ਤਾਮਿਲਨਾਡੂ ਦੇ ਵਿਦਿਆਰਥੀ ਦੀ ਪੇਂਟਿੰਗ ਨਾਸਾ ਦੇ ਨਵੇਂ ਸਾਲ ਦੇ ਕੈਲੰਡਰ ‘ਚ, ਸਪੇਸ ‘ਤੇ ਭੇਜੀ ਜਾਵੇਗੀ
Published : Dec 24, 2018, 10:46 am IST
Updated : Dec 24, 2018, 10:46 am IST
SHARE ARTICLE
Nasa Space
Nasa Space

ਤਾਮਿਲਨਾਡੂ ਦੇ ਡਿੰਡੀਗੁਲ ਜਿਲ੍ਹੇ ਨਿਵਾਸੀ 12 ਸਾਲ ਦੇ ਵਿਦਿਆਰਥੀ ਐਨ ਥੈਨਮੁਕੀਲਨ......

ਮਦੁਰੈ (ਭਾਸ਼ਾ): ਤਾਮਿਲਨਾਡੂ ਦੇ ਡਿੰਡੀਗੁਲ ਜਿਲ੍ਹੇ ਨਿਵਾਸੀ 12 ਸਾਲ ਦੇ ਵਿਦਿਆਰਥੀ ਐਨ ਥੈਨਮੁਕੀਲਨ ਦੀ ਪੇਂਟਿੰਗ ਨਾਸਾ ਦੇ ਨਵੇਂ ਸਾਲ 2019 ਦੇ ਕੈਲੇਂਡਰ ਵਿਚ ਸ਼ਾਮਲ ਕੀਤੀ ਗਈ ਹੈ। ਵਿਦਿਆਰਥੀ ਦੀ ਪੈਂਟਿੰਗ ਨੂੰ ਦੁਨੀਆ ਭਰ ਤੋਂ ਆਈਆਂ ਪੇਂਟਿੰਗਾਂ ਦੀ ਵੱਡੀ ਗਿਣਤੀ ਵਿਚੋਂ ਚੁਣਿਆ ਗਿਆ ਹੈ। ਥੈਨਮੁਕੀਲਨ ਨੇ ਸਪੈਸ ਫੂਡ ਥੀਮ ਉਤੇ ਪੈਂਟਿੰਗ ਬਣਾਈ ਸੀ। ਇਸ ਪੈਂਟਿੰਗ ਨੂੰ ਹੁਣ ਸਪੇਸ ਵਿਚ ਭੇਜਿਆ ਜਾਵੇਗਾ। ਸਪੇਸ ਫੂਡ ਥੀਮ ਦੇ ਜਰੀਏ ਆਸਮਾਨ ਮੁਸਾਫਰਾਂ ਵਲੋਂ ਸਪੇਸ ਵਿਚ ਸਬਜੀਆਂ ਉਗਾਉਣ ਦੀ ਬੇਨਤੀ ਕੀਤੀ ਗਈ ਹੈ, ਇਸ ਨਾਲ ਉਨ੍ਹਾਂ ਦੀ ਡਾਇਟ ਵਿਚ ਨਿਊਟਰੀਸ਼ਨ ਦੀ ਮਾਤਰਾ ਵਧੇਗੀ।

Nasa SpaceNasa Space

ਵਿਦਿਆਰਥੀ ਨੇ ਕਿਹਾ ਕਿ ਇਸ ਨਾਲ ਆਸਮਾਨ ਵਿਚ ਵੀ ਧਰਤੀ ਦਾ ਹੀ ਅਹਿਸਾਸ ਹੋਵੇਗਾ। ਹਰ ਚੁਣੀ ਗਈ ਪੇਂਟਿੰਗ ਸਾਲ ਦੇ 12 ਮਹੀਨੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਅਤੇ ਥੈਨਮੁਕੀਲਨ ਦੇ ਕੰਮ ਨੂੰ ਨਵੰਬਰ ਵਿਚ ਚੁਣਿਆ ਗਿਆ ਸੀ। ਨਾਸਾ ਦੇ ਕਮਰਸ਼ਲ ਕਰੂ ਨੇ 19 ਦਸੰਬਰ ਨੂੰ ਆਰਟਵਰਕ ਕੈਲੰਡਰ ਲਾਂਚ ਕੀਤਾ ਸੀ। ਇਸ ਕੈਲੰਡਰ ਵਿਚ ਪੂਰੀ ਦੁਨੀਆ ਦੇ 4 ਤੋਂ 12 ਸਾਲ  ਦੇ ਬੱਚੀਆਂ ਦੁਆਰਾ ਬਣਾਏ ਗਏ ਯੂਨੀਕ ਅਤੇ ਓਰੀਜ਼ਨਲ ਆਰਟਵਰਕ ਨੂੰ ਜਗ੍ਹਾ ਦਿਤੀ ਗਈ ਹੈ। ਕੈਲੰਡਰ ਸਪੇਸ ਸਟੈਸ਼ਨ ਵਿਚ ਮੌਜੂਦ ਆਸਮਾਨ ਮੁਸਾਫਰਾਂ ਨੂੰ ਭੇਜਿਆ ਜਾਵੇਗਾ।

ਕਰੂ ਦੇ ਇਕ ਬਿਆਨ ਦੇ ਅਨੁਸਾਰ, ਆਰਟਵਰਕ ਕਾਂਟੇਸਟ ਸਾਡੇ ਯੁਵਾਵਾਂ ਨੂੰ ਸਾਇੰਸ, ਟੈਕਨਾਲਜੀ, ਇੰਜੀਨਿਅਰਿੰਗ ਅਤੇ ਮੈਥਸ ਲਈ ਉਤਸ਼ਾਹਿਤ ਕਰਨ ਅਤੇ ਭਾਵੀ ਵਿਗਿਆਨੀ, ਇੰਜੀਨਿਅਰ ਅਤੇ ਖੋਜ ਕਰਤਾ ਬਣਨ ਦੀ ਪ੍ਰੇਰਨਾ ਦੇਣ ਲਈ ਆਯੋਜਿਤ ਕੀਤਾ ਜਾਂਦਾ ਹੈ। ਥੈਨਮੁਕੀਲਨ ਦੇ ਪਿਤਾ ਨਟਰਾਜਨ ਇਕ ਸਰਕਾਰੀ ਸਕੂਲ ਵਿਚ ਹੈਡਮਾਸਟਰ ਹਨ ਜਦੋਂ ਕਿ ਮਾਂ ਚੰਦਰਮਨੀ ਨਿਰੀਕਸ਼ਕ ਹਨ। ਇਸ ਸਕੂਲ ਵਲੋਂ ਪਿਛਲੇ ਸਾਲ ਵੀ ਬੱਚੀਆਂ ਦੀ ਬਣਾਈ ਪੇਂਟਿੰਗ ਨਾਸਾ ਨੇ ਪ੍ਰਸ਼ਤੂਤ ਕੀਤੀ ਸੀ।

Location: India, Tamil Nadu, Madurai

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement