ਮਹਾਰਾਸ਼ਟਰ ਦੇ ਜੈਤਾਪੁਰ ‘ਚ ਦੇਸ਼ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਨਿਰਮਾਣ ‘ਚ ਆਈ ਤੇਜ਼ੀ
Published : Dec 24, 2018, 11:03 am IST
Updated : Apr 10, 2020, 10:52 am IST
SHARE ARTICLE
Jaitapur Power Plant
Jaitapur Power Plant

ਮਹਾਰਾਸ਼ਟਰ ਦੇ ਤੱਟਵਰਤੀ ਇਲਾਕੇ ਜੈਤਾਪੁਰ ਵਿਚ ਦੇਸ਼ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਨਿਰਮਾਣ ਵਿਚ ਤੇਜ਼ੀ ਨਾਲ ਰਸਤਾ ਸਾਫ਼ ਹੋ ਗਿਆ....

ਮੁੰਬਈ (ਭਾਸ਼ਾ) : ਮਹਾਰਾਸ਼ਟਰ ਦੇ ਤੱਟਵਰਤੀ ਇਲਾਕੇ ਜੈਤਾਪੁਰ ਵਿਚ ਦੇਸ਼ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਨਿਰਮਾਣ ਵਿਚ ਤੇਜ਼ੀ ਨਾਲ ਰਸਤਾ ਸਾਫ਼ ਹੋ ਗਿਆ ਹੈ। ਇਸ ਪਲਾਂਟ ਦੇ ਲਈ ਇਕ ਫਰਾਂਸੀਸੀ ਕੰਪਨੀ ਈਡੀਐਫ਼ ਨੇ ਸਰਕਾਰ ਨੂੰ ਟੇਕਭਨੋ-ਕਮਰਸ਼ੀਅਲ ਪੇਸ਼ਕਸ਼ ਸੰਭਾਲ ਦਿਤੀ ਹੈ। ਸੂਤਰਾਂ ਮੁਤਾਬਿਕ, ਟੇਕਭਨੋ-ਕਮਰਸ਼ੀਅਲ ਪੇਸ਼ਕਸ਼ ਸਮਝੌਤਾ ਪ੍ਰੀਕ੍ਰਿਆ ਦਾ ਇਕ ਅਹਿਮ ਪੜਾਅ ਹੈ। ਜਿਸ ਵਿਚ ਦੋਨਾਂ ਪੱਖਾਂ ਨੂੰ ਪਰਿਯੋਜਨਾ ਦੀ ਲਾਗਤ ਅਤੇ ਉਸ ਤੋਂ ਬਣਨ ਵਾਲੀ ਬਿਜਲੀ ਦਾ ਮੁੱਲ ਨਿਰਧਾਰਤ ਕਰਨ ਵਿਚ ਮਦਦ ਮਿਲੇਗੀ।

ਇਹ ਪੇਸ਼ਕਸ਼ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਹਨਾਂ ਦੇ ਫਰਾਂਸੀਸੀ ਸਮਾਨਤਾ ਜੀਨ-ਯੇਵਸ ਲੀ ਡਾਇਨ ਦੇ ਵਿਚਕਾਰ 15 ਦਸੰਬਰ ਨੂੰ ਹੋਈ ਉਸ ਬੈਠਕ ਤੋਂ ਲਗਪਗ ਇੱਕ ਹਫ਼ਤੇ ਬਾਅਦ ਆਇਆ ਹੈ, ਜਿਸ ਵਿਚ ਪਰਿਯੋਜਨਾ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਦੋਨਾਂ ਦੇਸ਼ਾਂ ਦੇ ਵਿਚ ਸਹਿਮਤੀ ਹੋਈ ਸੀ। ਸੂਤਰਾਂ ਦੇ ਮੁਤਾਬਿਕ, ਈਡੀਐਫ਼ ਨੇ ਇਹ ਪੇਸ਼ਕਸ਼ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ (ਐਨਪੀਸੀਆਈਐਲ) ਨੂੰ ਸੌਂਪਿਆ ਹੈ, ਜਿਹੜਾ ਪਰਮਾਣੂ ਉਰਜਾ ਵਿਭਾਗ ਦੇ ਅਧੀਨ ਸਰਵਜਨਿਕ ਖੇਤਰ ਵਿਚ ਪਰਮਾਣੂ ਪਾਵਰ ਪਲਾਂਟਾਂ ਦੀ ਦੇਖਰੇਖ ਦਾ ਕੰਮ ਕਰਦਾ ਹੈ।

