ਕੇਜਰੀਵਾਲ ਦੀ ਤਾਨਾਸ਼ਾਹੀ, ਪਾਰਟੀ ਦੇ ਪੈਰਾਂ ਉਤੇ ਚਲਾਏ ਕੁਹਾੜੇ
Published : Dec 3, 2018, 12:41 pm IST
Updated : Dec 3, 2018, 12:41 pm IST
SHARE ARTICLE
Arvind Kejriwal
Arvind Kejriwal

ਕੇਜਰੀਵਾਲ ਤੋਂ ਪਹਿਲਾਂ ਦਿੱਲੀ ਦੇ ਕਈ ਮੁੱਖ ਮੰਤਰੀ ਰਹੇ ਹਨ..........

ਕੇਜਰੀਵਾਲ ਤੋਂ ਪਹਿਲਾਂ ਦਿੱਲੀ ਦੇ ਕਈ ਮੁੱਖ ਮੰਤਰੀ ਰਹੇ ਹਨ। ਸ਼ੀਲਾ ਦੀਕਸ਼ਤ ਕਾਂਗਰਸ ਦੀ ਮੁੱਖ ਮੰਤਰੀ ਰਹੀ ਹੈ। ਜੇ ਉਹ ਸਾਰੇ ਮੁੱਖ ਮੰਤਰੀ ਮੌਜੂਦਾ ਬੰਦਸ਼ਾਂ ਨੂੰ ਧਿਆਨ ਵਿਚ ਰਖਦੇ ਹੋਏ ਅਪਣੇ ਕੰਮ ਕਰਦੇ ਰਹੇ ਹਨ ਤਾਂ ਫਿਰ ਕੇਜਰੀਵਾਲ ਨੂੰ ਖ਼ਾਹ-ਮਖ਼ਾਹ ਕੇਂਦਰ ਨਾਲ ਇੱਟ ਖੜੱਕਾ ਲੈਣ ਦੀ ਕੀ ਜ਼ਰੂਰਤ ਹੈ? ਕਿਉਂ ਉਹ ਅਪਣਾ ਅਕਸ ਖ਼ਾਹ-ਮਖ਼ਾਹ ਇਕ ਲੜਾਕੇ, ਜ਼ਿੱਦੀ ਅਤੇ ਫ਼ਟ ਧਰਨੇ ਤੇ ਹੜਤਾਲ ਉਤੇ ਬੈਠ ਜਾਣ ਵਾਲੇ ਮੁੱਖ ਮੰਤਰੀ ਦੇ ਤੌਰ 'ਤੇ ਉਭਾਰ ਕੇ ਖੱਜਲ-ਖੁਆਰ ਹੋ ਰਹੇ ਹਨ। ਪ੍ਰਣਾਲੀ ਕੋਈ ਵੀ ਹੋਵੇ, ਲੋਕਰਾਜੀ ਜਾਂ ਤਾਨਾਸ਼ਾਹੀ ਉਹ ਵੀ ਇਕ ਢੰਗ-ਤਰੀਕੇ ਨਾਲ ਚਲਦੀ ਹੈ।

ਹੁਣ ਪਾਰਟੀ ਵਲ ਆ ਜਾਉ। ਜੇ ਹੁਣ ਤਕ ਲੋਕ ਸਭਾ ਤੇ ਪੰਜਾਬ ਵਿਧਾਨ ਸਭਾ ਵਿਚੋਂ ਉਸ ਦੇ ਪੱਲੇ ਖ਼ੈਰ ਪੰਜਾਬ ਦੇ ਲੋਕਾਂ ਨੇ ਪਾਈ ਹੈ ਤਾਂ ਫਿਰ ਕੀ ਉਸ ਨੂੰ ਪੰਜਾਬ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ ਤੇ ਦੂਜਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੂੰ ਵਧੇਰੇ ਭਰੋਸੇ ਵਿਚ ਨਹੀਂ ਲੈਣਾ ਚਾਹੀਦਾ? ਨਹੀਂ ਉਸ ਨੂੰ ਲਗਦੈ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਇਆ ਜਾ ਸਕਦਾ ਹੈ ਜੋ ਪਹਿਲੇ ਦਿਨੋਂ ਹੀ ਸੰਭਵ ਨਹੀਂ ਹੋ ਸਕਿਆ। ਇਸੇ ਲਈ ਜਿਸ ਪਾਰਟੀ ਦੇ ਪੈਰ ਪੰਜਾਬ ਵਿਚ ਲੱਗ ਰਹੇ ਸਨ, ਉਨ੍ਹਾਂ ਨੂੰ ਖ਼ੁਦ ਹੀ ਉਖਾੜਨ ਉਤੇ ਬਜ਼ਿੱਦ ਹੋ ਗਿਆ ਹੈ।

