
ਹਰਿਆਣਾ ਦੇ ਕੁਰਕਸ਼ੇਤਰ ਵਿਚ ਦਿਲ ਦਹਿਲਾਉਣ ਵਾਲਾ ਸੜਕ ਹਾਦਸੇ ਦੀ ਤਸਵੀਰ ਸਾਹਮਣੇ...
ਕੁਰਕਸ਼ੇਤਰ : ਹਰਿਆਣਾ ਦੇ ਕੁਰਕਸ਼ੇਤਰ ਵਿਚ ਦਿਲ ਦਹਿਲਾਉਣ ਵਾਲਾ ਸੜਕ ਹਾਦਸੇ ਦੀ ਤਸਵੀਰ ਸਾਹਮਣੇ ਆਈ ਹੈ। ਜਿਸ ਵਿਚ ਤੇਜ਼ ਰਫ਼ਤਾਰ ਕਾਰ ਨੇ ਇਕ ਸਾਈਕਲ ਸਵਾਰ ਸ਼ਖਸ ਨੂੰ ਇੰਨੀ ਜੋਰਦਾਰ ਟੱਕਰ ਮਾਰੀ ਕਿ ਉਹ ਹਵਾ ਵਿਚ ਉਛਲ ਗਿਆ ਅਤੇ ਕਈ ਫੁੱਟ ਦੂਰ ਜਾ ਕੇ ਗਿਰਿਆ। ਇਹ ਰੌਂਗਟੇ ਖੜੇ ਕਰ ਦੇਣ ਵਾਲਾ ਸੜਕ ਹਾਦਸਾ ਤੁਹਾਡੇ ਹੋਸ਼ ਉਡਾ ਦੇਵੇਗਾ। ਇਸ ਘਟਨਾ ਦੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਕੋਈ ਇਹ ਨਹੀਂ ਕਹਿ ਸਕਦਾ ਕਿ ਇਸ ਹਾਦਸੇ ਦਾ ਸ਼ਿਕਾਰ ਸਾਈਕਲ ਸਵਾਰ ਸ਼ਖਸ ਜਿੰਦਾ ਵੀ ਬਚਿਆ ਹੋਵੇਗਾ। ਪਰ ਹਕੀਕਤ ਇਹੀ ਹੈ।
Accident
ਦਰਅਸਲ ਇਕ ਸ਼ਖਸ ਸਾਈਕਲ ‘ਤੇ ਸਵਾਰ ਹੋ ਕੇ ਸੜਕ ਪਾਰ ਕਰ ਰਿਹਾ ਸੀ।ਉਦੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨੇ ਟੱਕਰ ਮਾਰ ਦਿਤੀ। ਇਸ ਨਾਲ ਉਹ ਹਵਾ ਵਿਚ ਉੱਡਦਾ ਹੋਇਆ ਸਾਹਮਣੇ ਬਣੇ ਖੰਭੇ ਦੀ ਸੀਮੇਂਟ ਨਾਲ ਬਣੀ ਚੋਥਰੇ ਨਾਲ ਟਕਰਾ ਗਿਆ। ਉਸ ਦੇ ਸਾਈਕਲ ਦੇ ਪਰਖੱਚੇ ਉਡ ਗਏ ਅਤੇ ਉਹ ਸ਼ਖਸ ਸੜਕ ਕੰਡੇ ਜ਼ਮੀਨ ਉਤੇ ਬੇਹੋਸ਼ ਹੋ ਗਿਆ। ਇਹ ਹਾਦਸਾ ਕੁਰਕਸ਼ੇਤਰ ਦੇ ਮੋਹੈ ਨਗਰ ਚੌਕ ਦੇ ਕੋਲ ਹੋਇਆ। ਇਸ ਭਿਆਨਕ ਸੜਕ ਹਾਦਸੇ ਦੀ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਇਸ ਫੁਟੇਜ ਨੂੰ ਦੇਖਣ ਤੋਂ ਬਾਅਦ ਕਿਸੇ ਇਨਸਾਨ ਦੇ ਬਚਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਪਰ ਇਸ ਸੜਕ ਹਾਦਸੇ ਤੋਂ ਬਾਅਦ ਚਮਤਕਾਰ ਹੋਇਆ। ਇਨ੍ਹੇ ਭਾਰੀ ਹਾਦਸੇ ਤੋਂ ਬਾਅਦ ਵੀ ਉਸ ਸ਼ਖਸ ਦੇ ਸਾਹ ਚੱਲਦੇ ਰਹੇ। ਉਹ ਸ਼ਖਸ ਜਿੰਦਾ ਬਚ ਗਿਆ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਪਰ ਬਾਅਦ ਵਿਚ ਕਾਰਵਾਈ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਨਾਂ ਪੱਖਾਂ ਦੇ ਵਿਚ ਸਮਝੌਤਾ ਹੋ ਜਾਣ ਦੀ ਵਜ੍ਹਾ ਨਾਲ ਪੁਲਿਸ ਨੇ ਕਾਰਵਾਈ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਕਿਸੇ ਦੇ ਵਿਰੁਧ ਮੁਕੱਦਮਾ ਵੀ ਨਹੀਂ ਦਰਜ ਕੀਤਾ ਹੈ।