
WHO ਨੇ ਕੋਵੈਕਸੀਨ ਨੂੰ ਮਾਨਤਾ ਨਹੀਂ ਦਿੱਤੀ ਅਤੇ US ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਵੀ ਇਸ ਨੂੰ ਮਾਨਤਾ ਨਹੀਂ ਦਿੱਤੀ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਤਿੰਨ ਦਿਨੀ ਅਮਰੀਕਾ ਦੌਰੇ 'ਤੇ ਹਨ। ਇਸ ਨੂੰ ਲੈ ਕੇ ਹੁਣ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ PM ਨਰਿੰਦਰ ਮੋਦੀ ਦੇ ਕੋਵੈਕਸੀਨ ਟੀਕਾ (Covaxin) ਲਗਵਾਏ ਜਾਣ ਤੋਂ ਬਾਅਦ ਵੀ ਅਮਰੀਕਾ ਵਿਚ ਐਂਟਰੀ ਮਿਲਣ (US Entry) ’ਤੇ ਸਵਾਲ ਚੁੱਕੇ ਹਨ। ਦਿਗਵਿਜੇ ਸਿੰਘ ਨੇ ਕਿਹਾ ਕਿ ਅਮਰੀਕਾ ਨੇ ਇਸ ਵੈਕਸੀਨ ਨੂੰ ਆਪਣੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਹੈ। ਅਜਿਹੀ ਸਥਿਤੀ ਵਿਚ PM ਨਰਿੰਦਰ ਮੋਦੀ ਨੂੰ ਐਂਟਰੀ ਕਿਵੇਂ ਮਿਲੀ?
ਹੋਰ ਪੜ੍ਹੋ: ਉੱਤਰ ਪ੍ਰਦੇਸ਼: ਪ੍ਰਯਾਗਰਾਜ ਵਿਚ ਹੋਇਆ ਦੋਹਰਾ ਕਤਲ, ਮਾਂ-ਧੀ ਦਾ ਵੱਢਿਆ ਗਲਾ, ਇਲਾਕੇ ’ਚ ਫੈਲੀ ਸਨਸਨੀ
PM Modi's US Visit
ਦਿਗਵਿਜੇ ਸਿੰਘ (Digvijaya Singh) ਨੇ ਟਵੀਟ ਕੀਤਾ ਕਿ, “ਜੋ ਮੈਨੂੰ ਯਾਦ ਹੈ, ਪੀਐਮ ਮੋਦੀ ਨੇ ਕੋਵੈਕਸੀਨ ਲਗਵਾਈ ਹੈ, ਜਿਸ ਨੂੰ ਅਮਰੀਕਾ ਨੇ ਮਨਜ਼ੂਰੀ ਨਹੀਂ ਦਿੱਤੀ। ਜਾਂ ਤਾਂ ਉਨ੍ਹਾਂ ਨੇ ਇਸ ਤੋਂ ਇਲਾਵਾ ਕੋਈ ਹੋਰ ਵੈਕਸੀਨ ਲਗਵਾਈ ਹੈ ਜਾਂ ਕੀ ਯੂਐਸ ਪ੍ਰਸ਼ਾਸਨ (US Administration) ਨੇ ਉਨ੍ਹਾਂ ਨੂੰ ਛੋਟ ਦਿੱਤੀ ਹੈ? ਦੇਸ਼ ਇਹ ਜਾਣਨਾ ਚਾਹੁੰਦਾ ਹੈ।”
ਹੋਰ ਪੜ੍ਹੋ: ਝੋਨੇ ਦੀ ਪਰਾਲੀ ਹੁਣ ਕੋਈ ਸਮੱਸਿਆ ਨਹੀਂ ਹੈ: ਕੇਜਰੀਵਾਲ
If I remember correctly Modi Ji took Covaxin which is not yet approved in US. Or he has taken some other vaccine also or has he been exempted by US Administration?
— digvijaya singh (@digvijaya_28) September 24, 2021
Nation would like to know.
ਇਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਨੇਤਾ ਮਾਰਗਰੇਟ ਅਲਵਾ ਦੇ ਬੇਟੇ ਨਿਖਿਲ ਅਲਵਾ (Nikhil Alva) ਨੇ ਵੀ ਇਸ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਦੀ ਤਰ੍ਹਾਂ, ਮੈਨੂੰ ਵੀ ਆਤਮ ਨਿਰਭਰ ਕੋਵੈਸੀਨ ਲੱਗੀ ਹੈ। ਹੁਣ ਮੈਂ ਈਰਾਨ, ਨੇਪਾਲ ਅਤੇ ਕੁਝ ਹੋਰ ਦੇਸ਼ਾਂ ਨੂੰ ਛੱਡ ਕੇ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਦੀ ਯਾਤਰਾ ਨਹੀਂ ਕਰ ਸਕਦਾ। ਪਰ ਮੈਂ ਇਹ ਜਾਣ ਕੇ ਹੈਰਾਨ ਹਾਂ ਕਿ PM ਮੋਦੀ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਮਿਲ ਗਈ ਹੈ।”
ਹੋਰ ਪੜ੍ਹੋ: Vicky Kaushal ਦੀ ਫ਼ਿਲਮ ‘ਸਰਦਾਰ ਊਧਮ’ ਦੇ ਫੈਨਸ ਦਾ ਇੰਤਜ਼ਾਰ ਖ਼ਤਮ, ਸਿੱਧਾ OTT ’ਤੇ ਹੋਵੇਗੀ ਰਿਲੀਜ਼
PM Modi
ਦੱਸ ਦੇਈਏ ਕਿ PM ਮੋਦੀ ਨੇ ਭਾਰਤ ਦੁਆਰਾ ਬਣਾਏ ਗਏ ਭਾਰਤ ਬਾਇਓਟੈਕ ਦੇ ਕੋਵਿਡ-19 ਦੇ ਦੇਸੀ ਕੋਵੈਕਸੀਨ ਦਾ ਟੀਕਾ ਲਗਵਾਇਆ ਸੀ। WHO ਨੇ ਕੋਵੈਕਸੀਨ ਨੂੰ ਮਾਨਤਾ ਨਹੀਂ ਦਿੱਤੀ ਅਤੇ US ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੇ ਵੀ ਇਸ ਨੂੰ ਮਾਨਤਾ ਨਹੀਂ ਦਿੱਤੀ ਹੈ। ਹੁਣ ਸਵਾਲ ਇਹ ਹੈ ਕਿ ਹਜ਼ਾਰਾਂ ਭਾਰਤੀ ਕੋਵੈਕਸੀਨ ਲਗਵਾਉਣ ਤੋਂ ਬਾਅਦ ਅਮਰੀਕਾ ਦੀ ਯਾਤਰਾ ਕਰਨ ਦੇ ਯੋਗ ਨਹੀਂ ਹਨ, ਤਾਂ ਫਿਰ ਪ੍ਰਧਾਨ ਮੰਤਰੀ ਨੂੰ ਅਮਰੀਕਾ ਵਿਚ ਐਂਟਰੀ ਕਿਵੇਂ ਮਿਲੀ?