
ਸਾਡਾ ਟੀਚਾ ਹੈ ਕਿ ਕਿਸੇ ਵੀ ਨਾਗਰਿਕ ਦੀ ਹੱਤਿਆ ਨਾ ਕੀਤੀ ਜਾਵੇ। ਜੰਮੂ-ਕਸ਼ਮੀਰ ਤੋਂ ਹਿੰਸਾ ਅਤੇ ਅਤਿਵਾਦ ਦਾ ਸਫਾਇਆ ਕੀਤਾ ਜਾਵੇ।
ਜੰਮੂ : ਜੰਮੂ -ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡੇ ਜਾਨ ਤੋਂ ਬਾਅਦ ਇਥੇ ਪਹਿਲੀ ਵਾਰ ਆਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਨੌਜਵਾਨ ਜੰਮੂ -ਕਸ਼ਮੀਰ ਦੇ ਵਿਕਾਸ ਵਿੱਚ ਸ਼ਾਮਲ ਹੋਏ ਤਾਂ ਅਤਿਵਾਦੀ ਆਪਣੇ ਨਾਪਾਕ ਮਨਸੂਬਿਆਂ ਵਿਚ ਅਸਫ਼ਲ ਹੋ ਜਾਣਗੇ।
Amit Shah
ਜੰਮੂ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, 'ਜੰਮੂ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਜੰਮੂ ਅਤੇ ਕਸ਼ਮੀਰ, ਦੋਵਾਂ ਦਾ ਵਿਕਾਸ ਹੁਣ ਨਾਲ-ਨਾਲ ਹੋਵੇਗਾ।' ' ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਵਿਕਾਸ ਨੂੰ ਕੋਈ ਵੀ ਰੋਕ ਨਹੀਂ ਸਕੇਗਾ।
Union home minister Amit Shah
ਸ਼ਾਹ ਨੇ ਕਿਹਾ, “ਜੰਮੂ -ਕਸ਼ਮੀਰ ਵਿੱਚ ਹੁਣ ਤੱਕ 12,000 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ ਅਤੇ ਸਾਡਾ ਟੀਚਾ 2022 ਦੇ ਅੰਤ ਤੱਕ ਇਸ ਨੂੰ 51,000 ਕਰੋੜ ਰੁਪਏ ਬਣਾਉਣਾ ਹੈ। ਸਾਡਾ ਟੀਚਾ ਹੈ ਕਿ ਕਿਸੇ ਵੀ ਨਾਗਰਿਕ ਦੀ ਹੱਤਿਆ ਨਾ ਕੀਤੀ ਜਾਵੇ। ਜੰਮੂ-ਕਸ਼ਮੀਰ ਤੋਂ ਹਿੰਸਾ ਅਤੇ ਅਤਿਵਾਦ ਦਾ ਸਫਾਇਆ ਕੀਤਾ ਜਾਵੇ।''
Home Minister Amit Shah
ਇਸ ਤੋਂ ਪਹਿਲਾਂ, ਅਧਿਕਾਰੀਆਂ ਨੇ ਕਿਹਾ ਕਿ ਸ਼ਾਹ ਐਤਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਇੱਥੇ ਪਹੁੰਚੇ ਅਤੇ ਭਾਰਤੀ ਤਕਨਾਲੋਜੀ ਸੰਸਥਾਨ, ਜੰਮੂ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ।