
ਬੱਚੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਤੇ ਜਾਂਚ ਸ਼ੁਰੂ ਹੋ ਗਈ ਹੈ।
ਮੇਰਠ - ਉੱਤਰ ਪ੍ਰਦੇਸ਼ ਦੇ ਮੇਰਠ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਦਰਅਸਲ ਇੱਥੇ ਇਕ ਲਾਵਾਰਸ ਬੱਚੀ ਮਿਲੀ ਹੈ। ਨਵਜਾਤ ਬੱਚੀ ਸੀਮੈਂਟ ਦੀਆਂ ਤਿੰਨ ਖਾਲੀ ਬੋਰੀਆਂ ਦੇ ਅੰਦਰ ਕੰਬਲ ਵਿਚ ਲਪੇਟ ਕੇ ਸੁੱਟੀ ਗਈ ਸੀ। ਝਾੜੀਆਂ ਵਿਚੋਂ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਨਵਜਾਤ ਬੱਚੀ ਨੂੰ ਬੋਰੀਆਂ 'ਚੋ ਬਾਹਰ ਕੱਢਿਆ।
Baby Girl Found Stuffed Inside 3 Gunny Bags, Survives
ਹੈਰਾਨੀ ਵਾਲੀ ਗੱਲ ਇਹ ਹੈ ਕਿ ਕੰਬਲ ਅਤੇ ਤਿੰਨ ਬੋਰੀਆਂ ਅੰਦਰ ਲਿਪਟੇ ਰਹਿਣ ਦੇ ਬਾਵਜੂਦ ਨਵਜਾਤ ਜਿਊਂਦੀ ਸੀ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੋਮਵਾਰ ਦੇਰ ਰਾਤ ਲੋਕਾਂ ਨੂੰ ਝਾੜੀਆਂ ਤੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਕੁਝ ਦੇਰ ਬਾਅਦ ਉੱਥੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਤੇ ਝਾੜੀਆਂ ਵਿਚ ਪਈ ਇਕ ਬੋਰੀ ਵਿਚ ਨਵਜਾਤ ਬੱਚੀ ਨੂੰ ਲੋਕਾਂ ਨੇ ਬਾਹਰ ਕੱਢਿਆ।
Baby Girl Found Stuffed Inside 3 Gunny Bags, Survives
ਲੋਕਾਂ ਨੇ ਇਹ ਸਾਰੀ ਘਟਨਾ ਪੁਲਿਸ ਨੂੰ ਦੱਸੀ। ਨਵਜਾਤ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਨਵਜਾਤ ਪ੍ਰੀ-ਮੈਚਿਓਰ ਹੈ। ਉਸ ਦੀ ਗਰਭਨਾਲ ਵੀ ਨਹੀਂ ਕੱਟੀ ਗਈ ਸੀ। ਨਵਜਾਤ ਨੂੰ ਦੇਖ ਕੇ ਸਾਫ਼ ਪਤਾ ਲੱਗਾ ਰਿਹਾ ਸੀ ਕਿ ਉਸ ਦਾ ਜਨਮ ਕੁਝ ਹੀ ਦੇਰ ਪਹਿਲਾਂ ਹੋਇਆ ਸੀ। ਪੁਲਿਸ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੇਖ ਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਬੱਚੀ ਨੂੰ ਝਾੜੀਆਂ 'ਚ ਕੌਣ ਸੁੱਟ ਕੇ ਗਿਆ ਸੀ।