ਜੇ ਉਸ ਨੂੰ ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਘੁੱਗੀ ਅਤੇ ਹੁਣ ਸੁਖਪਾਲ ਸਿੰਘ ਖਹਿਰਾ ਵਰਗਿਆਂ ਉਤੇ ਭਰੋਸਾ ਨਹੀਂ ਤਾਂ ਫਿਰ ਭਰੋਸਾ ਕਿਸ ਉਤੇ ਹੈ? ਕੇਜਰੀਵਾਲ ਨੇ ਇਨ੍ਹਾਂ ਨੂੰ ਝੱਟ ਪਾਰਟੀ ਵਿਚੋਂ ਬਾਹਰ ਦਾ ਰਾਹ ਵਿਖਾ ਦਿਤਾ। ਵਿਰੋਧੀ ਧਿਰ ਦੀ ਚੰਗੀ ਭਲੀ ਭੂਮਿਕਾ ਨਿਭਾ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਹਟਾ ਕੇ ਉਥੇ ਹਰਪਾਲ ਚੀਮਾ ਨੂੰ ਲਗਾ ਕੇ ਉਸ ਨੇ ਸੱਚ ਪੁੱਛੋ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਬਰੇਕਾਂ ਲਗਾ ਦਿਤੀਆਂ ਹਨ। 

ਇ  ਕ ਗੱਲ ਤਾਂ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਆਮ ਅਦਮੀ ਪਾਰਟੀ ਇਕ ਜ਼ਬਰਦਸਤ ਸਮਾਜੀ ਸੰਘਰਸ਼ ਵਿਚੋਂ ਪੈਦਾ ਹੋਈ ਸੀ ਤੇ ਦੇਸ਼ ਵਿਦੇਸ ਤੋਂ ਲੋਕ ਆਪ ਮੁਹਾਰੇ ਇਸ ਨਾਲ ਆ ਕੇ ਜੁੜੇ ਸਨ। ਇਹ ਵੀ ਸਪੱਸ਼ਟ ਹੀ ਹੈ ਕਿ ਦੇਸ਼ ਦੀਆਂ ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਨੂੰ ਅੱਜ ਅਪਣੇ ਛੋਟੇ-ਛੋਟੇ ਜਲਸੇ ਜਲੂਸਾਂ ਲਈ ਯੁਵਕ ਵਲੰਟੀਅਰ ਨਹੀਂ ਮਿਲਦੇ, ਸਗੋਂ ਇਹ ਸੱਭ ਦਿਹਾੜੀ ਉਤੇ ਲਿਆਉਣੇ ਪੈਂਦੇ ਸਨ। ਇਹ ਕੇਵਲ ਆਮ ਆਦਮੀ ਪਾਰਟੀ ਸੀ ਜਿਸ ਨੂੰ ਇਨ੍ਹਾਂ ਵਲੰਟੀਅਰਾਂ ਦੀ ਕੋਈ ਕਮੀ ਨਹੀਂ ਰਹੀ। ਦੂਜੇ ਪਾਸੇ ਵੇਖਿਆ ਇਹ ਵੀ ਗਿਆ ਹੈ ਕਿ ਕਈ ਵਾਰੀ ਬੜੀ ਆਸਾਨੀ ਨਾਲ ਮਿਲੀ ਕਿਸੇ ਸ਼ੋਹਰਤ ਨੂੰ ਪਚਾਇਆ ਨਹੀਂ ਜਾ ਸਕਦਾ।

Sukhpal KhairaSukhpal Khaira

ਕੁੱਝ ਇਸੇ ਤਰ੍ਹਾਂ ਦੀ ਹਾਲਤ ਇਸ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੈ। ਬਾਬਾ ਅੰਨਾ ਹਜ਼ਾਰੇ ਦੇ ਲੋਕਪਾਲ ਪੱਖੀ ਤੇ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਵਿਚੋਂ ਨਿਕਲੀ ਇਸ ਪਾਰਟੀ ਨੂੰ ਲੋਕਾਂ ਨੇ ਸਿਰ ਅੱਖਾਂ ਉਤੇ ਬਿਠਾ ਲਿਆ। ਪਰ ਪੰਜ ਸਾਲ ਪਹਿਲਾਂ ਜਿਸ ਸਿਆਸੀ ਪਾਰਟੀ ਦਾ ਮੁੱਢ ਬੱਝਾ ਸੀ, ਅੱਜ ਉਹ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਦੇਸ਼ ਦੀ ਰਾਜਧਾਨੀ ਦਿੱਲੀ ਤੇ ਪੰਜਾਬ ਤੋਂ ਅੱਗੇ ਕਿਉਂ ਨਹੀਂ ਤੁਰ ਸਕੀ? ਦੋ ਰਾਵਾਂ ਨਹੀਂ, ਕੇਜਰੀਵਾਲ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਪੂਰੇ ਦੇਸ਼ ਵਿਚ ਅਪਣੀ ਪਾਰਟੀ ਦੇ ਉਮੀਦਵਾਰ ਖੜੇ ਕਰ ਦਿਤੇ। ਖ਼ੁਦ ਉਹ ਨਰਿੰਦਰ ਮੋਦੀ ਵਿਰੁਧ ਚੋਣ ਮੈਦਾਨ ਵਿਚ ਉਤਰਿਆ।

ਨਤੀਜਿਆਂ ਨੇ ਕੀ ਸਾਬਤ ਕੀਤਾ? ਲੋਕ ਸਭਾ ਦੀਆਂ 545 ਸੀਟਾਂ ਵਿਚੋਂ ਉਸ ਦੇ ਪੱਲੇ ਸਿਰਫ਼ ਚਾਰ ਸੀਟਾਂ ਪਈਆਂ ਤੇ ਉਹ ਵੀ ਪੰਜਾਬ ਤੋਂ। ਜੇ ਕਿਸੇ ਹੋਰ ਸੂਬੇ ਤੋਂ ਉਸ ਦੀ ਝੋਲੀ ਇਕ ਵੀ ਸੀਟ ਨਹੀਂ ਪਈ ਅਤੇ ਉਹ ਖ਼ੁਦ ਵੀ ਹਾਰ ਗਿਆ ਤਾਂ ਇਸ ਦੇ ਕੀ ਕਾਰਨ ਸਨ? ਕੀ ਕੇਜਰੀਵਾਲ ਅਤੇ ਉਸ ਦੀ ਹਾਈ ਕਮਾਂਡ ਨੇ ਇਨ੍ਹਾਂ ਕਾਰਨਾਂ ਨੂੰ ਘੋਖਿਆ ਜਾਂਚਿਆ ਹੈ? ਸ਼ਾਇਦ ਨਹੀਂ? ਵੱਡਾ ਕਾਰਨ ਉਸ ਦਾ ਅਪਣਾ ਹਉਮੈ ਭਰਿਆ ਪ੍ਰਤੀਬਿੰਬ ਹੈ। ਉਸ ਦੀਆਂ ਨਜ਼ਰਾਂ ਵਿਚ ਉਸ ਜਿੰਨਾ ਹੋਰ ਕੋਈ ਸਿਆਣਾ ਹੈ ਹੀ ਨਹੀਂ। ਇਸੇ ਲਈ ਉਸ ਨੇ ਪਹਿਲੇ ਦਿਨ ਤੋਂ ਮਨਮਰਜ਼ੀ ਦੇ ਫ਼ੈਸਲੇ ਲੈਣੇ ਸ਼ੁਰੂ ਕਰ ਦਿਤੇ।

