ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਤੀਵਾਦ ਅਤੇ ਖੇਤਰਵਾਦ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿਤਾ
Published : Oct 24, 2023, 10:00 pm IST
Updated : Oct 24, 2023, 10:00 pm IST
SHARE ARTICLE
PM Modi at Dussehra celebrations
PM Modi at Dussehra celebrations

ਕਿਹਾ, ਸਾਨੂੰ ਹਰ ਉਸ ਵਿਕਾਰ ਨੂੰ ਸਾੜਨਾ ਚਾਹੀਦਾ ਹੈ ਜਿਸ ਨਾਲ ਸਮਾਜ ਦੀ ਆਪਸੀ ਸਦਭਾਵਨਾ ਵਿਗੜਦੀ ਹੈ

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਸਮਾਜ ’ਚ ਜਾਤੀਵਾਦ ਅਤੇ ਖੇਤਰਵਾਦ ਵਰਗੀਆਂ ਵਿਗਾੜਾਂ ਨੂੰ ਜੜ੍ਹੋਂ ਪੁੱਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਨੂੰ ਦੇਸ਼ ਵਿਚ ਹਰ ਬੁਰਾਈ ’ਤੇ ਦੇਸ਼ ਭਗਤੀ ਦੀ ਜਿੱਤ ਦਾ ਪ੍ਰਤੀਕ ਵੀ ਬਣਾਇਆ ਜਾਣਾ ਚਾਹੀਦਾ ਹੈ। ਦੁਸਹਿਰਾ ਸਮਾਗਮ ਦੌਰਾਨ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਸਾਰਿਆਂ ਦੀ ਖੁਸ਼ਕਿਸਮਤੀ ਹੈ ਕਿ ਸਦੀਆਂ ਦੀ ਇੰਤਜ਼ਾਰ ਤੋਂ ਬਾਅਦ ਹੁਣ ਉਹ ਅਯੁੱਧਿਆ ’ਚ ਇਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਦੇ ਗਵਾਹ ਹਨ। ਉਨ੍ਹਾਂ ਕਿਹਾ ਕਿ ਇਹ ਕੁਝ ਮਹੀਨਿਆਂ ’ਚ ਮੁਕੰਮਲ ਹੋ ਜਾਵੇਗਾ ਅਤੇ ਇਹ ਲੋਕਾਂ ਦੇ ਸਬਰ ਦੀ ਜਿੱਤ ਦਾ ਪ੍ਰਤੀਕ ਹੈ।

PM Modi at Dussehra celebrationsPM Modi at Dussehra celebrations

ਮੋਦੀ ਨੇ ਦੁਸਹਿਰਾ ਮਨਾਉਣ ਲਈ ਦਵਾਰਕਾ ’ਚ ਕਰਵਾਏ ਇਕ ਸਮਾਗਮ ’ਚ ਸ਼ਿਰਕਤ ਕੀਤੀ। ਸਮਾਗਮ ਵਾਲੀ ਥਾਂ ’ਤੇ ਮੰਚ ’ਤੇ ਪ੍ਰਬੰਧਕਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਰਵਾਇਤੀ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕ ‘ਲੰਕਾ ਦਹਿਨ’ ਵੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਮੋਦੀ ਦਾ ਸ਼ਾਲ ਪਾ ਕੇ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਰਾਮ ਦਰਬਾਰ ਦੀ ਮੂਰਤੀ ਅਤੇ ਗਦਾ ਵੀ ਭੇਟ ਕੀਤੀ ਗਈ।

PM Modi at Dussehra celebrations
PM Modi at Dussehra celebrations

ਭਾਰਤ ਦੇ ਸਫਲ ਚੰਦਰ ਮਿਸ਼ਨ, ਨਵੀਂ ਸੰਸਦ ਭਵਨ ਦੇ ਉਦਘਾਟਨ ਅਤੇ ਔਰਤਾਂ ਲਈ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਈ ਮਹੱਤਵਪੂਰਨ ਘਟਨਾਵਾਂ ਦੇ ਵਿਚਕਾਰ ਹੋ ਰਿਹਾ ਹੈ। ਮੋਦੀ ਨੇ ਲੋਕਾਂ ਨੂੰ 10 ਵਾਅਦੇ ਕਰਨ ਲਈ ਵੀ ਕਿਹਾ, ਜਿਸ ’ਚ ਘੱਟੋ-ਘੱਟ ਇਕ ਗਰੀਬ ਪਰਿਵਾਰ ਦੀ ਸਮਾਜਕ-ਆਰਥਕ ਸਥਿਤੀ ਨੂੰ ਸੁਧਾਰਨ ’ਚ ਮਦਦ ਕਰਨਾ ਸ਼ਾਮਲ ਹੈ।

PM Modi at Dussehra celebrationsPM Modi at Dussehra celebrations

ਉਨ੍ਹਾਂ ਕਿਹਾ ਕਿ ਜਦੋਂ ਸਭ ਦਾ ਵਿਕਾਸ ਹੋਵੇਗਾ ਤਾਂ ਹੀ ਦੇਸ਼ ਵਿਕਸਤ ਦੇਸ਼ ਬਣੇਗਾ। ਉਨ੍ਹਾਂ ਨੇ ਪਾਣੀ ਦੀ ਬੱਚਤ, ਡਿਜੀਟਲ ਲੈਣ-ਦੇਣ, ਸਫਾਈ, ਸਥਾਨਕ, ਮਿਆਰੀ ਕੰਮ, ਘਰੇਲੂ ਸੈਰ-ਸਪਾਟਾ, ਕੁਦਰਤੀ ਖੇਤੀ, ਮੋਟੇ ਅਨਾਜ ਦੀ ਖਪਤ ਅਤੇ ਤੰਦਰੁਸਤੀ ਲਈ ਆਵਾਜ਼ ਉਠਾਉਣ ’ਤੇ ਵੀ ਜ਼ੋਰ ਦਿਤਾ।    

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement