੰਜੀਰਾਂ 'ਚ ਜਕੜਿਆ ਹੋਇਆ ਸੀ, ਉਨ੍ਹਾਂ ਨੂੰ ਮੁਕਤ ਕਰਾਉਣ ਵਾਲੇ ਹਨ।ਨਰੇਂਦਰ ਤੋਮਰ ਨੇ ਅੱਗੇ ਕਿਹਾ, ''ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਲਾਗੂ ਹੋ ਲੈਣ ਦਿਓ, ਯਕੀਨੀ ਤੌਰ 'ਤੇ ਤੁਹਾਡੇ ਜੀਵਨ 'ਚ ਕ੍ਰਾਂਤੀਕਾਰੀ ਬਦਲਾਅ ਆਵੇਗਾ।''
Captain Amarinder Singh
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਤੁਸੀਂ ਚੋਣਾਂ ਵੇਲੇ ਆਪਣੇ ਚੋਣ ਮਨੋਰਥ ਪੱਤਰ 'ਚ ਕਿਉਂ ਕਿਹਾ ਸੀ ਕਿ ਤੁਸੀਂ ਏ. ਪੀ. ਐੱਮ. ਸੀ. ਐਕਟ ਨੂੰ ਬਦਲ ਦਿਓਗੇ, ਟੈਕਸ ਨੂੰ ਖ਼ਤਮ ਕਰ ਦਿਓਗੇ ਅਤੇ ਅੰਤਰਰਾਜੀ ਵਪਾਰ ਨੂੰ ਉਤਸ਼ਾਹਿਤ ਕਰੋਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਇਕ ਇੰਟਰਵਿਊ ਦੌਰਾਨ ਤੋਮਰ ਨੇ ਕਿਹਾ ਕਿ ਖੇਤੀਬਾੜੀ ਬਿੱਲਾਂ ਤੋਂ ਬਾਅਦ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਲਈ ਵਪਾਰੀ ਖੁਦ ਉਨ੍ਹਾਂ ਦੇ ਘਰ ਤਕ ਆਉਣਗੇ।
Farmers Protest
ਉਹਨਾਂ ਕਿਹਾ ਕਿ ਕਿਸਾਨ ਆਪਣੇ ਅਧਿਕਾਰਾਂ ਬਾਰੇ ਜਾਣਦੇ ਹਨ ਤੇ ਸਭ ਕੁਝ ਸਮਝਦੇ ਹਨ ਕਿ ਉਹਨਾਂ ਦੀ ਫਸਲ ਕੌਣ ਖਰੀਦੇਗਾ। ਜਿਵੇਂ ਕਿ ਵਪਾਰੀਆਂ ਨੂੰ ਫ਼ਸਲ ਖਰੀਦਣਾ ਤੇ ਜਦੋਂ ਫਸਲ ਮੰਡੀਆਂ ਤਕ ਨਹੀਂ ਆਵੇਗੀ ਤਾਂ ਵਪਾਰੀਆਂ ਨੂੰ ਕਿਸਾਨਾਂ ਦੇ ਪਿੰਡ ਦਾ ਦੌਰਾ ਕਰਨ ਤੇ ਕਿਸਾਨਾਂ ਨਾਲ ਵਪਾਰਕ ਸਬੰਧ ਬਣਾਉਣ ਤੇ ਕਿਸਾਨਾਂ ਦੀ ਫ਼ਸਲ ਉਨ੍ਹਾਂ ਦੇ ਘਰ ਜਾ ਕੇ ਖਰੀਦਣ ਲਈ ਮਜਬੂਰ ਹੋਣਾ ਪਵੇਗਾ।
यह एक्ट किसान को मंडी के बाहर किसी भी स्थान से किसी भी स्थान पर अपनी मर्जी के भाव पर अपना उत्पाद बेचने की स्वतंत्रता देता है। #JaiKisan @AgriGoI pic.twitter.com/ryH1NV12ja
— Narendra Singh Tomar (@nstomar) September 24, 2020
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਪਾਰੀ ਇਕ ਪਿੰਡ ਵਿਚ ਪਹੁੰਚਦਾ ਹੈ ਤਾਂ ਪਿੰਡ ਦੇ ਸਾਰੇ ਲੋਕ ਆਪਣੀ ਫ਼ਸਲ ਵੇਚਣ ਲਈ ਇਕ ਸਥਾਨ 'ਤੇ ਇਕੱਠੇ ਹੋਣਗੇ। ਵਪਾਰੀ ਕਿਸਾਨਾਂ ਨਾਲ ਚਰਚਾ ਕਰਨ ਤੋਂ ਬਾਅਦ ਖਰੀਦ ਦੀ ਦਰ ਤੈਅ ਕਰੇਗਾ। ਵਪਾਰੀ ਫ਼ਸਲ ਦੀ ਖਰੀਦ ਕਰੇਗਾ ਤੇ ਉਸ ਨੂੰ ਇਕ ਟਰੱਕ 'ਚ ਭਰਕੇ ਲੈ ਜਾਵੇਗਾ। ਕਿਸਾਨ ਨੂੰ ਆਪਣੀ ਫ਼ਸਲ ਦੀ ਉਪਜ ਵੇਚਣ ਲਈ ਕਿਧਰੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।