ਹਾਲਾਂਕਿ ਲੋਕਰਾਜ ਮੁਤਾਬਕ ਸੱਭ ਸਿਆਸੀ ਫ਼ੈਸਲੇ ਜੇ ਆਪਸੀ ਸਲਾਹ ਮੁਤਾਬਕ ਲਏ ਜਾਣ ਤਾਂ ਉਨ੍ਹਾਂ ਦੇ ਨਤੀਜੇ ਹਮੇਸ਼ਾ ਉਸਾਰੂ ਨਿਕਲਦੇ ਹਨ। ਹਿੰਦੁਸਤਾਨ ਦਾ ਹੋਰ ਕੋਈ ਮੁੱਖ ਮੰਤਰੀ ਏਨਾ ਵਾਦ-ਵਿਵਾਦੀ ਨਹੀਂ ਰਿਹਾ ਜਿੰਨਾ ਕੇਜਰੀਵਾਲ ਸਾਬਤ ਹੋ ਰਿਹਾ ਹੈ। ਦਿੱਲੀ ਦਾ ਦੂਜੀ ਵਾਰ ਮੁੱਖ ਮੰਤਰੀ ਬਣਨ ਉਤੇ ਇਕ ਪਾਸੇ ਉਸ ਦੀ ਲੜਾਈ ਕੇਂਦਰ ਤੇ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਹੀ। ਦੂਜੇ ਪਾਸੇ ਉਦੋਂ ਤੋਂ ਲੈ ਕੇ ਉਸ ਦੀ ਲੜਾਈ ਦਿੱਲੀ ਦੇ ਉਪ ਰਾਜਪਾਲਾਂ ਨਾਲ ਰਹੀ ਹੈ। ਪਹਿਲਾਂ ਨਵਾਬ ਜੰਗ ਨਾਲ ਸੀ ਤੇ ਹੁਣ ਅਨਿਲ ਬੈਜਲ ਨਾਲ।

ਹਾਲਾਂਕਿ ਇਕ ਗੱਲ ਸਮਝਣ ਵਾਲੀ ਹੈ ਕਿ ਜੋ ਕੁੱਝ ਇਹ ਉਪ ਰਾਜਪਾਲ ਕਹਿੰਦੇ ਹਨ ਉਹ ਤਾਂ ਅੱਗੋਂ ਕੇਂਦਰ ਦੇ ਹੁਕਮਾਂ ਦੇ ਬੱਝੇ ਹੋਏ ਹਨ। ਦੂਜੀ ਗੱਲ ਦਿੱਲੀ ਅਜੇ ਪੂਰਾ ਸੂਬਾ ਨਹੀਂ, ਇਸ ਲਈ ਇਸ ਦੀਆਂ ਕੁੱਝ ਸੀਮਾਵਾਂ ਹਨ। ਕੇਜਰੀਵਾਲ ਤੋਂ ਪਹਿਲਾਂ ਦਿੱਲੀ ਦੇ ਕਈ ਮੁੱਖ ਮੰਤਰੀ ਰਹੇ ਹਨ। ਸ਼ੀਲਾ ਦੀਕਸ਼ਤ ਕਾਂਗਰਸ ਦੀ ਮੁੱਖ ਮੰਤਰੀ ਰਹੀ ਹੈ। ਜੇ ਉਹ ਸਾਰੇ ਮੁੱਖ ਮੰਤਰੀ ਮੌਜੂਦਾ ਬੰਦਸ਼ਾਂ ਨੂੰ ਧਿਆਨ ਵਿਚ ਰਖਦੇ ਹੋਏ ਅਪਣੇ ਕੰਮ ਕਰਦੇ ਰਹੇ ਹਨ ਤਾਂ ਫਿਰ ਕੇਜਰੀਵਾਲ ਨੂੰ ਖ਼ਾਹ-ਮਖ਼ਾਹ ਕੇਂਦਰ ਨਾਲ ਇੱਟ ਖੜੱਕਾ ਲੈਣ ਦੀ ਕੀ ਜ਼ਰੂਰਤ ਹੈ?

Arvind KejriwalArvind Kejriwal

ਕਿਉਂ ਉਹ ਅਪਣਾ ਅਕਸ ਖ਼ਾਹ-ਮਖ਼ਾਹ ਇਕ ਲੜਾਕੇ, ਜ਼ਿੱਦੀ ਅਤੇ ਫ਼ਟ ਧਰਨੇ ਤੇ ਹੜਤਾਲ ਉਤੇ ਬੈਠ ਜਾਣ ਵਾਲੇ ਮੁੱਖ ਮੰਤਰੀ ਦੇ ਤੌਰ 'ਤੇ ਉਭਾਰ ਕੇ ਖੱਜਲ-ਖੁਆਰ ਹੋ ਰਹੇ ਹਨ। ਪ੍ਰਣਾਲੀ ਕੋਈ ਵੀ ਹੋਵੇ, ਲੋਕਰਾਜੀ ਜਾਂ ਤਾਨਾਸ਼ਾਹੀ ਉਹ ਵੀ ਇਕ ਢੰਗ-ਤਰੀਕੇ ਨਾਲ ਚਲਦੀ ਹੈ। ਹੁਣ ਪਾਰਟੀ ਵਲ ਆ ਜਾਉ। ਜੇ ਹੁਣ ਤਕ ਲੋਕ ਸਭਾ ਤੇ ਪੰਜਾਬ ਵਿਧਾਨ ਸਭਾ ਵਿਚੋਂ ਉਸ ਦੇ ਪੱਲੇ ਖ਼ੈਰ ਪੰਜਾਬ ਦੇ ਲੋਕਾਂ ਨੇ ਪਾਈ ਹੈ ਤਾਂ ਫਿਰ ਕੀ ਉਸ ਨੂੰ ਪੰਜਾਬ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ ਤੇ ਦੂਜਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੂੰ ਵਧੇਰੇ ਭਰੋਸੇ ਵਿਚ ਨਹੀਂ ਲੈਣਾ ਚਾਹੀਦਾ?

ਨਹੀਂ ਉਸ ਨੂੰ ਲਗਦੈ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਇਆ ਜਾ ਸਕਦਾ ਹੈ ਜੋ ਪਹਿਲੇ ਦਿਨੋਂ ਹੀ ਸੰਭਵ ਨਹੀਂ ਹੋ ਸਕਿਆ। ਇਸੇ ਲਈ ਜਿਸ ਪਾਰਟੀ ਦੇ ਪੈਰ ਪੰਜਾਬ ਵਿਚ ਲੱਗ ਰਹੇ ਸਨ, ਉਨ੍ਹਾਂ ਨੂੰ ਖ਼ੁਦ ਹੀ ਉਖਾੜਨ ਉਤੇ ਬਜ਼ਿੱਦ ਹੋ ਗਿਆ ਹੈ। ਜੇ ਉਸ ਨੂੰ ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਘੁੱਗੀ ਅਤੇ ਹੁਣ ਸੁਖਪਾਲ ਸਿੰਘ ਖਹਿਰਾ ਵਰਗਿਆਂ ਉਤੇ ਭਰੋਸਾ ਨਹੀਂ ਤਾਂ ਫਿਰ ਭਰੋਸਾ ਕਿਸ ਉਤੇ ਹੈ? ਕੇਜਰੀਵਾਲ ਨੇ ਇਨ੍ਹਾਂ ਨੂੰ ਝੱਟ ਪਾਰਟੀ ਵਿਚੋਂ ਬਾਹਰ ਦਾ ਰਾਹ ਵਿਖਾ ਦਿਤਾ।

