
ਨਵੇਂ ਸਾਲ ਯਾਨੀ 2020 ਨੂੰ ਜੇ ਤੁਸੀਂ ਅਪਣੀ ਲਾਈਫ ਦਾ ਸਭ ਤੋਂ ਵਧੀਆ ਸਾਲ ਬਣਾਉਣਾ ਚਾਹੁੰਦੇ ਹੋ...
ਨਵੀਂ ਦਿੱਲੀ: ਕਹਿੰਦੇ ਹਨ ਕਿ ਜ਼ਿੰਦਗੀ ਇਕ ਵਾਰ ਹੀ ਮਿਲਦੀ ਹੈ। ਇਸ ਲਈ ਜੋ ਵੀ ਮੌਕਾ ਮਿਲੇ ਉਸ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਅਤੇ ਜ਼ਿੰਦਾਦਿਲ ਹੋ ਕੇ ਜੀਓ। ਪਰ ਨਾਲ ਹੀ ਕੁੱਝ ਅਜਿਹਾ ਵੀ ਕਰੋ ਕਿ ਤੁਹਾਨੂੰ ਕਾਸ਼ ਨਾ ਕਹਿਣਾ ਪਵੇ। ਨਵਾਂ ਸਾਲ ਆਉਣ ਵਾਲਾ ਹੈ ਅਤੇ ਉਸ ਦੇ ਨਾਲ ਹੀ ਆਉਣਗੇ ਨਵੇਂ ਦਿਨ, ਨਵਾਂ ਸਫ਼ਰ ਅਤੇ ਨਵੀਆਂ ਉਮੀਦਾਂ।
Travel ਨਵੇਂ ਸਾਲ ਯਾਨੀ 2020 ਨੂੰ ਜੇ ਤੁਸੀਂ ਅਪਣੀ ਲਾਈਫ ਦਾ ਸਭ ਤੋਂ ਵਧੀਆ ਸਾਲ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁੱਝ ਰੇਜਾਲੂਸ਼ਨ ਯਾਨੀ ਸੰਕਲਪ ਲੈਣੇ ਪੈਣਗੇ। ਜੇ ਤੁਸੀਂ ਖੁਦ ਲਈ ਵਕਤ ਨਹੀਂ ਕਢ ਸਕੇ ਅਤੇ ਨਾ ਹੀ ਕਿਤੇ ਇਕੱਲੇ ਘੁੰਮਣ ਜਾ ਸਕੇ ਹੋ ਤਾਂ ਆਉਣ ਵਾਲੇ ਸਾਲ ਵਿਚ ਸੋਲੋ ਟ੍ਰਿਪ ਪਲਾਨ ਕਰੋ। ਭੁੱਲ ਜਾਓ ਕਿ ਤੁਹਾਡੇ ਨਾਲ ਕੌਣ ਹੈ ਕੌਣ ਨਹੀਂ। ਅਪਣੇ ਲਈ ਸਮਾਂ ਕੱਢੋ ਅਤੇ ਅਨੰਦ ਮਾਣੋ। ਕਿਤੇ ਬਾਹਰ ਇਕੱਲਿਆਂ ਘੁੰਮਣ ਦਾ ਪਲਾਲ ਬਣਾਓ ਅਤੇ ਖੁਦ ਨੂੰ ਟਾਈਮ ਦੋਵੇ।
Travelਬਿਹਤਰ ਹੋਵੇਗਾ ਜੇ ਤੁਸੀਂ ਉਹਨਾਂ ਥਾਵਾਂ ਤੇ ਘੁੰਮਣ ਜਾਓ ਜਿਹਨਾਂ ਨੂੰ ਤੁਸੀਂ ਕਾਫੀ ਵਕਤ ਤੋਂ ਐਕਸਪਲੋਰ ਕਰਨਾ ਚਾਹੁੰਦੇ ਸੀ। ਇਸ ਨਾਲ ਨਾ ਸਿਰਫ ਤੁਹਾਡੇ ਅੰਦਰ ਪਾਜ਼ੀਟਿਵ ਐਨਰਜੀ ਆਵੇਗੀ ਬਲਕਿ ਪ੍ਰਾਡਕਿਟਵਿਟੀ ਵੀ ਵਧੇਗੀ। ਆਮ ਤੌਰ ’ਤੇ ਲੋਕ ਜਦੋਂ ਵੀ ਕਿਤੇ ਘੁੰਮਣ ਜਾਂਦੇ ਹਨ ਤਾਂ ਬਹੁਤ ਸਾਰੀ ਪੈਕਿੰਗ ਕਰ ਲੈਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਇਸ ਦੀ ਵਜ੍ਹਾ ਨਾਲ ਸਹੀ ਤਰੀਕੇ ਨਾਲ ਅਨੰਦ ਵੀ ਨਹੀਂ ਕਰ ਪਾਉਂਦੇ।
Destinationsਇਸ ਲਈ ਜ਼ਰੂਰੀ ਹੈ ਕਿ ਨਵੇਂ ਸਾਲ ਵਿਚ ਤੁਸੀਂ ਟ੍ਰੈਵਲਿੰਗ ਪਲਾਨ ਕਰਦੇ ਸਮੇਂ ਅਪਣੀ ਪੈਕਿੰਗ ਵੀ ਪਲਾਨ ਕਰੋ। ਹਲਕੀ ਪੈਕਿੰਗ ਹੁੰਦੀ ਹੈ ਤਾਂ ਸਫ਼ਰ ਵੀ ਆਸਾਨੀ ਨਾਲ ਕੱਟੇਗਾ। ਅਪਣੇ ਕੰਫਰਟ ਜੋਨ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਨਵੀਆਂ ਥਾਵਾਂ ਐਕਸਪਲੋਰ ਕਰਨ ਤੋਂ ਇਲਾਵਾ ਕੁੱਝ ਵਖਰਾ ਅਤੇ ਕੁਝ ਨਵਾਂ ਵੀ ਕਰੋ। ਕੁੱਝ ਅਜਿਹਾ ਜੋ ਤੁਸੀਂ ਅੱਜ ਤਕ ਨਾ ਕੀਤਾ ਹੋਵੇ। ਫੈਮਿਲੀ ਟ੍ਰਿਪ ਤੇ ਜਾਣ ਦਾ ਪਲਾਨ ਹੈ ਤਾਂ ਸੋਸ਼ਲ ਮੀਡੀਆ ਅਤੇ ਗੈਜੇਟਸ ਤੋਂ ਦੂਰੀ ਬਣਾ ਕੇ ਰੱਖੋ।
Destinations ਇਹਨਾਂ ਸਾਰਿਆਂ ਦੇ ਨਾਲ ਤੁਸੀਂ ਅਪਣੀ ਫੈਮਿਲੀ ਮੈਂਬਰਸ ਨੂੰ ਨਾ ਤਾਂ ਜ਼ਿਆਦਾ ਸਮਾਂ ਦੇ ਪਾਉਂਦੇ ਹੋ ਅਤੇ ਨਾ ਹੀ ਸਹੀ ਤਰ੍ਹਾਂ ਨਾਲ ਆਉਟਿੰਗ ਨੂੰ ਇੰਜੁਆਏ ਕਰ ਪਾਉਂਦੇ ਹੋ। ਅੱਜ ਕੱਲ੍ਹ ਲੋਕ ਇੰਟਰਨੈਟ ਅਤੇ ਸਮਾਰਟਫੋਨ ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ। ਜਿਸ ਦੀ ਵਜ੍ਹਾ ਨਾਲ ਉਹ ਅਪਣੇ ਹੀ ਲੋਕਾਂ ਤੋਂ ਦੂਰ ਹੋ ਜਾਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।