
ਆਪਣੇ 11 ਗੀਤਾਂ ਰਾਹੀਂ ਪੇਸ਼ ਕਰਨਗੇ ਪੰਜਾਬੀਆਂ ਦੇ ਸੰਘਰਸ਼ੀ ਜਜ਼ਬੇ ਦੀ ਕਹਾਣੀ
ਨਵੀਂ ਦਿੱਲੀ: ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ ਦਾ ਧਰਨਾ 29ਵੇਂ ਦਿਨ ਵਿਚ ਦਾਖਲ ਹੋਣ ਜਾ ਰਿਹਾ ਹੈ। ਇਹ ਧਰਨਾ ਹੁਣ ਵੱਖ-ਵੱਖ ਵੰਨਗੀਆਂ ਨਾਲ ਲਿਬਰੇਜ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣ ਗਿਆ ਹੈ। ਇੱਥੇ ਇਕ ਪਾਸੇ ਜਿੱਥੇ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਦਾ ਇਕੱਠੇ ਇਕ ਵਿਸ਼ਾਲ ਪਿੰਡ ਦਾ ਰੂਪ ਧਾਰ ਚੁਕਿਆ ਹੈ ਉਥੇ ਹੀ ਇੱਥੇ ਵੱਖ ਵੱਖ ਕਲਾਕਾਰਾਂ, ਗਾਇਕਾਂ ਅਤੇ ਫਿਲਮੀ ਸਿਤਾਇਆਂ ਸਮੇਤ ਹਰ ਭਾਂਤ ਦੇ ਰੰਗ-ਕਰਮੀ ਆਪਣੀਆਂ ਕਲਾਵਾਂ ਬਖੇਰ ਰਹੇ ਹਨ।
Satinder Sirtaj
ਖਾਸ ਕਰ ਕੇ ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਵਲੋਂ ਇਸ ਨੂੰ ਵਿਲੱਖਣ ਰੰਗ ਦਿੱਤਾ ਜਾ ਰਿਹਾ ਹੈ। ਇੱਥੇ ਪਹੁੰਚ ਰਹੇ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਸੰਘਰਸ਼ੀ ਯੋਧਿਆਂ ਦੀ ਹੌਂਸਲਾ-ਅਫਜਾਈ ਵਧਾਉਣ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਹਾਲ ਹੀ 'ਚ ਪੰਜਾਬੀ ਸੰਗੀਤ ਜਗਤ ਦੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ।
Satinder Sirtaj
ਸਤਿੰਦਰ ਸਰਤਾਜ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ 'ਤਹਿਰੀਕ' ਲੈ ਕੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ। ਹਾਲ ਹੀ 'ਚ ਸਤਿੰਦਰ ਸਰਤਾਜ ਨੇ ਆਪਣੀ ਐਲਬਮ 'ਤਹਿਰੀਕ' ਦੀ ਫਰਸਟ ਲੁੱਕ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ।
Satinder Sirtaj
ਉਨ੍ਹਾਂ ਨੇ ਐਲਬਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦਿਆਂ ਲਿਖਿਆ ਹੈ, '#Tehreek #ਤਹਿਰੀਕ #Album #ComingSoon..। ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਜ਼ਰੀਏ ਇਕ ਸਜਦਾ!'
Satinder Sartaj
ਕਾਬਲੇਗੌਰ ਹੈ ਕਿ ਕਿਸਾਨੀ ਧਰਨੇ ਦੀ ਵਿਲੱਖਣਤਾ ਤੋਂ ਪ੍ਰਭਾਵਿਤ ਹੋ ਕੇ ਸਤਿੰਦਰ ਸਰਤਾਜ ਨੇ ਪੰਜਾਬੀਆਂ ਦੇ ਜਜ਼ਬੇ ਤੇ ਹੌਂਸਲੇ ਨੂੰ ਆਪਣੀ ਕਲਮ ਅਤੇ ਆਵਾਜ਼ ਰਾਹੀਂ ਬਿਆਨ ਕਰਨ ਦਾ ਐਲਾਨ ਕੀਤਾ ਹੈ। 'ਤਹਿਰੀਕ' ਨਾਮ ਦੀ ਇਸ ਐਲਬਮ 'ਚ ਕੁਲ 11 ਗੀਤ ਹੋਣਗੇ।