ਵਿਰੋਧੀ ਧਿਰ ਦੀ ਚੰਗੀ ਭਲੀ ਭੂਮਿਕਾ ਨਿਭਾ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਹਟਾ ਕੇ ਉਥੇ ਹਰਪਾਲ ਚੀਮਾ ਨੂੰ ਲਗਾ ਕੇ ਉਸ ਨੇ ਸੱਚ ਪੁੱਛੋ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਬਰੇਕਾਂ ਲਗਾ ਦਿਤੀਆਂ ਹਨ। ਪੂਰੀ ਗੱਲ ਸਮਝਣ ਲਈ ਪਿਛੋਕੜ ਉਤੇ ਇਕ ਤਰਦੀ ਜਿਹੀ ਝਾਤ ਮਾਰਨੀ ਪਵੇਗੀ। ਪਹਿਲੀ ਗੱਲ, ਲੋਕ ਸਭਾ ਚੋਣਾਂ ਵਿਚ ਜਦੋਂ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰ ਕੇ ਪ੍ਰਵਾਸੀਆਂ ਵਲੋਂ ਬੜਾ ਭਰਪੂਰ ਹੁੰਗਾਰਾ ਦਿਤਾ ਜਾ ਰਿਹਾ ਸੀ ਤਾਂ ਪੰਜਾਬ ਭੇਜੇ ਅਪਣੇ ਹੱਥਠੋਕਿਆਂ ਦੇ ਕਹਿਣ ਉਤੇ ਸੁੱਚਾ ਸਿੰਘ ਛੋਟੇਪੁਰ ਵਰਗੇ ਮੋਹਤਬਰ ਲੀਡਰ ਨੂੰ ਹਟਾਉਣ ਦੀ ਕੀ ਤੁਕ ਸੀ? ਦੂਜੀ ਗੱਲ, ਹਰ ਧਰਤੀ ਦੀ ਅਪਣੀ ਕਲਚਰ ਹੁੰਦੀ ਹੈ।

ਪੰਜਾਬ ਦੀ ਸਿਆਸੀ ਕਲਚਰ ਮੋਟੇ ਤੌਰ ਉਤੇ ਦੂਜੇ ਸੂਬਿਆਂ ਨਾਲੋਂ ਵਖਰੀ ਹੈ। ਪੰਜਾਬ ਦੇ ਲੋਕਾਂ ਨੂੰ ਬਾਹਰੋਂ ਭੇਜੇ ਗਏ ਬੰਦਿਆਂ ਨਾਲ ਨਹੀਂ ਚਲਾਇਆ ਜਾ ਸਕਦਾ, ਇਸ ਨਾਲ ਇਸ ਦੀ ਅਪਣੀ ਧਰਤੀ ਦੇ ਜਾਏ ਹੀ ਚੰਗੀ ਤਰ੍ਹਾਂ ਸਿੱਝ ਸਕਦੇ ਹਨ। ਕੇਜਰੀਵਾਲ ਨੇ ਛੋਟੇਪੁਰ, ਸੁਖਪਾਲ ਖਹਿਰਾ ਨੂੰ ਹਟਾਉਣ ਲਗਿਆਂ ਸ਼ਾਇਦ ਹੀ ਪੰਜਾਬ ਦੀ ਲੀਡਰਸ਼ਿਪ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਹੋਵੇ। ਜੇ ਨਹੀਂ ਕੀਤਾ ਤਾਂ ਇਸੇ ਦਾ ਹੀ ਨਤੀਜਾ ਨਿਕਲਿਆ ਹੈ ਕਿ ਸੁਖਪਾਲ ਖਹਿਰਾ ਨੇ ਹੁਣੇ ਜਿਹੇ ਬਠਿੰਡਾ ਵਿਚ ਪਾਰਟੀ ਕਨਵੈਨਸ਼ਨ ਕਰ ਕੇ ਕੇਜਰੀਵਾਲ ਅਤੇ ਉਸ ਦੇ ਨੇੜਲਿਆਂ ਨੂੰ ਦਿਨੇ ਹੀ ਤਾਰੇ ਵਿਖਾ ਦਿਤੇ ਹਨ।

