ਤੁਸੀਂ ਵੀ ਹੋ ਜਾਓ ਸਾਵਧਾਨ! ਪੰਜਾਬ ਦਾ ਇਹ ਸ਼ਹਿਰ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਜਾਲ ‘ਚ ਫਸਿਆ ਬੁਰਾ
Published : Dec 1, 2019, 12:57 pm IST
Updated : Dec 1, 2019, 1:00 pm IST
SHARE ARTICLE
Travel agent
Travel agent

ਬੇਸ਼ੱਕ ਪੈਸੇ ਖਰਚ ਕਰਕੇ ਪੰਜਾਬੀ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਉਨ੍ਹਾਂ ਦੇ...

ਕਪੂਰਥਲਾ: ਅੱਜ ਕੱਲ੍ਹ ਲੋਕਾਂ ਵਿਚ ਵਿਦੇਸ਼ਾਂ ’ਚ ਜਾਣ ਦਾ ਬਹੁਤ ਜ਼ਿਆਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਲੋਕ ਵਿਦੇਸ਼ ਜਾਣਾ ਬਹੁਤ ਪਸੰਦ ਕਰਦੇ ਹਨ। ਪਰ ਇਸ ਦੇ ਚਲਦੇ ਕੁੱਝ ਲੋਕ ਜਾਅਲੀ ਏਜੰਟਾਂ ਦੇ ਹੱਥੀ ਚੜ੍ਹ ਜਾਂਦੇ ਹਨ। ਜ਼ਿਲੇ 'ਚ ਇਸ ਸਮੇਂ ਵੱਡੇ ਪੱਧਰ 'ਤੇ ਧੋਖੇਬਾਜ਼ (ਨਕਲੀ) ਟਰੈਵਲ ਏਜੰਟ ਆਪਣੇ ਪੈਰ ਜਮਾਈ ਬੈਠੇ ਹਨ ਜੋ ਦਿਨ-ਦਿਹਾੜੇ ਹੀ ਭੋਲੇ-ਭਾਲੇ ਲੋਕਾਂ ਦੀ ਲੁੱਟ ਕਰ ਰਹੇ ਹਨ।

PhotoPhotoਪੰਜਾਬ ਦੇ ਦੋਆਬਾ ਖੇਤਰ ਦੇ ਲੋਕਾਂ 'ਤੇ ਵਿਦੇਸ਼ ਜਾਣ ਦਾ ਭੂਤ ਇਸ ਤਰ੍ਹਾਂ ਸਵਾਰ ਹੈ, ਜਿਸ ਤਰ੍ਹਾਂ ਕਿਸੇ ਲਾੜੇ ਨੂੰ ਵਿਆਹ ਦਾ ਹੋਵੇ। ਬੇਸ਼ੱਕ ਪੈਸੇ ਖਰਚ ਕਰਕੇ ਪੰਜਾਬੀ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਉਨ੍ਹਾਂ ਦੇ ਪੈਸਿਆਂ ਦੀ ਪੂਰੀ ਕੀਮਤ ਵੀ ਕੁਝ ਟਰੈਵਲ ਏਜੰਟ ਨਹੀਂ ਪਾਉਣ ਦੇਣ ਰਹੇ ਹਨ। ਅੱਜ ਦੇ ਸਮੇਂ 'ਚ ਕਪੂਰਥਲਾ ਸ਼ਹਿਰ ਧੋਖੇਬਾਜ਼ ਟਰੈਵਲ ਏਜੰਟਾਂ ਦੇ ਜਾਲ 'ਚ ਬੁਰੀ ਤਰ੍ਹਾਂ ਫਸ ਗਿਆ ਹੈ ਅਤੇ ਪ੍ਰਸ਼ਾਸਨ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ।

