
ਸਵਾਮੀਨਾਰਾਇਣ ਗੜ੍ਹੀ ਸੰਸਥਾ ਦੇ ਆਧਿਆਤਮਕ ਮੁਖੀ ਪੁਰਸ਼ੋਤਮ ਪ੍ਰਿਯਦਾਸ ਸਵਾਮੀ ਦੀ ਅਗਵਾਈ ਵਿਚ ਅਮਰੀਕਾ ਦੇ 30 ਸਾਲ ਪੁਰਾਣੇ ਚਰਚ ਨੂੰ ਬਦਲ ਕੇ ਮੰਦਰ ਬਣਾਇਆ ਜਾ ਰਿਹਾ ਹੈ।
ਗੁਜਰਾਤ, ( ਭਾਸ਼ਾ) : ਅਮਰੀਕਾ ਦਾ ਇਕ 30 ਸਾਲ ਪੁਰਾਣਾ ਚਰਚ ਹੁਣ ਮੰਦਰ ਬਣ ਜਾਵੇਗਾ। ਸਵਾਮੀਨਾਰਾਇਣ ਹਿੰਦੂ ਮੰਦਰ ਬਣਾਉਣ ਦੇ ਲਈ ਵਰਜੀਨਿਆ ਦੇ ਪੋਰਟਸਮਾਊਥ ਸਥਿਤ ਚਰਚ ਨੂੰ ਖਰੀਦ ਲਿਆ ਗਿਆ ਹੈ। ਸੱਭ ਤੋਂ ਪਹਿਲਾਂ ਚਰਚ ਨੂੰ ਮੰਦਰ ਵਰਗੀ ਦਿੱਖ ਦਿਤੀ ਜਾਵੇਗੀ। ਇਸ ਤੋਂ ਬਾਅਦ ਹੀ ਇਸ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਰੀਪੋਰਟ ਮੁਤਾਬਕ ਇਹ ਅਮਰੀਕਾ ਦਾ 6ਵਾਂ ਅਤੇ ਦੁਨੀਆ ਦਾ 9ਵਾਂ ਚਰਚ ਹੈ ਜਿਸ ਨੂੰ ਅਹਿਮਦਾਬਾਦ ਦੀ ਸਵਾਮੀਨਾਰਾਇਣ ਗੜ੍ਹੀ ਸੰਸਥਾ ਵੱਲੋਂ ਸਵਾਮੀਨਾਰਾਇਣ ਮੰਦਰ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
Shri Swaminarayan Mandir
ਵਰਜੀਨੀਆ ਤੋਂ ਪਹਿਲਾਂ ਕੈਲੀਫੋਰਨੀਆ, ਲੁਈਸਵਿਲੇ, ਪੈਨਸਿਲਵੇਨੀਆ, ਲਾਸ ਏਜੰਲਸ ਅਤੇ ਓਹਿਓ ਵਿਚ ਚਰਚ ਨੂੰ ਮੰਦਰ ਵਿਚ ਬਦਲਿਆ ਗਿਆ ਹੈ। ਇਸੇ ਤਰ੍ਹਾਂ ਇੰਗਲੈਂਡ ਦੇ ਲੰਦਨ ਅਤੇ ਬੋਲਟਨ ਵਿਚ ਅਤੇ ਨਾਲ ਹੀ ਕਨਾਡਾ ਦੇ ਟੋਰੰਟੋ ਵਿਚ ਵੀ ਚਰਚ ਨੂੰ ਬਦਲ ਕੇ ਮੰਦਰ ਬਣਾ ਲਿਆ ਗਿਆ ਹੈ। ਸੰਸਥਾ ਦੇ ਮਹੰਤ ਭਗਤ ਪ੍ਰਿਯਦਾਸ ਸਵਾਮੀ ਨੇ ਦੱਸਿਆ ਕਿ ਸੰਸਥਾ ਦੇ ਆਧਿਆਤਮਕ ਮੁਖੀ ਪੁਰਸ਼ੋਤਮ ਪ੍ਰਿਯਦਾਸ ਸਵਾਮੀ ਦੀ ਅਗਵਾਈ ਵਿਚ ਅਮਰੀਕਾ ਦੇ 30 ਸਾਲ ਪੁਰਾਣੇ ਚਰਚ ਨੂੰ ਬਦਲ ਕੇ ਮੰਦਰ ਬਣਾਇਆ ਜਾ ਰਿਹਾ ਹੈ।
Shri Swaminarayan Mandir, canada
ਸਵਾਮੀ ਨੇ ਦੱਸਿਆ ਕਿ ਵਰਜੀਨਿਆ ਵਿਚ ਹਰਿ ਭਗਤਾਂ ਦੇ ਲਈ ਇਹ ਪਹਿਲਾਂ ਮੰਦਰ ਹੋਵੇਗਾ। ਉਹਨਾਂ ਕਿਹਾ ਕਿ ਇਸ ਨੂੰ ਬਨਾਉਣ ਵਿਚ ਜਿਆਦਾ ਬਦਲਾਅ ਦੀ ਲੋੜ ਨਹੀਂ ਪਵੇਗੀ ਕਿਉਂਕਿ ਪਹਿਲਾਂ ਤੋਂ ਹੀ ਇਹ ਹੋਰਨਾਂ ਧਰਮਾਂ ਲਈ ਆਧਿਆਤਮਕ ਜਗ੍ਹਾ ਸੀ। ਰੀਪੋਰਟ ਮੁਤਾਬਕ ਅੰਦਾਜ਼ਨ ਵਰਜੀਨੀਆ ਵਿਚ 10 ਹਜ਼ਾਰ ਗੁਜਰਾਤੀ ਲੋਕ ਰਹਿੰਦੇ ਹਨ। ਇਥੇ ਜਿਸ ਚਰਚ ਨੂੰ ਖਰੀਦਿਆ ਗਿਆ ਹੈ,
Old church Virginia
ਉਹ 5 ਏਕੜ ਜ਼ਮੀਨ ਵਿਚ ਫੈਲਿਆ ਹੈ ਅਤੇ 18 ਹਜ਼ਾਰ ਵਰਗ ਫੁੱਟ ਵਿਚ ਉਸਾਰਿਆ ਗਿਆ ਹੈ। ਇਸ ਚਰਚ ਵਿਚ ਪਾਰਕਿੰਗ ਲਈ ਖੁਲ੍ਹੀ ਥਾਂ ਦੀ ਵਿਵਸਥਾ ਹੈ, ਜਿਥੇ ਇਕ ਸਮੇਂ ਦੌਰਾਨ 150 ਕਾਰਾਂ ਅਤੇ ਗੱਡੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਨੂੰ ਲਗਭਗ 11 ਕਰੋੜ ਰੁਪਏ ਦੇ ਅੰਦਾਜ਼ਨ ਮੁੱਲ ਵਿਚ ਖਰੀਦਿਆ ਗਿਆ ਹੈ।