
ਜ਼ਖ਼ਮੀ ਜਵਾਨਾਂ ਦਾ ਨੇੜੇ ਦੇ ਇਕ ਸੁਰੱਖਿਆ ਕੇਂਦਰ ’ਚ ਇਲਾਜ ਚੱਲ ਰਿਹਾ ਹੈ ਪਰ ਇਹ ਮੁਹਿੰਮ ਅਜੇ ਵੀ ਜਾਰੀ ਹੈ।
ਸ੍ਰੀਨਗਰ - ਜੰਮੂ-ਕਸ਼ਮੀਰ ਦੇ ਪੁੰਛ ’ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇਸ ਮੁਕਾਬਲੇ 2 ਪੁਲਿਸ ਮੁਲਾਜ਼ਮ ਅਤੇ ਫ਼ੌਜ ਦਾ ਇਕ ਜਵਾਨ ਜ਼ਖਮੀ ਹੋ ਗਏ ਹਨ। ਇਸ ਦੌਰਾਨ ਇਕ ਜ਼ਖਮੀ ਅਤਿਵਾਦੀ ਨੂੰ ਹਿਰਾਸਤ ’ਚ ਲਏ ਜਾਣ ’ਚ ਵੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਬੁਲਾਰੇ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਇਕ ਪਾਕਿਸਤਾਨੀ ਅਤਿਵਾਦੀ ਜਿਆ ਮੁਸਤਫਾ ਨੂੰ ਇਸ ਜਾਰੀ ਮੁਹਿੰਮ ’ਚ ਸ਼ਾਮਲ ਅਤਿਵਾਦੀਆਂ ਦੇ ਟਿਕਾਣਿਆਂ ਦੀ ਪਛਾਣ ਕਰਾਉਣ ਲਈ ਭਾਟਾ ਧੁਰੀਆਨ ਲਿਜਾਇਆ ਗਿਆ ਹੈ।
J&K
ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਜਦੋਂ ਟੀਮ ਅਤਿਵਾਦੀਆਂ ਦੇ ਟਿਕਾਣੇ ਕੋਲ ਪਹੁੰਚੀ ਤਾਂ ਅਤਿਵਾਦੀਆਂ ਨੇ ਪੁਲਿਸ ਅਤੇ ਫ਼ੌਜ ਦੇ ਜਵਾਨਾਂ ’ਤੇ ਮੁੜ ਤੋਂ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨਾਂ ਦਾ ਨੇੜੇ ਦੇ ਇਕ ਸੁਰੱਖਿਆ ਕੇਂਦਰ ’ਚ ਇਲਾਜ ਚੱਲ ਰਿਹਾ ਹੈ ਪਰ ਇਹ ਮੁਹਿੰਮ ਅਜੇ ਵੀ ਜਾਰੀ ਹੈ।