
ਮੋਦੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੈਕਸੀਨ ਡਿਵਲਪਮੈਂਟ ਨੂੰ ਟ੍ਰੈਕ ਕਰ ਰਹੀ ਹੈ
ਨਵੀਂ ਦਿੱਲੀ - ਪੀਐੱਮ ਮੋਦੀ ਨੇ ਅੱਜ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ਦੇ ਵਧ ਰਹੇ ਕੇਸਾਂ 'ਤੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਮੋਦੀ ਨੇ ਕਿਹਾ ਕਿ ਜਿੱਥੋਂ ਤੱਕ ਕੋਰੋਨਾ ਨਾਲ ਠੀਕ ਹੋਣ ਦੀ ਗੱਲ ਆਉਂਦੀ ਹੈ ਸਾਰਿਆਂ ਦੇ ਸਾਂਝੇ ਯਤਨਾਂ ਦੇ ਨਤੀਜੇ ਵਜੋਂ ਅੱਜ ਭਾਰਤ ਵਿਚ ਦੂਜੇ ਦੇਸ਼ਾਂ ਨਾਲੋਂ ਬਿਹਤਰ ਸਥਿਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋ ਰਹੇ ਲੋਕਾਂ ਦੀ ਬਿਹਤਰ ਸਥਿਤੀ ਨੂੰ ਵੇਖਦਿਆਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵਾਇਰਸ ਹੁਣ ਕਮਜ਼ੋਰ ਹੋ ਚੁੱਕਾ ਹੈ ਅਤੇ ਉਹ ਜਲਦੀ ਹੀ ਠੀਕ ਹੋ ਜਾਣਗੇ
ਪਰ ਨਹੀਂ ਇਸ ਨਾਲ ਵੱਡੀ ਲਾਪਰਵਾਹੀ ਹੋ ਸਕਦੀ ਹੈ। ਟੀਕਾ ਬਣਾਉਣ ਵਾਲੇ ਕਰਮਚਾਰੀ ਆਪਣਾ ਕੰਮ ਕਰ ਰਹੇ ਹਨ, ਪਰ ਸਾਨੂੰ ਇਹ ਸੁਨਿਸ਼ਚਿਤ ਕਰਨ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ ਕਿ ਜੇ ਲੋਕ ਸਾਵਧਾਨ ਨਾਲ ਰਹਿਣ ਤਾਂ ਵਾਇਰਲ ਫੈਲਣ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਸਾਨੂੰ ਸਕਾਰਾਤਮਕ ਦਰ ਨੂੰ 5% ਦੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰਨੀ ਪਵੇਗੀ।
corona
ਪੀਐਮ ਮੋਦੀ ਨੇ ਕਿਹਾ, “ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਸਾਡੇ ਨਾਗਰਿਕਾਂ ਨੂੰ ਜਿੰਨੀ ਵਾ ਵੈਕਸੀਨ ਦਿੱਤੀ ਜਾਵੇਗੀ ਉਹ ਸਾਰੀ ਵਿਗਿਆਨੀਆਂ ਵੱਲੋਂ ਸੁਰੱਖਿਆ ਕੀਤੀ ਗਈ ਹੋਵੇਗੀ। ਟੀਕਿਆਂ ਦੀ ਵੰਡ ਦੀ ਰਣਨੀਤੀ ਰਾਜਾਂ ਦੇ ਸਮੂਹਕ ਤਾਲਮੇਲ ਨਾਲ ਬਣਾਈ ਜਾਵੇਗੀ। ਰਾਜਾਂ ਨੂੰ ਕੋਲਡ ਸਟੋਰੇਜ ਸਹੂਲਤਾਂ ਵੀ ਸ਼ੁਰੂ ਕਰਨੀਆਂ ਚਾਹੀਦੀਆਂ ਹਨ।
PM Modi
ਮੋਦੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੈਕਸੀਨ ਡਿਵਲਪਮੈਂਟ ਨੂੰ ਟ੍ਰੈਕ ਕਰ ਰਹੀ ਹੈ। ਅਸੀਂ ਭਾਰਤੀ ਵੈਕਸੀਨ ਡਿਪੈਲਮੈਂਟ ਅਤੇ ਨਿਰਮਾਤਾਵਾਂ ਦੇ ਸੰਪਰਕ ਵਿਚ ਹਾਂ। ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਬਣਾਉਣ ਦੀਆਂ ਤਿਆਰੀਆਂ ਜਾਰੀ ਹਨ ਪਰ ਇਸ ਦੀ ਕੀਮਤ ਅਜੇ ਤੈਅ ਨਹੀਂ ਕੀਤੀ ਗਈ ਹੈ। ਮੋਦੀ ਨੇ ਕਿਹਾ ਕਿ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਜਰੂਰ ਕਰੋ। ਮਾਸਕ ਅਤ ਸੋਸ਼ਲ ਡਿਸਟੈਂਸਿੰਗ ਵੀ ਬਰਕਰਾਰ ਰੱਖਿਆ ਜਾਵੇ।