ਸੂਤਰਾਂ ਦੇ ਮੁਤਾਬਿਕ, ਸਰਕਾਰ ਹੁਣ ਇਸ ਟੇਕਭਨੋ-ਕਮਰਸ਼ੀਅਲ ਪੇਸ਼ਕਸ਼ ਦਾ ਅਧਿਐਨ ਕਰੇਗੀ। ਇਸ ਪੇਸ਼ਕਸ਼ ਵਿਚ ਪਰਿਯੋਜਨਾ ਦੀ ਲਾਗਤ, ਫਰਾਂਸ ਵੱਲੋਂ ਦਿਤੇ ਜਾਣ ਵਾਲੇ ਲੋਨ ਅਤੇ ਬਣਨ ਵਾਲੀ ਬਿਜਲੀ ਦਾ ਕੁੱਲ ਮੁੱਲ ਦਿਤਾ ਗਿਆ ਹੈ।

2008 ‘ਚ ਹੋਇਆ ਸੀ ਸਮਝੌਤਾ :-

ਜੈਤਾਪੁਰ ਪਰਾਮਾਣੂ ਪਾਵਰ ਪਲਾਂਟ ਦੇ ਨਿਰਮਾਣ ਲਈ ਭਾਰਤ-ਫਰਾਂਸ ਨੇ ਦਸੰਬਰ, 2008 ਵਿਚ ਸਮਝੌਤੇ ਉਤੇ ਦਸਤਖਤ ਕੀਤੇ ਸੀ। ਸਭ ਤੋਂ ਪਹਿਲਾਂ ਇਸ ਪਰਿਯੋਜਨਾ ਲਈ ਫਰਾਂਸੀਸੀ ਕੰਪਨੀ ਇਰੇਵਾ ਦੇ ਨਾਲ ਗੱਲਬਾਤ ਸ਼ੁਰੂ ਹੋਈ ਸੀ, ਪਰ ਪਿਛਲੇ ਸਾਲ ਈਡੀਐਫ਼ ਨੇ ਵਿੱਤੀ ਸਮੱਸਿਆਵਾਂ ਨਾਲ ਘਿਰੀ ਇਸ ਕੰਪਨੀ ਦਾ ਪਰਮਾਣੂ ਰਿਏਕਟਰ ਬਿਜਨਸ ਪ੍ਰਾਪਤ ਕਰ ਲਿਆ ਸੀ।

ਸਭ ਤੋਂ ਜ਼ਿਆਦਾ ਸਮਰੱਥਾ :-

01 ਨੰਬਰ ਉਤੇ ਹੋਵੇਗਾ ਸਮਰੱਥਾ ਦੇ ਹਿਸਾਬ ਨਾਲ ਦੇਸ਼ ਵਿਚ ਜੈਤਾਪੁਰ ਪਰਮਾਣੂ ਪਾਵਰ ਪਲਾਂਟ

06 ਪਰਮਾਣੂ ਰਿਏਕਟਰ ਬਣਾਏ ਜਾਣਗੇ ਜੈਤਾਪੁਰ ਪਰਮਾਣੂ ਪਾਵਰ ਪਲਾਂਟ ਪਾਰਕ ਵਿਚ

1650 ਮੈਗਾਵਾਟ ਬਿਜਲੀ ਮਿਲੇਗੀ ਇਸ ਪਲਾਂਟ ਦੇ ਨਿਰਮਾਣ ਤੋਂ ਬਾਅਦ ਗਰਿਡ ਵਿਚ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement