
ਦਿੱਲੀ ਦੇ ਸਿਗਨੇਚਰ ਬ੍ਰਿਜ ਇਕ ਵਾਰ ਫਿਰ ਵਡਾ ਹਾਦਸਾ ਵਾਪਰਿਆ ਜਿਸ 'ਚ ਇਕ ਬਾਈਕ ਸਵਾਰ ਜਵਾਨ ਦੀ ਜਾਨ ਚੱਲੀ ਗਈ।ਸ਼ਨੀਵਾਰ ਸਵੇਰੇ ਹੋਏ ਇਕ ...
ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਸਿਗਨੇਚਰ ਬ੍ਰਿਜ ਇਕ ਵਾਰ ਫਿਰ ਵਡਾ ਹਾਦਸਾ ਵਾਪਰਿਆ ਜਿਸ 'ਚ ਇਕ ਬਾਈਕ ਸਵਾਰ ਜਵਾਨ ਦੀ ਜਾਨ ਚੱਲੀ ਗਈ। ਸ਼ਨੀਵਾਰ ਸਵੇਰੇ ਹੋਏ ਇਕ ਸੜਕ ਹਾਦਸੇ ਵਿਚ ਬਾਈਕ ਫਿਸਲਣ ਨਾਲ 24 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਇਸ ਘਟਨਾ ਵਿਚ ਉਸ ਦਾ ਇਕ ਰਿਸ਼ਤੇਦਾਰ ਜਖ਼ਮੀ ਹੋ ਗਿਆ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ੰਕਰ ਦੇ ਰੂਪ ਵਿਚ ਹੋਈ ਹੈ।
Signature Bridge Accident
ਉਹ ਬਾਈਕ ਚਲਾ ਰਿਹਾ ਸੀ ਅਤੇ ਉਸ ਦਾ ਰਿਸ਼ਤੇਦਾਰ ਦੀਵਾ ਪਿੱਛੇ ਬੈਠਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੰਕਰ ਅਤੇ ਦੀਵਾ ਨਾਂਗਲੋਈ ਤੋਂ ਉੱਤਰ-ਪੂਰਬ ਜਿਲ੍ਹੇ ਵੱਲ ਜਾ ਰਹੇ ਸਨ। ਤੀਮਾਰਪੁਰ ਪੁਲਿਸ ਸਟੇਸ਼ਨ ਨੂੰ ਇਸ ਦੁਰਘਟਨਾ ਦੇ ਬਾਰੇ ਸਵੇਰੇ 8:20 'ਤੇ ਖ਼ਬਰ ਦਿਤੀ ਗਈ। ਪੁਲਿਸ ਨੇ ਦੱਸਿਆ ਕਿ ਦੁਰਘਟਨਾ ਤੋਂ ਬਾਅਦ ਦੋਨਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਸ਼ੰਕਰ ਨੂੰ ਮ੍ਰਿਤਕ ਐਲਾਨ ਕਰ ਦਿਤਾ।
Signature Bridge
ਜਦੋਂ ਕਿ ਉਸ ਦੇ ਰਿਸ਼ਤੇਦਾਰ ਦੀਪਕ ਨੂੰ ਗੋਡੇ ਵਿਚ ਸੱਟ ਲੱਗੀ ਹੈ। ਮ੍ਰਿਤਕ ਸ਼ੰਕਰ ਯੂਪੀ ਦੇ ਗਾਜ਼ਿਆਬਾਦ ਦਾ ਰਹਿਣ ਵਾਲਾ ਸੀ ਅਤੇ ਦੀਪਕ ਸ਼ਾਲੀਮਾਰ ਬਾਗ ਦਾ ਰਹਿਣ ਵਾਲਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਦੋਨਾਂ ਨੇ ਹੈਲਮੇਟ ਪਾਇਅ ਹੋਇਆ ਸੀ ਪਾਰ ਬਾਈਕ ਫਿਸਲਣ ਤੋਂ ਬਾਅਦ ਸ਼ੰਕਰ ਦਾ ਹੈਲਮੇਟ ਖੁਲ ਕੇ ਡਿੱਗ ਗਿਆ ਅਤੇ ਉਸ ਦਾ ਸਿਰ ਡਿਵਾਇਡਰ ਨਾਲ ਜਾ ਟਕਰਾਇਆ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਵੀ ਸਿਗਨੇਚਰ ਬ੍ਰਿਜ 'ਤੇ ਦੋ ਬਾਈਕ ਸਵਾਰ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਦੁਰਘਟਨਾ 'ਚ ਉਹ ਪੁਲ ਤੋਂ ਬਾਈਕ ਸਮੇਤ ਕਈ ਫੁੱਟ ਹੇਠਾਂ ਡਿੱਗ ਗਏ ਜਿਸ ਦੇ ਚਲਦਿਆਂ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।