Arvind Kejriwal And Sukhpal KhairaArvind Kejriwal And Sukhpal Khaira

ਪੰਜਾਬ ਦੇ ਵੀਹਾਂ ਵਿਚੋਂ ਛੇ ਵਿਧਾਇਕ ਖਹਿਰਾ ਨਾਲ ਜਾ ਖੜੇ ਹਨ ਤੇ ਸਤਵਾਂ ਖਹਿਰਾ ਖ਼ੁਦ ਹੈ। ਕੱਲ ਨੂੰ ਇਸ ਟੁੱਟ ਭੱਜ ਵਿਚ ਹੋਰ ਵੀ ਵਾਧਾ-ਘਾਟਾ ਹੋ ਸਕਦਾ ਹੈ ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਥੋੜੇ ਸਮੇਂ ਦੇ ਵਿਚ-ਵਿਚ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਵਿਚ ਅਪਣਾ ਨੇਤਾ ਦੂਜੀ ਵਾਰ ਬਦਲਣ ਦੀ ਲੋੜ ਕਿਉਂ ਪੈ ਗਈ? ਹਾਂ, ਜੇ ਪਾਰਟੀ ਹਾਈ ਕਮਾਂਡ ਨੂੰ ਕੋਈ ਸ਼ੱਕ ਸੀ ਤਾਂ ਖਹਿਰਾ ਨੂੰ ਬੁਲਾ ਕੇ ਪੁਛਿਆ ਜਾ ਸਕਦਾ ਸੀ। ਉਹ ਪਾਰਟੀ ਨੂੰ ਜਵਾਬਦੇਹ ਸੀ। ਉਸ ਨੂੰ ਇਕ ਸੁਨੇਹੇ ਰਾਹੀਂ ਇਸ ਅਹੁਦੇ ਤੋਂ ਲਾਂਭੇ ਕਰ ਦੇਣਾ ਪਾਰਟੀ ਨੂੰ ਨੁਕਰੇ ਲਾਉਣ ਵਾਲੀ ਗੱਲ ਹੈ।

ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਾਲੀ ਸੀਟ ਲੈਣ ਦੇ ਲਾਲੇ ਪੈ ਗਏ ਹਨ। ਅਕਾਲੀ ਦਲ ਇਸ ਖੇਡ ਨੂੰ ਸ਼ਹਿ ਲਗਾ ਕੇ ਵੇਖ ਰਿਹਾ ਹੈ। ਕੁੱਲ ਮਿਲਾ ਕੇ ਇਸ ਦਾ ਸਿੱਟਾ ਕੀ ਨਿਕਲ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਇਸ ਪਾਰਟੀ ਦੇ ਪੈਰਾਂ ਥੱਲੇ ਹੱਥ ਦਿੰਦੇ ਸਨ, ਅੱਜ ਹੌਲੀ-ਹੌਲੀ ਦੂਰ ਹੋਣੇ ਸ਼ੁਰੂ ਹੋ ਗਏ ਹਨ। ਕੇਜਰੀਵਾਲ ਨੇ ਬੈਠੇ ਬਿਠਾਏ, ਬਿਨਾਂ ਭਵਿੱਖ ਵੇਖਿਆਂ ਪਾਰਟੀ ਦੇ ਪੈਰਾਂ ਉਤੇ ਕੁਹਾੜਾ ਚਲਾ ਦਿਤਾ ਹੈ। 
ਉਂਜ ਤਾਂ ਦੇਸ਼ ਦੀਆਂ ਸੱਭ ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਵਿਚ ਚਾਪਲੂਸੀ ਕਲਚਰ ਹੌਲੀ-ਹੌਲੀ ਪਨਪਣ ਲੱਗ ਹੀ ਪਿਆ ਹੈ,

ਜੋ ਇਸ ਦੇ ਨਿਘਾਰ ਅਤੇ ਬਦਨਾਮੀ ਦਾ ਵੱਡਾ ਕਾਰਨ ਬਣਦਾ ਹੈ। ਜਿੰਨੀ ਤੇਜ਼ੀ ਨਾਲ ਇਹ ਚਾਪਲੂਸੀ ਕਲਚਰ ਆਮ ਆਦਮੀ ਪਾਰਟੀ ਵਿਚ ਪੈਦਾ ਹੋਇਆ ਤੇ ਵਧੀ ਫੁਲਿਆ ਹੈ, ਏਨਾ ਸ਼ਾਇਦ ਹੀ ਕਿਸੇ ਹੋਰ ਸਿਆਸੀ ਪਾਰਟੀ ਵਿਚ ਹੋਵੇ। ਕੇਜਰੀਵਾਲ ਨੂੰ ਪਹਿਲੇ ਦਿਨ ਤੋਂ ਹੀ ਇਹੋ ਜਿਹੀ ਚਾਪਲੂਸੀ ਕਚਲਰ ਦਾ ਸਵਾਦ ਪੈਦਾ ਹੋ ਗਿਆ ਸੀ। ਇਕ ਤਾਂ ਉਹ ਲੋੜੋਂ ਵੱਧ ਬੜਬੋਲਾ ਹੋਣ ਕਰ ਕੇ ਸੁਰਖ਼ੀਆਂ ਵਿਚ ਰਹਿਣ ਦਾ ਆਦੀ ਹੋ ਗਿਆ ਹੈ।

ਦੂਜਾ ਉਸ ਦੇ ਆਲੇ-ਦੁਆਲੇ ਵੀ ਬੇਹਿਸਾਬੇ ਜੀ ਹਜ਼ੂਰੀਏ ਪੈਦਾ ਹੋ ਗਏ ਹਨ  ਕਿ ਉਸ ਨੂੰ ਲਗਦਾ ਹੈ ਕਿ ਉਸ ਨੇ ਜੋ ਫ਼ੈਸਲਾ ਲਿਆ ਹੈ, ਉਹ ਪੱਥਰ ਉਤੇ ਲੀਕ ਹੈ। ਇਕ ਗੱਲ ਅਰਵਿੰਦ ਕੇਜਰੀਵਾਲ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਿਆਸੀ ਪਾਰਟੀ ਕੋਈ ਕਿਸੇ ਦੀ ਨਿਜੀ ਮਲਕੀਅਤ ਨਹੀਂ ਹੁੰਦੀ। ਇਹ ਲੋਕਾਂ ਦੀ ਹੁੰਦੀ ਹੈ ਅਤੇ ਲੋਕਾਂ ਵਾਸਤੇ ਹੀ ਹੁੰਦੀ ਹੈ। ਇਤਿਹਾਸ ਨੇ ਹਮੇਸ਼ਾ ਉਨ੍ਹਾਂ ਨੂੰ ਹੀ ਜਿਊਂਦੇ ਰਖਿਆ ਹੈ, ਜਿਨ੍ਹਾਂ ਨੇ ਨੇਕ ਫ਼ੈਸਲਿਆਂ ਰਾਹੀਂ ਲੋਕ ਹਿਤਾਂ ਉਤੇ ਪਹਿਰੇ ਦਿਤੇ ਹਨ। ਤਾਨਾਸ਼ਾਹਾਂ ਲਈ ਲੋਕਾਂ ਦੇ ਦਿਲਾਂ ਵਿਚ ਕਦੇ ਮਾਣ-ਸਤਿਕਾਰ ਨਹੀਂ ਹੁੰਦਾ। 

ਸ਼ੰਗਾਰਾ ਸਿੰਘ ਭੁੱਲਰ
ਸੰਪਰਕ : 98141-22870

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement