
ਛੱਤੀਸਗੜ ਵਿਚ ਚੋਣ ਕਮਿਸ਼ਨ ਦੇ ਨਿਗਰਾਨੀ ਦਲ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ 'ਚ ਨਾਰਾਇਣਪੁਰ ਵਿਚ ਦੋ ਲੋਕਾਂ ਤੋਂ ਲਗਭੱਗ 11 ਲੱਖ ਦਾ ਸੋਨਾ-ਚਾਂਦੀ
ਰਾਏਪੁਰ (ਭਾਸ਼ਾ ): ਛੱਤੀਸਗੜ ਵਿਚ ਚੋਣ ਕਮਿਸ਼ਨ ਦੇ ਨਿਗਰਾਨੀ ਦਲ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ 'ਚ ਨਾਰਾਇਣਪੁਰ ਵਿਚ ਦੋ ਲੋਕਾਂ ਤੋਂ ਲਗਭੱਗ 11 ਲੱਖ ਦਾ ਸੋਨਾ-ਚਾਂਦੀ ਅਤੇ ਇਕ ਵਿਅਕਤੀ ਤੋਂ 16 ਲੱਖ ਰੁਪਏ ਤੋਂ ਵੱਧ ਦੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਦਸਿਆ ਜਾ ਰਿਹਾ ਹੈ ਕਿ ਬੇਨੂਰ ਥਾਣਾ ਤੋਂ ਕੋਂਡਾਗਾਂਵ ਆ ਰਹੇ ਆਰੋਪੀ ਚੰਪਾ ਲਾਲ ਸੋਨੀ ਨਿਵਾਸੀ ਕੋਂਡਾਗਾਂਵ ਦੇ ਬੈਗ ਵਿਚੋ ਅੱਠ ਤੋਲੇ (80 ਗਰਾਮ) ਸੋਨਾ ਅਤੇ 18 ਕਿੱਲੋ ਚਾਂਦੀ ਬਰਾਮਦ ਕੀਤੀ ਗਈ ਹੈ ਜਾਣਕਰੀ ਮੁਤਾਬਕ ਸੋਨੇ ਦੀ ਕੀਮਤ 2 ਲੱਖ 58 ਹਜ਼ਾਰ 400 ਰੁਪਏ ਅਤੇ ਚਾਂਦੀ ਦੀ 7 ਲੱਖ 7 ਹਜ਼ਾਰ 793 ਰੁਪਏ ਦੱਸੀ ਜਾ ਰਹੀ ਹੈ।
Jewelery
ਇਸ ਤਰ੍ਹਾਂ ਹੀ ਕੋਂਡਾਗਾਂਵ ਦੇ ਹੀ ਆਰੋਪੀ ਮੋਹਨ ਲਾਲ ਸੋਨੀ ਤੋਂ ਸੱਤ ਕਿੱਲੋ 586 ਗ੍ਰਾਮ ਚਾਂਦੀ ਮਿਲੀ ਹੈ।ਇਸ ਦੀ ਕੀਮਤ ਦੋ ਲੱਖ 99 ਹਜ਼ਾਰ 129 ਰੁਪਏ ਦੱਸੀ ਜਾ ਰਹੀ ਹੈ। ਸਰਕਾਰੀ ਬੁਲਾਰੇ ਦੇ ਮੁਤਾਬਕ ਜਿਲ੍ਹਾ ਅਧਿਕਾਰੀ ਟੋਪੇਸ਼ਵਰ ਵਰਮਾ ਨੇ ਦੋਨਾਂ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਦੂਜੇ ਪਾਸੇ ਮੰਗਲਵਾਰ ਦੀ ਦੇਰ ਸ਼ਾਮ ਬੇਨੂਰ ਥਾਨਾ ਖੇਤਰ ਵਿਚ ਪੂਨਮ ਪਿਤਾ ਸ਼ਾਂਤੀਲਾਲ ਜੈਨ ਨਿਵਾਸੀ ਰਾਜਨਾਂਦ ਪਿੰਡ ਤੋਂ ਜਾਂਚ ਦੇ ਦੌਰਾਨ 37 ਪੈਕਟਾਂ ਵਿਚ 400 ਤੋਂ ਵੱਧ ਮੋਬਾਇਲ ਫੋਨ ਅਤੇ ਹੋਰ ਕਈ ਸਮਾਨ ਬਰਾਮਦ ਕੀਤਾ ਗਿਆ। ਜਿਸ ਦੀ ਕੀਮਤ 16 ਲੱਖ ਰੁਪਏ ਤੋਂ ਜਿਆਦਾ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ 'ਚ ਜੁੱਟ ਗਈ ਹੈ। ਜ਼ਿਕਰਯੋਗ ਹੈ ਕਿ ਚੋਰ ਚੋਰੀ ਕਰਨ ਵੇਲੇ ਇਹ ਕਦੇ ਨਹੀਂ ਸੋਚ ਦੇ ਕਿ ਕਾਨੂੰਨ ਉਨ੍ਹਾਂ ਨੂੰ ਕਦੇ ਨਾ ਕਦੇ ਆਪਣੇ ਸ਼ਿਕੰਜੇ 'ਚ ਲੈ ਹੀ ਲਵੇਗਾ ਪਰ ਅੱਜ ਕਲ ਚੋਰਾਂ 'ਚ ਕਾਨੂੰਨ ਦਾ ਡਰ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਬਿਨਾ ਕਿਸੇ ਡਰ ਤੋਂ ਬੇਖੋਫ਼ ਹੋ ਕੇ ਚੋਰ ਚੋਰੀ ਦੀ ਵੱਡੀ-ਵੱਡੀ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ।