'ਜ਼ਫਰਨਾਮਾ' ਮਾਮਲੇ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਸਤਿੰਦਰ ਸਰਤਾਜ ਨੂੰ ਦਿੱਤੀ ਕਲੀਨ ਚਿੱਟ
Published : May 8, 2020, 4:06 pm IST
Updated : May 8, 2020, 4:09 pm IST
SHARE ARTICLE
Photo
Photo

ਹਾਲ ਹੀ ਵਿਚ ਵਿਸਾਖੀ ਦੇ ਦਿਹਾੜੇ 'ਤੇ ਪੰਜਾਬੀ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਵੱਲੋਂ ਧਾਰਮਕ ਗੀਤ 'ਜ਼ਫਰਨਾਮਾ' ਰੀਲੀਜ਼ ਕੀਤਾ ਗਿਆ ਸੀ

ਚੰਡੀਗੜ੍ਹ: ਹਾਲ ਹੀ ਵਿਚ ਵਿਸਾਖੀ ਦੇ ਦਿਹਾੜੇ 'ਤੇ ਪੰਜਾਬੀ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਵੱਲੋਂ ਧਾਰਮਕ ਗੀਤ 'ਜ਼ਫਰਨਾਮਾ' ਰੀਲੀਜ਼ ਕੀਤਾ ਗਿਆ ਸੀ। ਰੀਲੀਜ਼ ਹੋਣ ਤੋਂ ਕੁਝ ਹੀ ਦਿਨ ਬਾਅਦ ਸਰਤਾਜ ਵੱਲੋਂ ਗਾਇਆ ਗਿਆ 'ਜ਼ਫਰਨਾਮਾ' ਵਿਵਾਦਾਂ ਵਿਚ ਘਿਰ ਗਿਆ। 

Giani Harpreet SinghGiani Harpreet Singh

ਸਤਿੰਦਰ ਸਰਤਾਜ ਵੱਲੋਂ ਗਾਏ ਗਏ 'ਜ਼ਫਰਨਾਮਾ' ਵਿਚ ਗੁਰਬਾਣੀ ਦੇ ਅਸ਼ੁੱਧ ਉਚਾਰਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਕਿਹਾ ਜਾ ਰਿਹਾ ਸੀ ਕਿ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ 'ਜ਼ਫ਼ਰਨਾਮਾ' ਵਿਚ ਗੁਰਬਾਣੀ ਦਾ ਅਸ਼ੁੱਧ ਉਚਾਰਨ ਕੀਤਾ ਹੈ।

PhotoPhoto

ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਪਹੁੰਚਿਆ, ਇਸ 'ਤੇ ਕਾਰਵਾਈ ਕਰਦੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਤਿੰਦਰ ਸਰਤਾਜ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਤਿੰਜਰ ਸਰਤਾਜ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ ਜ਼ਫਰਨਾਮੇ ਦਾ ਸ਼ੁੱਧ ਉਚਾਰਨ ਕੀਤਾ ਹੈ ਅਤੇ ਉਹਨਾਂ 'ਤੇ ਇਲਜ਼ਾਮ ਵੀ ਹਟਾਏ ਜਾਂਦੇ ਹਨ।

Giani Harpreet SinghGiani Harpreet Singh

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰ ਸਤਿੰਦਰ ਸਰਤਾਜ ਵਿਰੁੱਧ ਮਿਲਿਆਂ ਸ਼ਿਕਾਇਤਾਂ ਦੇ ਅਧਾਰ 'ਤੇ ਜਾਂਚ ਕੀਤੀ ਗਈ ਅਤੇ ਕੁਝ ਸਿੱਖ ਵਿਦਵਾਨਾਂ ਦੇ ਸੁਝਾਅ ਨਾਲ ਇਕ ਨਤੀਜਾ ਕੱਢਿਆ ਗਿਆ ਕਿ 'ਜ਼ਫਰਨਾਮਾ' ਵਿਚ ਗੁਰਬਾਣੀ ਦਾ ਸ਼ੁੱਧ ਉਚਾਰਨ ਕੀਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement