
ਹਿੰਦੁਸਤਾਨ ਵਿਚ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ....
ਨਵੀਂ ਦਿੱਲੀ : ਹਿੰਦੁਸਤਾਨ ਵਿਚ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਸਾਲ ਹੁਣ ਤੱਕ ਦੇਸ਼ ਭਰ ਵਿਚ ਸਵਾਈਨ ਫਲੂ ਦੇ 2,572 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੀ ਚਪੇਟ ਵਿਚ ਆ ਕੇ ਘੱਟ ਤੋਂ ਘੱਟ 77 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਸਵਾਈਨ ਫਲੂ ਨਾਲ ਸਭ ਤੋਂ ਜ਼ਿਆਦਾ 56 ਲੋਕਾਂ ਦੀਆਂ ਮੌਤਾਂ ਰਾਜਸਥਾਨ ਵਿਚ ਹੋਈਆਂ ਹਨ। ਇਸ ਤੋਂ ਬਾਅਦ ਦੂਜੇ ਨੰਬਰ ਉਤੇ ਗੁਜਰਾਤ ਹੈ, ਜਿਥੇ 438 ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਸਰਕਾਰ ਵਲੋਂ ਜਾਰੀ ਆਂਕੜੀਆਂ ਦੇ ਮੁਤਾਬਕ ਸਵਾਈਨ ਫਲੂ ਦੇ 2,572 ਮਾਮਲਿਆਂ ਵਿਚੋਂ 1,508 ਮਾਮਲੇ ਰਾਜਸਥਾਨ ਤੋਂ ਆਏ ਹਨ।
Swine flu
ਇਸ ਮਾਮਲੇ ਵਿਚ ਗੁਜਰਾਤ ਦੂਜੇ ਨੰਬਰ ‘ਤੇ ਹੈ, ਜਿਥੇ 438 ਲੋਕ ਸਵਾਈਨ ਫਲੂ ਦੀ ਚਪੇਟ ਵਿਚ ਆ ਚੁੱਕੇ ਹਨ। ਉਥੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 387 ਲੋਕ ਇਸ ਦੇ ਸ਼ਿਕਾਰ ਹੋਏ ਹਨ। ਪਰ ਇਥੇ ਹੁਣ ਤੱਕ ਸਵਾਈਨ ਫਲੂ ਨਾਲ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਵੀਰਵਾਰ ਤੱਕ ਹਰਿਆਣਾ ਵਿਚ 272 ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਉਤਰਾਖੰਡ ਵਿਚ ਸਵਾਈਨ ਫਲੂ ਨਾਲ ਇਕ ਫਰਾਂਸੀਸੀ ਨਾਗਰਿਕ ਸਮੇਤ 9 ਲੋਕਾਂ ਦੀ ਮੌਤ ਦੀ ਖ਼ਬਰ ਹੈ।
Swine flu
ਜਦੋਂ ਕਿ ਇਸ ਦੀ ਚਪੇਟ ਵਿਚ ਆਏ 19 ਲੋਕਾਂ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੇ ਆਂਕੜੇ ਨੂੰ ਦੇਖਦੇ ਹੋਏ ਸਿਹਤ ਮੰਤਰਾਲਾ ਨੇ ਹਾਲ ਹੀ ਵਿਚ ਰਾਜਾਂ ਦੇ ਨਾਲ ਬੈਠ ਕੇ ਉਨ੍ਹਾਂ ਨੂੰ ਨਮੂਨੀਆਂ ਦੀ ਜਾਂਚ ਛੇਤੀ ਕਰਨ ਅਤੇ ਹਸਪਤਾਲਾਂ ਵਿਚ ਬੈਡ ਰਿਜਰਵ ਕਰਨ ਨੂੰ ਕਿਹਾ ਸੀ। ਕਈ ਰਾਜਾਂ ਵਿਚ ਸਕੂਲਾਂ ਅਤੇ ਕਾਲਜਾਂ ‘ਚ ਵਿਦਿਆਰਥੀ ਅਤੇ ਸਟਾਫ਼ ਨੂੰ ਸਵਾਈਨ ਫਲੂ ਤੋਂ ਬਚਣ ਦੇ ਉਪਾਅ ਦੱਸੇ ਜਾ ਰਹੇ ਹਨ।