
'ਤੇਜ਼ ਹਵਾ ਕਾਰਨ ਪ੍ਰਦੂਸ਼ਣ ਘਟਿਆ, ਤੁਸੀਂ ਕੀ ਕੀਤਾ'
ਨਵੀਂ ਦਿੱਲੀ : ਦਿੱਲੀ ਐੱਨਸੀਆਰ 'ਚ ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਐਨਵੀ ਰਮਨ ਨੇ ਕਿਹਾ ਕਿ ਸਾਡੇ ਕੋਲ ਕਈ ਅਰਜ਼ੀਆਂ ਆਈਆਂ ਹਨ। ਟਰੇਡ ਯੂਨੀਅਨ ਦੀ ਮੰਗ ਹੈ ਕਿ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇ। ਇਸ ਦੇ ਨਾਲ ਹੀ ਦੋ ਕਿਸਾਨਾਂ ਨੇ ਪਰਾਲੀ 'ਤੇ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਇਸ 'ਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ 21 ਨਵੰਬਰ ਤੱਕ ਜੋ ਵੀ ਪਾਬੰਦੀ ਸੀ, ਹੁਣ ਸਥਿਤੀ ਬਿਹਤਰ ਹੋ ਗਈ ਹੈ।
pollution
ਉਨ੍ਹਾਂ ਕਿਹਾ ਕਿ 16 ਨਵੰਬਰ ਨੂੰ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ 403 ਸੀ, ਜੋ ਹੁਣ 290 ਤੱਕ ਪਹੁੰਚ ਗਿਆ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਹਵਾ ਕਾਰਨ 26 ਨਵੰਬਰ ਤੱਕ ਸਥਿਤੀ ਹੋਰ ਸੁਧਰ ਜਾਵੇਗੀ। ਇਸ 'ਤੇ ਅਦਾਲਤ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਲੜਨ ਲਈ ਵਿਗਿਆਨਕ ਤਿਆਰੀ ਹੋਣੀ ਚਾਹੀਦੀ ਹੈ, ਆਉਣ ਵਾਲੇ ਦਿਨਾਂ 'ਚ ਹਵਾ ਕਿਵੇਂ ਚੱਲੇਗੀ। ਇਸ ਦੇ ਲਈ ਤਿਆਰੀ ਕੀਤੀ ਜਾ ਸਕਦੀ ਹੈ।
Delhi Air Pollution
ਅਦਾਲਤ ਨੇ ਕੇਂਦਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜਦੋਂ ਮੌਸਮ ਖ਼ਰਾਬ ਹੁੰਦਾ ਹੈ ਤਾਂ ਉਪਾਅ ਕੀਤੇ ਜਾਂਦੇ ਹਨ। ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਵੀ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇਹ ਹੈ ਕੌਮੀ ਰਾਜਧਾਨੀ ਦਾ ਹਾਲ, ਜ਼ਰਾ ਸੋਚੋ ਅਸੀਂ ਦੁਨੀਆਂ ਨੂੰ ਕੀ ਸੁਨੇਹਾ ਦੇ ਰਹੇ ਹਾਂ।
Delhi Air Pollution
ਹਵਾ ਦੇ ਕਾਰਨ ਬਚ ਗਏ, ਤੁਸੀਂ ਕੀ ਕੀਤਾ
ਅਦਾਲਤ ਨੇ ਕੇਂਦਰ ਨੂੰ ਤਿੱਖਾ ਸਵਾਲ ਕਰਦਿਆਂ ਕਿਹਾ ਕਿ ਅਸੀਂ ਸਾਰੇ ਹਵਾਕਾਰਨ ਬਚ ਗਏ, ਪਰ ਤੁਸੀਂ ਕੀ ਕੀਤਾ। ਇਸ 'ਤੇ ਸਾਲਿਸਟਰ ਜਨਰਲ ਨੇ ਕਿਹਾ ਕਿ ਹਵਾ ਪ੍ਰਦੂਸ਼ਣ 'ਚ ਕਮੀ ਆਈ ਹੈ, ਅਸੀਂ ਤਿੰਨ ਦਿਨਾਂ ਬਾਅਦ ਫਿਰ ਤੋਂ ਨਿਗਰਾਨੀ ਕਰਾਂਗੇ।
Delhi Air Pollution