PhotoPhoto ਦੋਹਰ ਸ਼ਹਿਰ ਅਤੇ ਕਸਬਿਆਂ 'ਚ ਵੱਡੇ ਪੱਧਰ 'ਤੇ ਦਫਤਰ ਖੋਲ੍ਹੀ ਬੈਠੇ ਕਈ ਟਰੈਵਲ ਏਜੰਟਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਬਿਨਾਂ ਰਜਿਸਟਰੇਸ਼ਨ ਵਾਲੇ ਟਰੈਵਲ ਏਜੰਟ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਬੇਰੋਕ ਟੋਕ ਕੰਮ ਕਰ ਰਹੇ ਹਨ ਅਤੇ ਇਨ੍ਹਾਂ 'ਤੇ ਰਾਜਨੀਤਕ ਲੋਕਾਂ ਦਾ ਵੀ ਹੱਥ ਹੈ । ਜਿਸ ਕਾਰਨ ਇਹ ਕਥਿਤ ਟਰੈਵਲ ਏਜੰਟ ਲੋਕਾਂ ਦੇ ਨਾਲ ਸ਼ਰੇਆਮ ਠੱਗੀਆਂ ਮਾਰ ਰਹੇ ਹਨ ਅਤੇ ਵਿਦੇਸ਼ਾਂ ਨੂੰ ਭੇਜਣ ਦਾ ਝਾਂਸਾ ਦੇ ਰਹੇ ਹਨ।

PhotoPhoto ਕਥਿਤ ਨਕਲੀ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਣ ਦੇ ਲਈ ਚਾਹੇ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਇਕ ਮੁਹਿੰਮ ਚਲਾਈ ਸੀ ਪਰ ਉਕਤ ਮੁਹਿੰਮ ਵਿਚਕਾਰ ਹੀ ਲਟਕ ਕੇ ਰਹਿ ਗਈ ਕਿਉਂਕਿ ਸਰਕਾਰ ਇਕ ਵਾਰ ਫਰਮਾਨ ਜਾਰੀ ਕਰਨ ਤੋਂ ਬਾਅਦ ਕਥਿਤ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਕਾਰਵਾਈ ਕਰਨੀ ਭੁੱਲ ਗਈ। ਸਰਕਾਰ ਨੇ ਜਿਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਸੁਣਾਇਆ ਸੀ ਉਕਤ ਅਧਿਕਾਰੀ ਵੀ ਕਥਿਤ ਟਰੈਵਲ ਏਜੰਟਾਂ ਦੇ ਨਾਲ ਸੈਟਿੰਗ ਕਰ ਕੇ ਬੈਠ ਜਾਂਦੇ ਹਨ ਜਦਕਿ ਸਹੀ ਤਰੀਕੇ ਨਾਲ ਰਜਿਸਟਰੇਸ਼ਨ ਕਰਵਾ ਕੇ ਆਪਣਾ ਰੋਜ਼ਗਾਰ ਚਲਾਉਣ ਵਾਲੇ ਟਰੈਵਲ ਏਜੰਟ ਫਰਜ਼ੀ ਏਜੰਟਾਂ ਨਾਲ ਤਾਂ ਬਹੁਤ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।

PhotoPhotoਕਿਉਂਕਿ ਜ਼ਿਲੇ 'ਚ ਬਿਨਾਂ ਰਜਿਸਟਰੇਸ਼ਨ ਵਾਲੇ ਬਹੁਤ ਗਿਣਤੀ ਵਾਲੇ ਟਰੈਵਲ ਏਜੰਟ ਹਨ ਜੋ ਸਰਕਾਰ ਵੱਲੋਂ ਜਾਰੀ ਹੁਕਮਾਂ ਦਾ ਪਾਲਣ ਨਹੀਂ ਕਰ ਰਹੇ ਤੇ ਗੈਰ ਕਾਨੂੰਨੀ ਢੰਗ ਨਾਲ ਆਪਣੇ ਦਫਤਰ ਚਲਾ ਰਹੇ ਹਨ। ਦਫਤਰ ਅਸਲੀ ਖੋਲ੍ਹ ਕੇ ਬੈਠੇ ਨਕਲੀ ਟਰੈਵਲ ਏਜੰਟ ਦੇ ਝਾਂਸੇ 'ਚ ਆ ਕੇ ਬੇਰੋਜ਼ਗਾਰ ਨੌਜਵਾਨ ਸਭ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਜਿਸ ਦੇ ਘਰ ਦੀ ਸਮੱਸਿਆਵਾਂ ਨੂੰ ਦੇਖਦੇ ਹੋਏ ਟਰੈਵਲ ਏਜੰਟ ਸ਼ਰੇਆਮ ਲੁੱਟ ਕਰ ਰਹੇ ਹਨ।

MoneyMoney ਉਂਝ ਤਾਂ ਪੰਜਾਬ ਦੇ ਹਰ ਕੋਨੇ 'ਚ ਸਰਕਾਰੀ ਕਮੀਆਂ ਦਾ ਸ਼ਿਕਾਰ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ ਪਰ ਦੋਆਬਾ ਖੇਤਰ ਦੇ ਹਜ਼ਾਰਾਂ ਨੌਜਵਾਨ ਵਿਦੇਸ਼ਾਂ ਨੂੰ ਜਾ ਚੁੱਕੇ ਹਨ ਕਿਉਂਕਿ ਪੰਜਾਬ 'ਚ ਰੋਜ਼ਗਾਰ ਹੀ ਨਹੀਂ ਮਿਲ ਰਿਹਾ। ਇਥੇ ਇਹ ਸਭ ਦੱਸਣਾ ਵੀ ਜ਼ਰੂਰੀ ਹੈ ਕਿ ਜ਼ਿਲਾ ਕਪੂਰਥਲਾ 'ਚ ਵੱਡੇ ਪੱਧਰ 'ਤੇ ਕਈ ਨਕਲੀ ਟਰੈਵਲ ਏਜੰਟਾਂ ਦੀ ਭਰਮਾਰ ਹੈ ਜੋ ਇਥੋਂ ਦੇ ਸਹੀ ਟਰੈਵਲ ਏਜੰਟਾਂ ਦੇ ਕੰਮ ਨੂੰ ਪ੍ਰਭਾਵਿਤ ਕਰ ਰਹੇ ਹਨ, ਉਥੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਨਾਲ ਠੱਗੀਆਂ ਵੀ ਮਾਰ ਰਹੇ ਹਨ।

VisaVisaਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਸ਼ਿਕੰਜਾ ਕੱਸਣ 'ਚ ਨਾਕਾਮ ਸਾਬਿਤ ਹੋ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਇਸ ਤਰ੍ਹਾਂ ਦੇ ਕਥਿਤ ਟਰੈਵਲ ਏਜੰਟਾਂ ਦੇ ਖਿਲਾਫ ਮੁਹਿੰਮ ਚਲਾਵੇ ਜੋ ਘਰ 'ਚ ਹੀ ਬੈਠ ਕੇ ਕਥਿਤ ਟਰੈਵਲ ਏਜੰਟੀ ਕਰ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਜ਼ਿਲੇ ਦੇ ਸਮੂਹ ਐੱਸ. ਡੀ. ਐੱਮਜ਼ ਨੂੰ ਆਪਣੇ-ਆਪਣੇ ਸਬ ਡਿਵੀਜ਼ਨਾਂ 'ਚ ਬਿਨਾਂ ਰਜਿਸਟਰੇਸ਼ਨ ਕਰਵਾਏ ਅਤੇ ਪ੍ਰਸ਼ਾਸਨ ਤੋਂ ਬਿਨਾਂ ਲਾਇਸੈਂਸ ਲਏ ਕੰਮ ਕਰਨ ਵਾਲੇ ਏਜੰਟਾਂ ਦੇ ਦਫਤਰਾਂ ਦੀ ਜਾਂਚ ਕਰਨ ਦੇ ਹੁਕਮ ਪਹਿਲਾਂ ਹੀ ਦਿੱਤੇ ਗਏ ਹਨ।

ਜਾਂਚ 'ਚ ਜਿਸਦੇ ਕੋਲ ਲਾਇਸੈਂਸ ਨਹੀਂ ਹੋਵੇਗਾ ਉਸਦੇ ਵਿਰੁੱਧ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ। ਇਸ ਦੇ ਇਲਾਵਾ ਬਿਨਾਂ ਰਜਿਟਰੇਸ਼ਨ ਦੇ ਚੱਲ ਰਹੇ ਦਫਤਰਾਂ ਨੂੰ ਸੀਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਿਨਾਂ ਰਜਿਸਟਰੇਸ਼ਨ ਕਰਵਾਏ ਕੋਈ ਵੀ ਟਰੈਵਲ ਏਜੰਟ ਕੰਮ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਟਰੈਵਲ ਏਜੰਟ ਹੀ ਨਹੀਂ ਟਿਕਟਿੰਗ ਸੇਲ ਏਜੰਟ, ਆਈਲੈੱਟਸ ਦੇ ਕੋਚਿੰਗ ਸੈਂਟਰਾਂ ਦੇ ਲਈ ਵੀ ਲਾਇਸੈਂਸ ਜ਼ਰੂਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement