ਸੂਫ਼ੀਅਤ ਵਾਲੀ ਗਾਇਕੀ ਦਾ ਸਿਰਤਾਜ 'ਸਤਿੰਦਰ ਸਰਤਾਜ'
Published : Mar 1, 2020, 9:34 am IST
Updated : Mar 1, 2020, 11:10 am IST
SHARE ARTICLE
Photo
Photo

ਸੂਫ਼ੀਅਤ ਰੰਗ ਵਾਲੀ ਗਾਇਕੀ ਦੇ ਸਿਰਮੌਰ ਗਾਇਕ ਸਤਿੰਦਰ ਸਰਤਾਜ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਚੰਗੀ ਸ਼ਾਇਰੀਨੁਮਾ ਸੰਗੀਤ ਨਾਲ ਜੁੜੇ  ਸੂਝਵਾਨ ਸਰੋਤਿਆਂ ਦਾ ਚਹੇਤਾ ਗਾਇਕ ਹੈ।

ਸੂਫ਼ੀਅਤ ਰੰਗ ਵਾਲੀ ਗਾਇਕੀ ਦੇ ਸਿਰਮੌਰ ਗਾਇਕ ਡਾ. ਸਤਿੰਦਰ ਸਰਤਾਜ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਚੰਗੀ ਸ਼ਾਇਰੀਨੁਮਾ ਸੰਗੀਤ ਨਾਲ ਜੁੜੇ  ਸੂਝਵਾਨ ਸਰੋਤਿਆਂ ਦਾ ਚਹੇਤਾ ਗਾਇਕ ਹੈ। ਉਸ ਨੇ ਅਪਣੀ ਵਿਲੱਖਣ ਸ਼ਾਇਰੀ ਵਾਲੀ ਗਾਇਕੀ ਨਾਲ ਪੰਜਾਬੀ ਸੰਗੀਤ ਵਿਚ ਸੂਫ਼ੀਅਤ ਗਾਇਕੀ ਦਾ ਨਿਵੇਕਲਾ ਰੰਗ ਪੇਸ਼ ਕੀਤਾ ਹੈ। ਸਤਿੰਦਰ  ਸਰਤਾਜ ਦੀ ਗਾਇਕੀ ਵਾਂਗ ਉਸ ਦੀ ਅਪਣੀ ਵੀ ਵਖਰੀ ਦਿੱਖ ਹੈ ਜੋ ਦਰਸ਼ਕਾਂ ਨੂੰ ਪ੍ਰਭਾਵਤ ਕਰਦੀ ਹੈ।

PhotoPhoto

ਉਸ ਦੇ ਵੀਡਿਉ ਦੀ ਗੱਲ ਕਰੀਏ ਤਾਂ ਗੀਤਾਂ ਦੇ ਸੁਭਾਅ ਵਾਂਗ ਵੀਡਿਉ ਫ਼ਿਲਮਾਂਕਣ ਵੀ ਵਖਰੇ ਹੀ ਅੰਦਾਜ਼ ਦੇ ਹੁੰਦੇ ਹਨ। ਜ਼ਿੰਦਗੀ ਦੀ ਸੱਚਾਈ ਅਤੇ ਰੱਬ ਦੇ ਰੰਗਾਂ ਦੀ ਉਸਤਤ ਕਰਦੀ ਉਸ ਦੀ ਗਾਇਕੀ ਵਾਰ ਵਾਰ ਸੁਣਨ ਦੇ ਕਾਬਲ ਹੁੰਦੀ ਹੈ। ਗਾਇਕੀ ਵਾਂਗ ਫ਼ਿਲਮਾਂ ਵਿਚ ਵੀ ਉਸ ਦੀ ਸ਼ਮੂਲੀਅਤ ਇਕ ਵਖਰੇ ਅੰਦਾਜ਼ ਵਾਲੀ ਹੈ।

Satinder SartaajPhoto

ਇਹ ਪਹਿਲਾ ਗਾਇਕ ਹੈ ਜਿਸ ਨੇ ਪਾਲੀਵੁੱਡ ਜਾਂ ਬਾਲੀਵੁੱਡ ਨਹੀਂ ਬਲਕਿ ਹਾਲੀਵੁੱਡ ਦੀ ਇਕ 'ਦ ਬਲੈਕ ਪ੍ਰਿੰਸ' ਨਾਂ ਦੀ ਫ਼ਿਲਮ ਨਾਲ ਅਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਤ ਸੀ ਜਿਸ ਨੂੰ ਨਿਰਦੇਸ਼ਕ ਕਵੀ ਰਾਜ ਨੇ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਅਤੇ ਪੰਜਾਬੀ ਜ਼ੁਬਾਨ ਵਿਚ ਵੀ ਡੱਬ ਕੀਤਾ।

PhotoPhoto

ਦਰਸ਼ਕਾਂ ਨੇ ਇਸ ਫ਼ਿਲਮ ਰਾਹੀਂ ਸਤਿੰਦਰ ਸਰਤਾਜ ਦੇ ਇਕ ਨਵੇਂ ਰੂਪ ਨੂੰ ਫ਼ਿਲਮੀ ਪਰਦੇ 'ਤੇ ਵੇਖਿਆ। 'ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ' ਗੀਤ ਨਾਲ ਚਰਚਾ ਵਿਚ ਆਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਜਵਾੜਾ ਦੇ ਜੰਮਪਲ ਸਤਿੰਦਰਪਾਲ ਸਿੰਘ ਸੈਣੀ ਨੇ ਰਾਤੋ-ਰਾਤ ਸਤਿੰਦਰ ਸਰਤਾਜ ਬਣ ਕੇ ਪੰਜਾਬੀ ਗਾਇਕੀ ਦੇ ਅੰਬਰਾਂ 'ਤੇ ਦਸਤਕ ਦਿਤੀ।

Satinder SartaajPhoto

ਆਮ ਗਾਇਕੀ ਤੋਂ ਹਟ ਕੇ ਚੰਗਾ ਸੁਣਨ ਵਾਲਿਆਂ ਸਮੇਤ ਸਮੂਹ ਪੰਜਾਬੀ ਸਰੋਤਿਆਂ ਦਾ ਇਸ ਗੀਤ ਨੇ ਧਿਆਨ ਖਿੱਚਿਆ। ਇਸ ਤੋਂ ਬਾਅਦ 'ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਾ', 'ਵੇਖੀ ਇਕ ਕੁੜੀ'  ਗੀਤ ਚਰਚਾ ਦਾ ਵਿਸ਼ਾ ਬਣੇ। ਹੌਲੀ ਹੌਲੀ ਪੰਜਾਬੀ ਸੰਗੀਤ ਦੇ ਸਰੋਤਿਆਂ 'ਚ ਸਤਿੰਦਰ ਸਰਤਾਜ ਇਕ ਮਾਰਕਾ ਬਣ ਕੇ ਛਾ ਗਿਆ।

PhotoPhoto

ਉਸ ਦੀਆਂ ਸੰਗੀਤਕ ਐਲਬਮਾਂ ਇਬਾਦਤ,  ਸਰਤਾਜ, ਚੀਰੇ ਵਾਲਾ ਸਰਤਾਜ, ਸਰਤਾਜ ਲਾਈਵ, ਤੇਰੇ ਕੁਰਬਾਨ, ਅਫ਼ਸਾਨੇ ਸਰਤਾਜ ਦੇ, ਰੰਗਰੇਜ਼ ਦਾ ਪੋਇਟ ਆਫ਼ ਕਲਰ, ਹਜ਼ਾਰੇ ਵਾਲਾ ਮੁੰਡਾ, ਸੀਜ਼ਨ ਆਫ਼ ਸਰਤਾਜ, ਦਰਿਆਈ ਤਰਜ਼ਾਂ ਨੂੰ ਦਰਸ਼ਕਾਂ ਦਾ ਵੱਡਮੁੱਲਾ ਪਿਆਰ ਮਿਲਿਆ।  ਸੰਗੀਤ ਅਤੇ ਵੱਖ-ਵੱਖ ਭਾਸ਼ਾਵਾਂ ਦਾ ਉੱਚਾ ਗਿਆਨ ਰੱਖਣ ਵਾਲੇ ਸਰਤਾਜ ਨੇ ਸੰਗੀਤ ਦੇ ਖੇਤਰ ਵਿਚ ਡਾਕਟਰ ਦੀ ਡਿਗਰੀ ਪ੍ਰਾਪਤ ਕਰ ਕੇ ਪੰਜਾਬੀ ਗਾਇਕੀ ਦਾ ਡੂੰਘਾ ਗਿਆਨ ਹਾਸਲ ਕੀਤਾ।

PhotoPhoto

ਡਾ. ਸਤਿੰਦਰ ਸਰਤਾਜ ਜਿੰਨਾ ਵਧੀਆ ਫ਼ਨਕਾਰ ਹੈ ਓਨਾ ਹੀ ਵਧੀਆ ਇਨਸਾਨ ਵੀ ਹੈ। ਅਦਬ ਅਤੇ ਸਤਿਕਾਰ ਉਸ ਦੀ ਜ਼ਿੰਦਗੀ ਦਾ ਸਰਮਾਇਆ ਹਨ। ਅਜਿਹੇ ਲੋਕ ਆਵਾਜ਼ ਦੇ ਨਹੀਂ ਬਲਕਿ ਰੂਹ ਦੇ ਗਾਇਕ ਹੁੰਦੇ ਹਨ ਜੋ ਦਰਸ਼ਕਾਂ ਦੇ ਦਿਲਾਂ 'ਚ ਵਸੇ ਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement