ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ, ਕਾਰੋਬਾਰੀ ਦੇ ਘਰ ਮਿਲੇ 150 ਕਰੋੜ
Published : Dec 24, 2021, 4:42 pm IST
Updated : Dec 24, 2021, 4:42 pm IST
SHARE ARTICLE
Rs 150 Crore (And Counting) Found At UP Businessman's Home In Tax Raid
Rs 150 Crore (And Counting) Found At UP Businessman's Home In Tax Raid

ਪਰਫਿਊਮ ਕਾਰੋਬਾਰੀ ਤੇ ਪਾਨ ਮਸਾਲਾ ਕਾਰੋਬਾਰੀ 'ਤੇ ਮਾਰੀ ਰੇਡ

 

ਉੱਤਰ ਪ੍ਰਦੇਸ਼ - ਕਾਨਪੁਰ ‘ਚ ਪਰਫਿਊਮ ਵਪਾਰੀ ਪੀਯੂਸ਼ ਜੈਨ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਤੇ ਇਸ ਛਾਪੇਮਾਰੀ ਦੌਰਾਨ ਕਈ ਵੱਡੇ ਖੁਲਾਸੇ ਹੋਏ ਹਨ। ਦਰਅਸਲ ਕਾਰੋਬਾਰੀ ਕੋਲ ਇੰਨੀ ਨਕਦੀ ਮਿਲੀ ਹੈ ਕਿ ਹੁਣ ਤੱਕ ਨੋਟਾਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ ਹੈ। ਇਨਕਮ ਟੈਕਸ ਵਿਭਾਗ ਨੂੰ ਜੈਨ ਦੇ ਘਰ ਦੀਆਂ ਕਈ ਅਲਮਾਰੀਆਂ ਨੋਟਾਂ ਨਾਲ ਭਰੀਆਂ ਮਿਲੀਆਂ ਹਨ।

Rs 150 Crore (And Counting) Found At UP Businessman's Home In Tax Raid

ਇਨ੍ਹਾਂ ਨੋਟਾਂ ਦੀ ਗਿਣਤੀ ਕਰਨ ਲਈ 8 ਮਸ਼ੀਨਾਂ ਲਗਾਈਆਂ ਗਈਆਂ ਹਨ ਪਰ ਅਜੇ ਤੱਕ ਗਿਣਤੀ ਪੂਰੀ ਨਹੀਂ ਹੋਈ ਹੈ। ਇਸ ਦੌਰਾਨ ਡੀਜੀਜੀਆਈ ਦੀ ਟੀਮ ਕਾਰੋਬਾਰੀ ਪਿਯੂਸ਼ ਜੈਨ ਦੇ ਬੇਟੇ ਪ੍ਰਤਿਊਸ਼ ਜੈਨ ਨੂੰ ਪੁੱਛਗਿੱਛ ਲਈ ਦੂਜੀ ਥਾਂ ਲੈ ਗਈ ਹੈ। ਵੀਰਵਾਰ ਨੂੰ GST ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਯਾਨੀ DGGI ਅਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕਨੌਜ ਦੇ ਪਰਫਿਊਮ ਵਪਾਰੀ ਪਿਯੂਸ਼ ਜੈਨ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਅਲਮਾਰੀਆਂ ਵਿਚ ਇੰਨੇ ਪੈਸੇ ਪਾਏ ਗਏ ਕਿ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੇ ਚੇਅਰਮੈਨ ਵਿਵੇਕ ਜੌਹਰੀ ਨੇ ਦੱਸਿਆ ਕਿ ਹੁਣ ਤੱਕ ਕਰੀਬ 150 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੋਟਾਂ ਦੀ ਗਿਣਤੀ ਅਜੇ ਜਾਰੀ ਹੈ।

Rs 150 Crore (And Counting) Found At UP Businessman's Home In Tax Raid

ਇਸ ਛਾਪੇਮਾਰੀ ਨੂੰ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਘਰ ਦੇ ਅੰਦਰ ਟੀਮ ਨੋਟ ਗਿਣਨ ਦਾ ਕੰਮ ਕਰ ਰਹੀ ਹੈ। ਵੀਰਵਾਰ ਨੂੰ 6 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਪਰ ਨੋਟਾਂ ਦੇ ਇੰਨੇ ਬੰਡਲ ਹਨ ਕਿ ਮਸ਼ੀਨਾਂ ਘੱਟ ਗਈਆਂ। ਇਸ ਤੋਂ ਬਾਅਦ ਦੋ ਹੋਰ ਮਸ਼ੀਨਾਂ ਮੰਗਵਾਈਆਂ ਗਈਆਂ। 8 ਮਸ਼ੀਨਾਂ ਦੀ ਮਦਦ ਨਾਲ ਟੀਮ ਨੋਟਾਂ ਦੀ ਗਿਣਤੀ ਦਾ ਕੰਮ ਕਰ ਰਹੀ ਹੈ ਪਰ ਗਿਣਤੀ ਅਜੇ ਵੀ ਜਾਰੀ ਹੈ। ਛਾਪੇਮਾਰੀ ਦੌਰਾਨ ਪੀਯੂਸ਼ ਜੈਨ ਦੇ ਘਰ ਦੇ ਬਾਹਰ ਹੁਣ ਤੱਕ ਨੋਟਾਂ ਨਾਲ ਭਰੇ 6 ਬਕਸੇ ਰੱਖੇ ਹਨ। ਸਟੀਲ ਦੇ ਇਨ੍ਹਾਂ ਸਾਰੇ ਵੱਡੇ ਬਕਸਿਆਂ ‘ਚ ਨੋਟ ਭਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਟੀਮ ਇਨ੍ਹਾਂ ਨੂੰ ਆਪਣੇ ਨਾਲ ਲੈ ਕੇ ਜਾਵੇਗੀ।

Income Tax RaidIncome Tax Raid

ਪੀਏਸੀ ਨੂੰ ਵੀ ਨੋਟ ਲਿਜਾਣ ਲਈ ਬੁਲਾਇਆ ਗਿਆ ਹੈ। ਛਾਪੇਮਾਰੀ ਦੀ ਕਾਰਵਾਈ ਅਜੇ ਵੀ ਜਾਰੀ ਹੈ। ਜੀਐਸਟੀ ਇੰਟੈਲੀਜੈਂਸ ਦੀ ਅਹਿਮਦਾਬਾਦ ਯੂਨਿਟ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਬਿਆਨ ‘ਚ ਏਜੰਸੀ ਨੇ ਕਿਹਾ ਕਿ ਘਰ ‘ਤੇ ਛਾਪੇਮਾਰੀ ਦੌਰਾਨ ਨੋਟਾਂ ਦੇ ਬੰਡਲ ਬਰਾਮਦ ਕੀਤੇ ਗਏ ਹਨ। ਕਾਨਪੁਰ ਦੇ ਐਸਬੀਆਈ ਬੈਂਕ ਦੇ ਅਧਿਕਾਰੀਆਂ ਦੀ ਮਦਦ ਨਾਲ ਗਿਣਤੀ ਕੀਤੀ ਜਾ ਰਹੀ ਹੈ। ਏਜੰਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਬਰਾਮਦ ਕੀਤੀ ਗਈ ਨਕਦੀ 150 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਏਜੰਸੀ ਹੁਣ ਇਸ ਨਕਦੀ ਨੂੰ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ।
 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement